ਮਾਲੇਰਕੋਟਲਾ: ਅੱਜ ਰਾਤ ਸ਼ਾਮ 8 ਵਜੇ ਤੋਂ 8.30 ਵਜੇ ਤੱਕ "ਆਪ੍ਰੇਸ਼ਨ ਸ਼ੀਲਡ" ਦੀ ਦੂਜੀ ਮੌਕ ਡਰਿੱਲ ਤਹਿਤ ਹੋਵੇਗਾ ਬਲੈਕ ਆਊਟ
* ਇਹ ਸਿਰਫ਼ ਅਭਿਆਸ ਹੈ, ਜ਼ਿਲ੍ਹਾ ਨਿਵਾਸੀ ਨਾ ਘਬਰਾਉਣ
* ਮਾਲੇਰਕੋਟਲਾ ਵਾਸੀਆਂ ਨੂੰ ਅਪੀਲ ਕਿ ਉਹ ਮੌਕ ਡਰਿੱਲ ਦੌਰਾਨ ਸਾਰੀਆਂ ਲਾਈਟਾਂ ਬੰਦ ਕਰਕੇ ਸਵੈ-ਇੱਛਾ ਨਾਲ ਹਿੱਸਾ ਲੈਣ
* ਕਿਸੇ ਵੀ ਐਮਰਜੈਂਸੀ ਲੋੜ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰ 01675-252003 'ਤੇ ਕੀਤਾ ਜਾਵੇ ਸੰਪਰਕ
ਮਾਲੇਰਕੋਟਲਾ 31 ਮਈ :2025 - ਐਮਰਜੈਂਸੀ ਤਿਆਰੀ ਨੂੰ ਵਧਾਉਣ ਲਈ ਇੱਕ ਪਹਿਲਕਦਮੀ "ਆਪ੍ਰੇਸ਼ਨ ਸ਼ੀਲਡ" ਦੀ ਦੂਜੀ ਮੌਕ ਡਰਿੱਲ ਤਹਿਤ ਮਾਲੇਰਕੋਟਲਾ ਪ੍ਰਸਾਸ਼ਨ ਵਲੋਂ ਅੱਜ ਮਿਤੀ 31 ਮਈ ਨੂੰ ਰਾਤ 8:00 ਵਜੇ ਤੋਂ ਲੈ ਕੇ ਰਾਤ 8:30 ਵਜੇ ਤੱਕ ਇੱਕ ਪੂਰੀ ਤਰ੍ਹਾਂ ਬਲੈਕ ਆਊਟ ਮੌਕ ਡਰਿੱਲ ਦਾ ਅਭਿਆਸ ਕੀਤਾ ਜਾਵੇਗਾ । ਡਰਿੱਲ ਅਭਿਆਸ ਹੋਣ ਤੋਂ ਤੁਰੰਤ ਬਾਅਦ ਬਿਜਲੀ ਬਹਾਲ ਹੋ ਜਾਵੇਗੀ ।
ਡਿਪਟੀ ਕਮਿਸ਼ਨਰ ਵਿਰਾਸ ਐਸ.ਤਿੜਕੇ ਨੇ ਐਮਰਜੈਂਸੀ ਲਈ ਜ਼ਿਲ੍ਹੇ ਦੀ ਤਿਆਰੀ ਨੂੰ ਮਜ਼ਬੂਤ ਕਰਨ ਵਿੱਚ ਇਸ ਅਭਿਆਸ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅਵਾਮ ਰਾਤ 8:00 ਵਜੇ ਤੋਂ 8:30 ਵਜੇ ਤੱਕ ਮੌਕ ਡਰਿੱਲ ਦੌਰਾਨ ਸਾਰੀਆਂ ਲਾਈਟਾਂ ਬੰਦ ਕਰਕੇ ਸਵੈ-ਇੱਛਾ ਨਾਲ ਹਿੱਸਾ ਲੈਣ ਦੀ ਅਪੀਲ ਵੀ ਕੀਤੀ ।
ਓਨ੍ਹਾਂ ਕਿਹਾ ਕਿ ਬਲੈਕਆਊਟ ਤੋਂ ਪਹਿਲਾਂ ਸਾਇਰਨ ਵੱਜੇਗਾ, ਜਿਸ ਦੇ ਤੁਰੰਤ ਮਗਰੋਂ ਬਲੈਕਆਊਟ ਹੋਵੇਗਾ ਇਸ ਲਈ ਸਾਇਰਨ ਵੱਜਣ ਮਗਰੋਂ ਲੋਕ ਆਪਣੇ ਘਰਾਂ ਦੀਆਂ ਲਾਇਟਾਂ ਬੰਦ ਕਰ ਦੇਣ ਪਰ ਇਸ ਸਮੇਂ ਦੌਰਾਨ ਐਮਰਜੈਂਸੀ/ਜ਼ਰੂਰੀ ਸਿਹਤ ਸੇਵਾਵਾਂ ਲਈ ਸਿਹਤ ਸੰਸਥਾਵਾਂ ਉਸੇ ਤਰ੍ਹਾਂ ਨਿਰਵਿਘਨ ਸੇਵਾਵਾਂ ਮੁਹਈਆ ਕਰਵਾ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਬਲੈਕਆਊਟ ਦੌਰਾਨ ਅਤੇ ਆਪਣੇ ਇਨਵਰਟਰ ਤੇ ਜਨਰੇਟਰ ਆਦਿ ਬੰਦ ਰੱਖਣ। ਇਸ ਦੌਰਾਨ ਕੈਮਰਿਆਂ ਦੀਆਂ ਲਾਈਟਾਂ ਵੀ ਬੰਦ ਰੱਖੀਆਂ ਜਾਣ ਅਤੇ ਸਟਰੀਟ ਲਾਈਟਾਂ ਵੀ ਬੰਦ ਰਹਿਣਗੀਆਂ। ਬਲੈਕਆਊਟ ਦੇ ਅਭਿਆਸ ਦੌਰਾਨ ਲੋਕ ਘਰਾਂ ਵਿਚ ਹੀ ਰਹਿਣ ਅਤੇ ਵਾਹਨ ਚਲਾਉਣ ਤੋਂ ਗੁਰੇਜ਼ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਇਹ ਸਹਿਯੋਗੀ ਯਤਨ ਜ਼ਿਲ੍ਹੇ ਦੀ ਤਿਆਰੀ ਦਾ ਮੁਲਾਂਕਣ ਕਰਨ ਅਤੇ ਏਜੰਸੀਆਂ ਵਿਚਕਾਰ ਤਾਲਮੇਲ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ।
ਕਿਸੇ ਵੀ ਐਮਰਜੈਂਸੀ ਲੋੜ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰ 01675-252003 'ਤੇ ਸੰਪਰਕ ਕੀਤਾ ਜਾਵੇ।