1 ਜੂਨ ਨੂੰ, ਸਵੇਰੇ 9 ਵਜੇ ਸੁਖਦੇਵ ਸਿੰਘ ਢੀਡਸਾ ਦੇ ਪਿੰਡ ਉਭਾਵਾਲ ਵਿਖੇ ਫੁੱਲ ਚੁੱਗੇ ਜਾਣਗੇ
ਸੰਗਰੂਰ 31ਮਈ 2025 : ਕੱਲ, ਮਿਤੀ 1 ਜੂਨ ਨੂੰ, ਸਵੇਰੇ 9 ਵਜੇ ਸਰਦਾਰ ਸੁਖਦੇਵ ਸਿੰਘ ਢੀਡਸਾ ਸਾਹਿਬ ਜੀ ਦੇ ਪਿੰਡ ਉਭਾਵਾਲ ਵਿਖੇ ਫੁੱਲ ਚੁੱਗੇ ਜਾਣਗੇ ਅਤੇ ਅੰਗੀਠਾ ਸਾਂਭਿਆ ਜਾਵੇਗਾ।
ਇਸ ਤੋਂ ਬਾਅਦ, ਲਗਭਗ 10:30 ਵਜੇ ਪਿੰਡ ਉਭਾਵਾਲ ਤੋਂ ਯਾਤਰਾ ਸ਼ੁਰੂ ਹੋਵੇਗੀ ਜੋ ਪਟਿਆਲਾ, ਸ੍ਰੀ ਫਤਿਹਗੜ੍ਹ ਸਾਹਿਬ ਅਤੇ ਰੋਪੜ ਹੁੰਦੇ ਹੋਏ ਕਰੀਬ 1:15 ਤੋਂ 1:30 ਵਜੇ ਸ੍ਰੀ ਕੀਰਤਪੁਰ ਸਾਹਿਬ ਪਹੁੰਚੇਗੀ।
ਸਰਦਾਰ ਸੁਖਦੇਵ ਸਿੰਘ ਢੀਡਸਾ ਸਾਹਿਬ ਦੇ ਸਾਥੀ ਅਤੇ ਉਹਨਾਂ ਨੂੰ ਚਾਹੁਣ ਵਾਲੇ ਹਰ ਵਿਅਕਤੀ, ਆਪਣੀ ਸਹੂਲਤ ਅਨੁਸਾਰ ਦਿੱਤੇ ਸਮੇਂ ਤੇ ਇਸ ਸ਼ਰਧਾਂਜਲੀ ਯਾਤਰਾ ਵਿੱਚ ਸ਼ਾਮਲ ਹੋ ਸਕਦੇ ਹਨ।