← ਪਿਛੇ ਪਰਤੋ
ਲਾਈਨ ਪਾਰ ਕਰਦਾ ਬਜ਼ੁਰਗ ਰੇਲ ਗੱਡੀ ਨਾਲ ਟਕਰਾਇਆ ਰੋਹਿਤ ਗੁਪਤਾ ਗੁਰਦਾਸਪੁਰ 11 ਅਗਸਤ 2025 : ਰੇਲਵੇ ਲਾਈਨ ਪਾਰ ਕਰਦਿਆਂ ਇੱਕ ਬਜ਼ੁਰਗ ਦੀ ਔਜਲਾ ਫਾਟਕ ਨੇੜੇ ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੀ ਪਸੰਜਰ ਗੱਡੀ ਨੰਬਰ 54614 ਨਾਲ ਟਕਰਾਉਣ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਬਜ਼ੁਰਗ ਦੀ ਉਮਰ 75 ਤੋਂ 80 ਸਾਲ ਦੇ ਵਿੱਚ ਹੈ ਅਤੇ ਉਸ ਦੀ ਪਹਿਚਾਨ ਹਜੇ ਨਹੀਂ ਹੋ ਪਾਈ ਹੈ। ਜਾਣਕਾਰੀ ਦਿੰਦਿਆਂ ਗੁਰਦਾਸਪੁਰ ਰੇਲਵੇ ਪੁਲਿਸ ਚੌਂਕੀ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਔਜਲਾ ਫਾਟਕ 68/16 ਨੇੜੇ ਬਜ਼ੁਰਗ ਉਸ ਸਮੇਂ ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੀ ਪੈਸੇੰਜਰ ਟ੍ਰੇਨ ਦੀ ਚਪੇਟ ਵਿੱਚ ਆ ਗਿਆ ਜਦੋਂ ਉਹ ਲਾਈਨ ਪਾਰ ਕਰ ਰਿਹਾ ਸੀ । ਗੰਭੀਰ ਜ਼ਖਮੀ ਹਾਲਤ ਵਿੱਚ ਉਸ ਨੂੰ 108 ਨੰਬਰ ਐਬੂਲੈਂਸ ਬੁਲਾ ਕੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ । ਮ੍ਰਿਤਕ ਦੀ ਪਹਿਚਾਨ ਹਜੇ ਨਹੀਂ ਹੋ ਪਾਈ ਹੈ ਤੇ ਉਸਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ 72 ਘੰਟੇ ਲਈ ਰੱਖ ਦਿੱਤਾ ਗਿਆ ਹੈ। ਜੇਕਰ ਉਸ ਦੀ ਪਹਿਚਾਨ ਹੋ ਜਾਂਦੀ ਹੈ ਤਾਂ ਪੋਸਟਮਾਰਟਮ ਕਰਵਾ ਕੇ ਉਸ ਦੀ ਲਾਸ਼ ਤੇ ਵਾਰਸਾ ਦੇ ਹਵਾਲੇ ਕਰ ਦਿੱਤੀ ਜਾਵੇਗੀ ਨਹੀਂ ਤਾਂ ਉਸਦਾ ਅੰਤਿਮ ਸੰਸਕਾਰ ਕਰਵਾ ਦਿੱਤਾ ਜਾਏਗਾ । ਬਜ਼ੁਰਗ ਦੀ ਉਮਰ 80 ਸਾਲ ਦੇ ਕਰੀਬ ਲੱਗਦੀ ਹੈ ਅਤੇ ਉਸ ਨੇ ਸਫੇਦ ਰੰਗ ਦਾ ਕੁਰਤਾ ਪਜਾਮਾ ਪਹਿਣਿਆ ਹੋਇਆ ਹੈ।
Total Responses : 7520