ਜ਼ਿਲ੍ਹਾ ਸਿਹਤ ਸੋਸਾਇਟੀ ਦੀ ਮੀਟਿੰਗ ਵਿੱਚ ਨੈਸ਼ਨਲ ਪ੍ਰੋਗਰਾਮਾਂ ਦਾ ਕੀਤਾ ਰੀਵਿਊ
- ਜਿਲੇ ਵਿੱਚ 20 ਹੋਰ ਆਮ ਆਦਮੀ ਕਲੀਨਿਕ ਬਣਾਏ ਜਾਣਗੇ - ਲੂ ਤੋਂ ਬਚਾਓ ਲਈ ਲੋਕਾਂ ਨੂੰ ਕੀਤਾ ਜਾਵੇ ਜਾਗਰੂਕ_ ਸਿਵਲ ਸਰਜਨ
ਰੋਹਿਤ ਗੁਪਤਾ
ਗੁਰਦਾਸਪੁਰ 20 ਮਈ 2025 - ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਦੀ ਅਗੁਵਾਈ ਹੇਠ ਜਿਲਾ ਸਿਹਤ ਸੋਸਾਇਟੀ ਦੀ ਮੀਟਿੰਗ ਦਫਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ ਹੌਈ।
ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ 20 ਹੋਰ ਆਮ ਆਦਮੀ ਕਲੀਨਿਕ ਬਣਾਏ ਜਾਣਗੇ । ਇਸ ਸਬੰਧੀ ਕਾਰਵਾਈ ਜਾਰੀ ਹੈ। ਜਿਲੇ ਵਿੱਚ ਸਿਹਤ ਸਹੂਲਤਾਂ ਨੂੰ ਬਿਹਤਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸਮੂਹ ਸਿਹਤ ਸੰਸਥਾਵਾਂ 100 ਫੀਸਦੀ ਟੀਕਾਕਰਨ ਨੂੰ ਯਕੀਨੀ ਬਨਾਉਣ । ਟੀਕਾਕਰਨ ਦਾ ਸਾਰਾ ਰਿਕਾਰਡ ਆਨਲਾਈਨ ਕੀਤਾ ਜਾਵੇ । ਟੀਬੀ ਸਕਰੀਨਿੰਗ ਵਧਾਈ ਜਾਵੇ । ਸ਼ੱਕੀ ਮਰੀਜਾਂ ਦੇ ਥੁੱਕ ਦੀ ਜਾਂਚ ਕੀਤੀ ਜਾਵੇ । ਇਨ੍ਹਾਂ ਦਿਨੀਂ ਗਰਮੀ ਦਾ ਪ੍ਰਕੋਪ ਕਾਫੀ ਵੱਧ ਗਿਆ ਹੈ। ਗਰਮ ਹਵਾਵਾਂ ਕਾਰਨ ਲੂ ਲੱਗਣ ਦਾ ਖਤਰਾ ਕਾਫੀ ਵੱਧ ਜਾਂਦਾ ਹੈ। ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਸਰੀਰ ਦੇ ਤਾਪਮਾਨ ਨੂੰ ਠੀਕ ਰੱਖਣ ਲਈ ਧੁੱਪ ਦੇ ਸਿੱਧੇ ਸੰਪਰਕ ਤੋ ਬਚਿਆ ਜਾਵੇ। ਪਾਣੀ ਅਤੇ ਤਰਲ ਪਦਾਰਥਾਂ ਦਾ ਜਿਆਦਾ ਸੇਵਨ ਕੀਤਾ ਜਾਵੇ ।
ਉਨ੍ਹਾਂ ਕਿਹਾ ਕਿ ਪਰਿਵਾਰ ਨਿਯੋਜਨ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ । ਬੱਚਿਆਂ ਦੇ ਜਨਮ ਵਿੱਚ ਅੰਤਰ ਰੱਖਣ ਲਈ ਪ੍ਰੇਰਿਤ ਕੀਤਾ ਜਾਵੇ ।
ਗਰਭਵਤੀ ਮਾਵਾਂ ਦਾ ਮਹੀਨਾਵਾਰ ਚੈਕਅਪ ਯਕੀਨੀ ਬਣਾਇਆ ਜਾਵੇ। ਹਾਈ ਰਿਸਕ ਕੇਸਾਂ ਦਾ ਸਪੈਸ਼ਲਿਸਟ ਡਾਕਟਰ ਤੋ ਚੈਕਅਪ ਕਰਾਇਆ ਜਾਵੇ। ਡਿਲੀਵਰੀ ਕੇਸਾਂ ਦੀ ਰੈਫਰਲ ਸਬੰਧੀ ਕਾਰਨ ਸਪਸ਼ਟ ਕੀਤੇ ਜਾਣ। ਏਐਨਸੀ ਰਜਿਸਟੇ੍ਸ਼ਨ 100ਫੀਸਦੀ ਹੋਵੇ।
ਉਨ੍ਹਾਂ ਕਿਹਾ ਕਿ ਆਉਂਦੇ ਮਹੀਨਿਆਂ ਵਿੱਚ ਗੰਦੇ ਪਾਣੀ ਨਾਲ ਹੋਣ ਵਾਲੇ ਰੋਗਾਂ ਦੀ ਰੋਕਥਾਮ ਲਈ ਜਰੂਰੀ ਹੈ ਕਿ ਵਾਟਰ ਸੈਂਪਲਿੰਗ ਵਧਾਈ ਜਾਵੇ।
ਉਨ੍ਹਾਂ ਕਿਹਾ ਕਿ ਸ਼ੱਕੀ ਡੇੰਗੂ , ਮਲੇਰੀਆ ਕੇਸਾਂ ਦੀ ਟੈਸਟਿੰਗ ਵਧਾਈ ਜਾਵੇ । ਸਿਹਤ ਬੀਮਾ ਤਹਿਤ ਵਧ ਤੋ ਵਧ ਲੋਕਾਂ ਨੂੰ ਲਾਭ ਦਿਤਾ ਜਾਵੇ। ਆਮ ਆਦਮੀ ਕਲੀਨਿਕਾਂ ਦੀ ਰੂਟੀਨ ਚੈਕਿੰਗ ਕੀਤੀ ਜਾਵੇ। ਹਰੇਕ ਵਿਅਕਤੀ ਦੀ ਆਭਾ ਆਈਡੀ ਬਣਾਈ ਜਾਵੇ ।
ਇਸ ਮੌਕੇ ਏਸੀਐਸ ਡਾਕਟਰ ਪ੍ਰਭਜੋਤ ਕੌਰ ਕਲਸੀ, ਜਿਲਾ ਪਰਿਵਾਰ ਭਲਾਈ ਅਫਸਰ ਡਾਕਟਰ ਤੇਜਿੰਦਰ ਕੌਰ ,ਜਿਲਾ ਟੀਕਾਕਰਨ ਅਫਸਰ ਡਾ.ਮਮਤਾ, ਡਾ. ਭਾਵਨਾ ਸ਼ਰਮਾ,ਡਾਕਟਰ ਗੁਰਪ੍ਰੀਤ ਕੌਰ , ਜਿਲਾ ਸਿਹਤ ਅਫਸਰ ਡਾ. ਅੰਕੁਰ, ਸੀਨੀਅਰ ਮੈਡੀਕਲ ਅਫਸਰ ਡਾ. ਵਿੰਮੀ ਮਹਾਜਨ, ਡਾ. ਅਰਵਿੰਦ ਮਹਾਜਨ, ਅਮਰਦੀਪ ਸਿੰਘ ਬੈੰਸ, ਡਾਕਟਰ ਗੁਨੀਤ ਕੌਰ ,ਡਾ. ਬ੍ਰਿਜੇਸ਼ , ਡਾ. ਲਲਿਤ ਮੋਹਨ , ਡਾ. ਨੀਲਮ ਕੁਮਾਰੀ , ਡਾ. ਮਨਮੋਹਨਜੀਤ ਸਿੰਘ , ਡਾ. ਵਰਿੰਦਰ ਮੋਹਨ , ਡਾ.ਸੁਚੇਤਨ ਅਬਰੋਲ , ਡਾ. ਵੰਦਨਾ , ਮਾਸ ਮੀਡੀਆ ਅਫਸਰ,ਪਰਮਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜਰ ਸਨ।