ਲੁਧਿਆਣਾ ਪਹੁੰਚਣ ਤੇ ਐਨਆਰਆਈ ਇੰਦਰ ਮੋਹਨ ਸਿੰਘ ਥਿੰਦ ਦਾ ਪਵਨ ਦੀਵਾਨ ਨੇ ਕੀਤਾ ਸਨਮਾਨ
ਪ੍ਰਮੋਦ ਭਾਰਤੀ
ਲੁਧਿਆਣਾ, 19 ਅਗਸਤ,2025
ਲੁਧਿਆਣਾ ਫੇਰੀ ਤੇ ਪਹੁੰਚਣ ਤੇ ਐਨਆਰਆਈ ਇੰਦਰ ਮੋਹਨ ਸਿੰਘ ਥਿੰਦ ਦਾ ਜਿਲਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਪਵਨ ਦੀਵਾਨ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ ਭੇਂਟ ਕੀਤਾ ਗਿਆ।
ਇਸ ਮੌਕੇ ਗੱਲਬਾਤ ਦੌਰਾਨ ਪਵਨ ਦੀਵਾਨ ਨੇ ਕਿਹਾ ਕਿ ਪੰਜਾਬ ਤੋਂ ਕਈ ਮੀਲਾਂ ਦੂਰ ਰਹਿਣ ਵਾਲਾ ਐਨਆਰਆਈ ਭਾਈਚਾਰਾ ਅੱਜ ਵੀ ਆਪਣੀ ਮਿੱਟੀ ਨਾਲ ਜੁੜਿਆ ਹੋਇਆ ਹੈ ਅਤੇ ਸਮੇਂ ਸਮੇਂ ਸਿਰ ਮੌਕਾ ਪਾ ਕੇ ਇੱਥੇ ਪਹੁੰਚ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਖਾਸ ਤੌਰ ਤੇ ਪਿੰਡਾਂ ਵਿੱਚ ਕਈ ਵਿਕਾਸ ਪ੍ਰੋਜੈਕਟ ਐਨਆਰਆਈ ਭਾਈਚਾਰੇ ਵੱਲੋਂ ਚਲਾਏ ਜਾ ਰਹੇ ਹਨ।
ਉਥੇ ਹੀ, ਸਨਮਾਨ ਚਿੰਨ੍ਹ ਭੇਂਟ ਕਰਨ ਲਈ ਦੀਵਾਨ ਦਾ ਧੰਨਵਾਦ ਕਰਦੇ ਹੋਏ ਯੂਕੇ ਤੋਂ ਇੰਦਰ ਮੋਹਨ ਸਿੰਘ ਥਿੰਦ ਨੇ ਕਿਹਾ ਕਿ ਪੰਜਾਬ ਵਿੱਚ ਪਹੁੰਚ ਕੇ ਉਨ੍ਹਾਂ ਦੀਆਂ ਪੁਰਾਣੀਆਂ ਯਾਦਾਂ ਤਾਜੀਆਂ ਹੋ ਜਾਂਦੀਆਂ ਹਨ। ਉਨ੍ਹਾਂ ਨੇ ਐਨਆਰਆਈ ਭਾਈਚਾਰਾ ਕਦੇ ਵੀ ਆਪਣੀਆਂ ਜੜਾਂ ਤੋਂ ਦੂਰ ਨਹੀਂ ਹੋ ਸਕਦਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਬੋਬੀ ਥਾਪਰ, ਸੁਰਿੰਦਰ ਬੇਰੀ, ਸੁਧੀਰ ਸਿਆਲ, ਗੁਰਦੀਪ ਸਿੰਘ, ਤਰਨਜੀਤ ਬਾਵਾ, ਆਰ ਪੀ ਸਿੰਘ ਵੀ ਮੌਜੂਦ ਰਹੇ।