ਹਾਏ ! ਪੰਜਾਬ ਦੇ ਕਿਸਾਨਾਂ 'ਤੇ ਐਨਾ ਕਰਜ਼ਾ, ਹਰਿਆਣਾ-ਹਿਮਾਚਲ ਦੇ ਮੁਕਾਬਲੇ ਪੰਜਾਬ ਦੇ ਕਿਸਾਨ ਵੱਧ ਕਰਜਾਈ
ਚੰਡੀਗੜ੍ਹ, 29 ਜੁਲਾਈ 2025: ਪੰਜਾਬ ਦੇ ਕਿਸਾਨਾਂ 'ਤੇ ਕੁੱਲ 1 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਹੈ। ਪੰਜਾਬ ਦਾ ਕਿਸਾਨ ਕਰਜੇ ਨੇ ਦੱਬਿਆ ਹੋਇਆ ਹੈਂ ਅਤੇ ਇਹ ਕਰਜਾ 37.62 ਲੱਖ ਕਿਸਾਨਾਂ 'ਤੇ ਹੈ।
ਦੱਸ ਦਈਏ ਕਿ ਵਿੱਤ ਮੰਤਰਾਲੇ ਮੁਤਾਬਿਕ ਕਰਜ਼ ਮੁਆਫੀ ਤੇ ਕੋਈ ਪ੍ਰਸਤਾਵ ਵਿਚਾਰ ਅਧੀਨ ਨਹੀਂ ਹੈ ਅਤੇ ਪੰਜਾਬ 'ਚ ਕੇਸੀਸੀ ਕਰਜ਼ੇ ਦੀ ਬਕਾਇਆ ਰਾਸ਼ੀ 'ਚ ਵੀ ਵਾਧਾ ਕੀਤਾ ਗਿਆ ਹੈ। ਇਹ ਖੁਲਾਸਾ ਸੰਸਦ 'ਚ ਵਿੱਤ ਮੰਤਰਾਲੇ ਦੀ ਰਿਪੋਰਟ 'ਚ ਹੋਇਆ ਹੈ ਅਤੇ ਇਹ ਕਰਜ਼ਾ ਲੱਖ ਕਰੋੜ ਤੋਂ ਜਿਆਦਾ ਦਾ ਹੈ। ਪਰ ਇਸ ਦੇ ਨਾਲ ਹੀ ਇਹ ਵੀ ਦੱਸਣਯੋਗ ਹੈ ਕਿ ਹਰਿਆਣਾ-ਹਿਮਾਚਲ ਦੇ ਮੁਕਾਬਲੇ ਪੰਜਾਬ ਦੇ ਕਿਸਾਨ ਵੱਧ ਕਰਜਾਈ ਹਨ।