ਦੋ ਦਿਨ ਪਹਿਲਾਂ ਹੈਰੋਇਨ ਨਾਲ ਫੜੇ ਗਏ ਫੌਜੀ ਦੇ ਤਿੰਨ ਹੋਰ ਸਾਥੀ ਪੁਲਿਸ ਵੱਲੋਂ ਕਾਬੂ
ਦੀਪਕ ਜੈਨ
ਜਗਰਾਉਂ, 20 ਮਈ 2025 - ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕਰ ਗੁਪਤਾ ਆਈਪੀਐਸ ਵੱਲੋਂ ਚਲਾਈ ਗਈ ਨਸ਼ਿਆਂ ਵਿਰੁੱਧ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਦੇ ਤਹਿਤ ਅਤੇ ਸਬ ਡਿਵੀਜ਼ਨ ਦਾਖਾ ਦੇ ਡੀਐਸਪੀ ਵਰਿੰਦਰ ਸਿੰਘ ਖੋਸਾ ਪੀਪੀਐਸ ਦੀ ਯੋਗ ਅਗਵਾਈ ਹੇਠ ਥਾਣਾ ਮੁਖੀ ਯੋਧਾ ਸਾਹਿਬ ਜੀਤ ਸਿੰਘ ਦੀ ਜੇਰੇ ਨਿਗਰਾਨੀ ਇੱਕ ਨਸ਼ਾ ਤਸਕਰ ਬਿਕਰਮਜੀਤ ਸਿੰਘ ਨੂੰ 255 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ ਅਤੇ ਜਦੋਂ ਇਸ ਦੀ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਇਹ ਵਿਕਰਮਜੀਤ ਸਿੰਘ ਭਾਰਤੀ ਫੌਜ ਵਿੱਚ ਸੇਵਾਵਾਂ ਨਿਭਾ ਰਿਹਾ ਸੀ। ਜਿਸ ਤੋਂ ਹੋਰ ਪੁੱਛ ਪੜਤਾਲ ਕਰਨ ਮਗਰੋਂ ਪਤਾ ਲੱਗਿਆ ਕਿ ਉਸ ਦੇ ਦੋ ਹੋਰ ਸਾਥੀ ਜੋ ਕਿ ਫੌਜ ਵਿੱਚ ਸੇਵਾਵਾਂ ਨਿਭਾ ਰਹੇ ਹਨ।
ਇਸ ਤਸਕਰੀ ਦੇ ਧੰਦੇ ਵਿੱਚ ਸ਼ਾਮਿਲ ਹਨ। ਜਿਨਾਂ ਨੂੰ ਦੋਸੀ ਬਿਕਰਮਜੀਤ ਸਿੰਘ ਉਕਤ ਦੀ ਪੁੱਛ-ਗਿੱਛ ਦੇ ਆਧਾਰ ਪਰ ਮੁਕੱਦਮਾ ਉਕਤ ਵਿੱਚ ਦੋਸ਼ੀ ਗੁਰਦੇਵ ਸਿੰਘ ਦੇਵ ਪੁੱਤਰ ਹਰਬੰਸ ਸਿੰਘ, ਬਲਜਿੰਦਰ ਸਿੰਘ ਉਰਫ ਬੱਲੀ ਪੁੱਤਰ ਹੰਸਾ ਸਿੰਘ ਵਾਸੀ ਚੰਦ ਭਾਨ ਥਾਣਾ ਜੈਤੋਂ ਜਿਲ੍ਹਾ ਫਰੀਦਕੋਟ ਅਤੇ ਜਸਵਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਨੇੜੇ ਸਕੂਲ ਝਿੰਗਰ ਕਲਾਂ ਜਿਲਾ ਹੁਸ਼ਿਆਰਪੁਰ ਨੂੰ ਉਕਤ ਮੁਕਦਮੇ ਵਿੱਚ ਗ੍ਰਫਤਾਰ ਕੀਤਾ ਗਿਆ ਹੈ। ਇਹਨਾਂ ਦੋਸ਼ੀਆਂ ਵਿੱਚੋਂ ਸੁਰਿੰਦਰ ਸਿੰਘ ਅਤੇ ਬਲਜਿੰਦਰ ਸਿੰਘ ਉਰਫ ਬੱਲੀ ਭਾਰਤੀ ਫੌਜ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਇਸ ਤਸਕਰੀ ਦੇ ਮਾਮਲੇ ਵਿੱਚ ਤਿੰਨ ਹੋਰ ਵਿਅਕਤੀਆਂ ਨੂੰ ਵੀ ਨਾਮਜਦ ਕੀਤਾ ਗਿਆ ਹੈ ਜਿਨਾਂ ਦੀ ਭਾਲ ਕੀਤੀ ਜਾ ਰਹੀ ਹੈ।