BREAKING: ਧਰੂਵ ਰਾਠੀ ਨੇ ਸਿੱਖ ਧਰਮ ਬਾਰੇ ਕਥਿਤ ਵਿਵਾਦਿਤ ਵੀਡੀਓ ਆਪਣੇ ਚੈਨਲ ਤੋਂ ਹਟਾਈ
ਚੰਡੀਗੜ੍ਹ, 19 ਮਈ 2025 -
ਵਿਸ਼ਵ ਪ੍ਰਸਿੱਧ ਪੱਤਰਕਾਰ ਅਤੇ ਵਲੋਗਰ ਧਰੂਵ ਰਾਠੀ ਨੇ ਬੀਤੇ ਦਿਨ ਗੁਰੂ ਗੋਬਿੰਦ ਸਿੰਘ ਤੋਂ ਇਲਾਵਾ ਸਿੱਖ ਇਤਿਹਾਸ ਬਾਰੇ ਏਆਈ ਦੇ ਮਾਧਿਅਮ ਨਾਲ ਵੀਡੀਓ ਬਣਾਉਂਦਿਆਂ ਹੋਇਆਂ ਜਾਣਕਾਰੀ ਸਾਂਝੀ ਕਰਕੇ ਆਪਣੇ ਚੈਨਲ 'ਤੇ ਇੱਕ ਵੀਡੀਓ ਪੋਸਟ ਕੀਤੀ ਗਈ ਸੀ। ਵੀਡੀਓ ਦੇ ਕਰੀਬ 10-12 ਘੰਟਿਆਂ ਦੇ ਵਿਚਕਾਰ ਹੀ ਕਰੋੜਾਂ ਦੀ ਗਿਣਤੀ ਵਿੱਚ ਵੀਡੀਓ ਨੂੰ ਲੋਕਾਂ ਨੇ ਵੇਖ ਲਿਆ, ਉਥੇ ਹੀ ਜਦੋਂ ਇਹ ਵੀਡੀਓ ਐਸਜੀਪੀਸੀ ਤੱਕ ਪੁੱਜੀ ਤਾਂ ਉਹਨਾਂ ਦੇ ਵੱਲੋਂ ਇਸ ਵੀਡੀਓ ਨੂੰ ਲੈ ਕੇ ਬਿਆਨ ਜਾਰੀ ਕਰਕੇ ਕਿਹਾ ਕਿ ਧਰੂਵ ਰਾਠੀ ਆਪਣੀ ਇਸ ਵੀਡੀਓ ਨੂੰ ਹਟਾਵੇ ਨਾਲ ਹੀ ਸਿੱਖ ਸੰਗਤ ਤੋਂ ਮਾਫੀ ਮੰਗੇ। ਹਾਲਾਂਕਿ ਐਸਜੀਪੀਸੀ ਦੀ ਇਸ ਸਟੇਟਮੈਂਟ ਤੋਂ ਪਹਿਲਾਂ ਧਰੂਵ ਰਾਠੀ ਨੇ ਆਪਣੇ ਪਾਠਕਾਂ ਕੋਲੋਂ ਸੁਝਾਵਾਂ ਮੰਗੇ ਇਤਿਹਾਸ ਸੀ ਕਿ, ਕੀ ਮੈਨੂੰ ਇਹ ਵੀਡੀਓ ਹਟਾ ਦੇਣੀ ਚਾਹੀਦੀ ਹੈ ਜਾਂ ਨਹੀਂ। ਵਿਵਾਦ ਵਧਣ ਤੋਂ ਬਾਅਦ ਧਰੂਵ ਰਾਠੀ ਨੇ ਇੱਕ ਚੰਗਾ ਫੈਸਲਾ ਲੈਂਦਿਆਂ ਹੋਇਆਂ ਵੀਡੀਓ ਨੂੰ ਆਪਣੇ ਚੈਨਲ ਤੋਂ ਹਾਲ ਦੀ ਘੜੀ ਹਟਾ ਦਿੱਤਾ ਹੈ।