← ਪਿਛੇ ਪਰਤੋ
ਹਰਿਆਣਾ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਬਾਬੂਸ਼ਾਹੀ ਨੈਟਵਰਕ ਚੰਡੀਗੜ੍ਹ, 30 ਮਈ, 2025: ਸ਼ੁੱਕਰਵਾਰ ਨੂੰ ਹਰਿਆਣਾ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਮਗਰੋਂ ਸੁਰੱਖਿਆ ਦਸਤੇ ਇਕਦਮ ਚੌਕਸ ਹੋ ਗਏ। 9 ਮੰਜ਼ਿਲਾ ਇਮਾਰਤ ਨੂੰ ਤੁਰੰਤ ਖਾਲੀ ਕਰਵਾਇਆ ਗਿਆ ਤੇ ਈ ਮੇਲ ’ਤੇ ਧਮਕੀ ਮਿਲਣ ਤੋਂ ਬਾਅਦ ਐਮਰਜੰਸੀ ਪ੍ਰੋਟੋਕੋਲ ਲਾਗੂ ਕਰ ਦਿੱਤੇ ਗਏ। ਚੰਡੀਗੜ੍ਹ ਪੁਲਿਸ, ਸੀ ਆਈ ਐਸ ਐਫ ਅਤੇ ਸੀ ਆਈ ਡੀ ਦੇ ਮੁਲਾਜ਼ਮ ਤੁਰੰਤ ਹਰਕਤ ਵਿਚ ਆਏ ਅਤੇ ਮੌਕੇ ’ਦੇ ਇਹਤਿਆਤ ਵਜੋਂ ਬੰਬ ਨਕਾਰਾ ਕਰਨ ਵਾਸਤੇ ਦਸਤੇ ਵੀ ਸੱਦ ਲਏ ਗਏ।
Total Responses : 1781