ਸਾਵਨ ਕਿਰਪਾਲ ਰੂਹਾਨੀ ਮਿਸ਼ਨ ਬਠਿੰਡਾ ਸ਼ਾਖਾ ਨੇ ਠੰਡੇ ਮਿੱਠੇ ਜਲ ਦੀ ਛਬੀਲ ਲਾਈ
ਅਸ਼ੋਕ ਵਰਮਾ
ਬਠਿੰਡਾ, 31 ਮਈ2025: ਸਾਵਨ ਕ੍ਰਿਪਾਲ ਰੁਹਾਨੀ ਮਿਸ਼ਨ ਬਠਿੰਡਾ ਦੇ ਸੇਵਾਦਾਰਾਂ ਨੇ ਸੰਤ ਦਰਸ਼ਨ ਸਿੰਘ ਦੀ 36ਵੀਂ ਵਰ੍ਹੇਗੰਢ ਦੇ ਮੌਕੇ ਕਿਰਪਾਲ ਆਸ਼ਰਮ ਬਠਿੰਡਾ ਵਿਖੇੇ ਤੇਜ਼ ਗਰਮੀ ਦੌਰਾਨ ਲੋਕਾਂ ਦੀ ਸੇਵਾ ਵਿੱਚ ਠੰਡੇ ਅਤੇ ਮਿੱਠੇ ਜਲ ਦੀ ਛਬੀਲ ਲਾਈ। ਕਿਰਪਾਲ ਆਸ਼ਰਮ ਬਠਿੰਡਾ ਦੇ ਸਕੱਤਰ ਰਾਜਿੰਦਰ ਦਾਨੇਵਾਲੀਆ ਨੇ ਦੱਸਿਆ ਕਿ ਸਵੇਰ ਤੋਂ ਸ਼ੁਰੂ ਹੋਇਆ ਠੰਢਾ ਮਿੱਠਾ ਪਾਣੀ ਪਿਆਉਣ ਦਾ ਸਿਲਸਿਲਾ ਸ਼ਾਮ ਤੱਕ ਜਾਰੀ ਰਿਹਾ।
ਉਨ੍ਹਾਂ ਦੱਸਿਆ ਕਿ ਪਾਣੀ ਸਾਡੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਹੈ ਅਤੇ ਇਸ ਮੌਸਮ ਵਿੱਚ ਇਸ ਦੀ ਜ਼ਰੂਰਤ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਤੇਜ਼ ਧੁੱਪ ਅਤੇ ਗਰਮੀ ਸਰੀਰ ਵਿੱਚੋਂ ਸਾਰੀ ਊਰਜਾ ਖੋਹ ਲੈਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ, ਸਿਰਫ਼ ਪਾਣੀ ਹੀ ਸਾਡੇ ਸਰੀਰ ਨੂੰ ਲੋੜੀਂਦੀ ਊਰਜਾ ਪ੍ਰਦਾਨ ਕਰਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ‘ਪਾਣੀ ਹੀ ਜੀਵਨ ਹੈ’। ਉਨ੍ਹਾਂ ਦੱਸਿਆ ਕਿ ਪਾਣੀ ਦੀ ਉਪਯੋਗਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੀ ਬਠਿੰਡਾ ਸ਼ਾਖਾ ਨੇ ਲੋਕਾਂ ਲਈ ਠੰਡੇ ਅਤੇ ਮਿੱਠੇ ਜਲ ਦੀਆਂ ਛਬੀਲਾਂ ਲਾਈਆਂ, ਜਿਸ ਨਾਲ ਸੈਂਕੜੇ ਲੋਕਾਂ ਨੇ ਜਲ ਪੀ ਕੇ ਗਰਮੀ ਤੋਂ ਰਾਹਤ ਪ੍ਰਾਪਤ ਕੀਤੀ।