CGC ਲਾਂਡਰਾਂ ਨੇ ‘ਪੇਟੈਂਟ ਟੂ ਪ੍ਰੋਡਕਟ: ਬ੍ਰਿਜੰਗ ਇਨੋਵੇਸ਼ਨ ਐਂਡ ਮਾਰਕੀਟ’ ਵਿਸ਼ੇ ਸੰਬੰਧੀ ਵਰਕਸ਼ਾਪ ਲਾਈ
ਲਾਂਡਰਾਂ , 31 ਜੁਲਾਈ 2025 : ਏਸੀਆਈਸੀ ਰਾਈਜ਼ ਐਸੋਸੀਏਸ਼ਨ, ਸੀਜੀਸੀ ਲਾਂਡਰਾਂ ਵੱਲੋਂ ‘ਪੇਟੈਂਟ ਟੂ ਪ੍ਰੋਡਕਟ: ਬ੍ਰਿਿਜੰਗ ਇਨੋਵੇਸ਼ਨ ਐਂਡ ਮਾਰਕੀਟ’ ਵਿਸ਼ੇ ਸੰਬੰਧੀ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਸਟਾਰਟਅੱਪਸ, ਵਿਿਦਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਤਕਨਾਲੋਜੀ ਟ੍ਰਾਂਸਫਰ ਅਤੇ ਵਪਾਰੀਕਰਨ ਬਾਰੇ ਮਹੱਤਵਪੂਰਨ ਜਾਣਕਾਰੀ ਦੇ ਕੇ ਸਸ਼ਕਤ ਬਣਾਉਣਾ ਸੀ।ਇਹ ਵਰਕਸ਼ਾਪ ਨਵੀਨਤਾਵਾਂ ਨੂੰ ਪ੍ਰਯੋਗਸ਼ਾਲਾ ਤੋਂ ਮਾਰਕੀਟ ਤੱਕ ਲਿਜਾਣ ਦੀ ਪ੍ਰਕਿਿਰਆ ਨੂੰ ਆਸਾਨ ਕਰਨ ਲਈ ਤਿਆਰ ਕੀਤੀ ਗਈ ਸੀ। ਇਸ ਵਿੱਚ ਕਾਢ ਦਾ ਖੁਲਾਸਾ (ਇਨਵੈਂਸ਼ਨ ਡਿਸਕਲੋਜ਼ਰ), ਤਕਨਾਲੋਜੀ ਤਿਆਰੀ ਪੱਧਰ (ਟੈਕਨਾਲੋਜੀ ਰੇਡੀਨੈਸ ਲੈਵਲਸ (ਟੀਆਰਐਲਸ)), ਆਈਪੀ ਵਪਾਰੀਕਰਨ ਅਤੇ ਨਿਵੇਸ਼ਕਾਂ ਨੂੰ ਪਿਿਚੰਗ ਸਣੇ ਹੋਰ ਕਈ ਮਹੱਤਵਪੂਰਨ ਵਿਿਸ਼ਆਂ ਨੂੰ ਸ਼ਾਮਲ ਕੀਤਾ ਗਿਆ।
ਇਸ ਵਰਕਸ਼ਾਪ ਵਿੱਚ ਗੈਸਟ ਆਫ ਆਨਰ ਡਾ.ਦੀਪਕ ਕਪੂਰ, ਸੀਨੀਅਰ ਵਿਿਗਆਨੀ, ਆਈਪੀਆਰ ਫੈਸੀਲੀਟੇਸ਼ਨ ਡਿਵੀਜ਼ਨ, ਪੀਐਸਸੀਐਸਟੀ, ਚੰਡੀਗੜ੍ਹ ਅਤੇ ਡਾ.ਸੌਰਭ ਅਰੋੜਾ, ਤਕਨਾਲੋਜੀ ਟ੍ਰਾਂਸਫਰ ਅਫਸਰ, ਆਈਆਈਟੀ ਰੋਪੜ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਇਸ ਦੌਰਾਨ ਆਪਣੇ ਵਿਸ਼ਾਲ ਤਜ਼ਰਬਿਆਂ ਰਾਹੀਂ ਅਸਲ ਮਾਮਲਿਆਂ ਦੇ ਕੇਸ ਅਧਿਐਨ ਅਤੇ ਸਰਵੋਤਮ ਅਭਿਆਸਾਂ ਨੂੰ ਸਾਂਝਾ ਕੀਤਾ, ਜਿਸ ਨੇ ਖੋਜ, ਨਵੀਨਤਾ, ਜਾਂ ਉੱਦਮਤਾ ਨਾਲ ਜੁੜੇ ਭਾਗੀਦਾਰਾਂ ਲਈ ਸੈਸ਼ਨਾਂ ਨੂੰ ਗੁਣਵੱਤਾਪੂਰਕ ਅਤੇ ਜਾਣਕਾਰੀ ਭਰਪੂਰ ਬਣਾਇਆ। ਵਰਕਸ਼ਾਪ ਦੀ ਸ਼ੁਰੂਆਤ ਪ੍ਰੋ.(ਡਾ.) ਨੇਹਾ ਸ਼ਰਮਾ, ਡੀਨ ਰਿਸਰਚ, ਏਸੀਆਈਸੀ ਰਾਈਜ਼ ਐਸੋਸੀਏਸ਼ਨ, ਸੀਜੀਸੀ ਲਾਂਡਰਾਂ, ਡਾ.ਰਾਜਦੀਪ ਸਿੰਘ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ ਅਤੇ ਗੈਸਟ ਆਫ਼ ਆਨਰ, ਡਾ.ਦੀਪਕ ਕਪੂਰ ਦੇ ਉਦਘਾਟਨੀ ਭਾਸ਼ਣਾਂ ਨਾਲ ਹੋਈ। ਇਸ ਦੌਰਾਨ ਡਾ.ਰਾਜਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੀਜੀਸੀ ਲਾਂਡਰਾਂ ਵਿਖੇ ਅਸੀਂ ਮੰਨਦੇ ਹੈ ਕਿ ਨਵੀਨਤਾ ਤਦੋਂ ਹੀ ਆਪਣੇ ਅਸਲ ਮਕਸਦ ਤੱਕ ਪਹੁੰਚਦੀ ਹੈ ਜਦੋਂ ਇਹ ਸਮਾਜ ਨੂੰ ਲਾਭ ਪਹੁੰਚਾਉਂਦੀ ਹੈ। ਇਹ ਵਰਕਸ਼ਾਪ ਨਾ ਸਿਰਫ਼ ਖੋਜ ਅਤੇ ਅਸਲ ਜੀਵਨ ਵਿੱਚ ਉਸ ਦੀ ਵਰਤੋਂ ਵਿਚਕਾਰਲੇ ਪਾੜੇ ਨੂੰ ਪੂਰਾ ਕਰਦੀ ਹੈ, ਸਗੋਂ ਸਾਡੇ ਨਵੀਨਤਾਕਾਰਾਂ ਨੂੰ ਆਪਣੇ ਵਿਚਾਰਾਂ ਨੂੰ ਮਾਰਕੀਟ ਵਿੱਚ ਲਿਆਉਣ ਲਈ ਜ਼ਰੂਰੀ ਸਾਧਨਾਂ ਨਾਲ ਵੀ ਲੈਸ ਕਰਦੀ ਹੈ। ਇਸੇ ਤਰ੍ਹਾਂ ਡਾ.ਕਪੂਰ ਨੇ ਤਕਨਾਲੋਜੀ ਟ੍ਰਾਂਸਫਰ ਅਤੇ ਆਈਪੀ ਵਪਾਰੀਕਰਨ ’ਤੇ ਇੰਟਰਐਕਟਿਵ ਸੈਸ਼ਨਾਂ ਦੀ ਅਗਵਾਈ ਕੀਤੀ, ਜਿਸ ਵਿੱਚ ਉਨ੍ਹਾਂ ਨੇ ਇਸ ਦੀ ਮਹੱਤਤਾ, ਟ੍ਰਾਂਸਫਰ ਪ੍ਰਕਿਿਰਆ, ਅਕਾਦਮਿਕ ਖੇਤਰ ਵਿੱਚ ਚੁਣੌਤੀਆਂ ਅਤੇ ਕਾਢ ਦੇ ਖੁਲਾਸੇ (ਇਨਵੈਂਸ਼ਨ ਡਿਸਕਲੋਜ਼ਰ)ਅਤੇ ਮੁਲਾਂਕਣ ਦੀਆਂ ਬਾਰੀਕੀਆਂ ’ਤੇ ਵਿਸਥਾਰਪੂਰਵਕ ਚਰਚਾ ਕੀਤੀ। ਡਾ.ਅਰੋੜਾ ਨੇ ਭਾਗੀਦਾਰਾਂ ਨੂੰ ਤਕਨਾਲੋਜੀ ਤਿਆਰੀ ਪੱਧਰਾਂ (ਟੈਕਨੋਲੋਜੀ ਰੈਡੀਨੈੱਸ ਲੈਵਲਸ), ਉਦਯੋਗ ਅਤੇ ਨਿਵੇਸ਼ਕਾਂ ਨੂੰ ਪ੍ਰਭਾਵਸ਼ਾਲੀ ਪਿਿਚੰਗ, ਅਤੇ ਲਾਇਸੈਂਸਿੰਗ ਸ਼ਰਤਾਂ ਵਿੱਚ ਸੂਝ-ਬੂਝ ਦੇ ਨਾਲ-ਨਾਲ ਲਾਇਸੈਂਸਿੰਗ, ਸਟਾਰਟਅੱਪ ਅਤੇ ਸਾਂਝੇ ਉੱਦਮਾਂ ਵਰਗੇ ਤਕਨਾਲੋਜੀ ਵਪਾਰੀਕਰਨ ਮਾਰਗਾਂ ਦੀ ਪੜਚੋਲ ਕੀਤੀ। ਇਸ ਉਪਰੰਤ ਡਾ.ਸੌਰਭ ਅਰੋੜਾ ਵੱਲੋਂ ਸਮਾਪਤੀ ਸੈਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਕੇਸ ਸਟੱਡੀਜ਼, ਸਭ ਤੋਂ ਵਧੀਆ ਅਭਿਆਸਾਂ ਅਤੇ ਸਫਲ ਤਕਨਾਲੋਜੀ ਟ੍ਰਾਂਸਫਰ ਦੀਆਂ ਅਸਲ ਜੀਵਨ ਦੀਆਂ ਉਦਾਹਰਣਾਂ ਦਾ ਪ੍ਰਦਰਸ਼ਨ ਕੀਤਾ ਅਤੇ ਭਾਗੀਦਾਰਾਂ ਨੂੰ ਸੰਕਲਪ ਤੋਂ ਵਪਾਰੀਕਰਨ ਤੱਕ ਦੀ ਪ੍ਰਕਿਿਰਆ ਦੀ ਵਿਆਪਕ ਸਮਝ ਪ੍ਰਦਾਨ ਕੀਤੀ ਗਈ। ਅੰਤ ਵਿੱਚ ਇਹ ਪ੍ਰੋਗਰਾਮ ਵਿਸ਼ੇਸ਼ ਬੁਲਾਰਿਆਂ ਦੇ ਸਨਮਾਨ ਅਤੇ ਸੀਜੀਸੀ ਲਾਂਡਰਾਂ ਦੇ ਆਈਪੀਆਰ ਮੁਖੀ ਪ੍ਰੋ.(ਡਾ.) ਦਿਨੇਸ਼ ਅਰੋੜਾ ਵੱਲੋਂ ਦਿੱਤੇ ਗਏ ਧੰਨਵਾਦ ਦੇ ਮਤੇ ਨਾਲ ਸਮਾਪਤ ਹੋਇਆ। ਇਹ ਵਰਕਸ਼ਾਪ ਇੱਕ ਮਹੱਤਵਪੂਰਨ ਸਿੱਖਣ ਦਾ ਤਜਰਬਾ ਸਾਬਤ ਹੋਈ ਜਿਸ ਨੇ ਸੀਜੀਸੀ ਲਾਂਡਰਾਂ ਦੀ ਨਵੀਨਤਾ, ਖੋਜ ਅਤੇ ਉਦਮੀ ਸਫਲਤਾ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਹੋਰ ਵੀ ਮਜ਼ਬੂਤ ਕੀਤਾ।