ਤੇਜ਼ ਬਾਰਿਸ਼ ਨੇ ਸ਼ਹਿਰ ਵਿੱਚ ਕੀਤਾ ਪਾਣੀ ਪਾਣੀ
ਰੋਹਿਤ ਗੁਪਤਾ
ਗੁਰਦਾਸਪੁਰ : ਸਵੇਰੇ ਹੋਈ ਤੇਜ਼ ਬਾਰਿਸ਼ ਕਾਰਨ ਗੁਰਦਾਸਪੁਰ ਸ਼ਹਿਰ ਵਿੱਚ ਜਲ ਭਰਾਵ ਦੀ ਸਥਿਤੀ ਪੈਦਾ ਹੋ ਗਈ । ਲਗਭਗ ਹਰ ਰੋਡ ਤੇ ਪਾਣੀ ਹੀ ਪਾਨੀ ਨਜ਼ਰ ਆ ਰਿਹਾ ਸੀ। ਗੀਤਾ ਭਵਨ ਰੋਡ, ਬੀਜ ਮਾਰਕੀਟ, ਹਨੁਮਾਨ ਚੌਂਕ , ਅੰਡਰ ਬ੍ਰਿਜ , ਕਬੂਤਰੀ ਗੇਟ ,ਸਦਰ ਬਾਜ਼ਾਰ, ਜੇਲ ਰੋਡ ਅਤੇ ਤਿਬੜੀ ਰੋਡ ਤੇ ਕਈ ਕਈ ਕੋਟ ਪਾਣੀ ਖੜਾ ਹੋ ਗਿਆ ਤੇ ਤੇਜ਼ੀ ਨਾਲ ਨਿਕਾਸੀ ਨਾ ਹੋਣ ਕਾਰਨ ਕਾਫੀ ਸਮੇਂ ਤੱਕ ਸ਼ਹਿਰ ਨਿਵਾਸੀਆਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਿਆ । ਕਈ ਸਰਕਾਰੀ ਇਮਾਰਤਾਂ ਅਤੇ ਦਫਤਰ ਵੀ ਪਾਣੀ ਵਿੱਚ ਡੁੱਬੇ ਨਜ਼ਰ ਆਏ ਹਾਲਾਂਕਿ ਬਾਰਿਸ਼ ਜਿਨਾਂ ਵਿੱਚ ਜੇਲ ਰੋਡ ਸਥਿਤ ਬਿਜਲੀ ਬੋਰਡ ਦੀ ਪਾਵਰ ਕਾਲੋਨੀ, ਬੀ ਡੀ ਪੀ ਓ ਦਫਤਰ ਅਤੇ ਨਹਿਰ ਵੀ ਬਾਗ ਦਾ ਦਫਤਰ ਸ਼ਾਮਿਲ ਹਨ। ਦੱਸ ਦਈਏ ਕਿ ਦੇਰ ਰਾਤ ਤੋਂ ਵੀ ਹਲਕੀ ਹਲਕੀ ਬਾਰਿਸ਼ ਸ਼ੁਰੂ ਹੋਣੀ ਸ਼ੁਰੂ ਹੋ ਗਈ ਸੀ ਜੋ ਸਵੇਰੇ ਤੜੱਕ ਸਾਰ ਕਾਫੀ ਤੇਜ਼ ਹੋ ਗਈ ਅਤੇ 5 ਵਜੇ ਤੋਂ ਕਰੀਬ ਸਾਢੇਛ ਵਜੇ ਤੱਕ ਡੇਢ ਘੰਟਾ ਤੇਜ ਬਾਰਿਸ਼ ਹੋਈ ਜਿਸ ਕਾਰਨ ਕਾਰਨ ਸਾਰੇ ਸ਼ਹਿਰ ਦੇ ਬਜ਼ਾਰਾਂ ਵਿੱਚ ਪਾਣੀ ਭਰ ਗਿਆ । ਉੱਥੇ ਹੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਦੁਕਾਨਦਾਰ ਸਮੇਂ ਸਿਰ ਆਪਣੀਆਂ ਦੁਕਾਨਾਂ ਨਹੀਂ ਖੋਲ ਪਾਏ। ਉੱਥੇ ਹੀ ਕੁਝ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬਾਰਿਸ਼ ਦਾ ਪਾਣੀ ਉਹਨਾਂ ਦੀ ਦੁਕਾਨਾਂ ਵਿੱਚ ਵੜਨ ਕਾਰਨ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ।