ਪੰਜਾਬੀ ਸਾਹਿਤ ਸਭਾ ਮੁਹਾਲੀ ਦੀ ਹੋਈ ਮੀਟਿੰਗ
ਹਰਜਿੰਦਰ ਸਿੰਘ ਭੱਟੀ
ਮੋਹਾਲੀ, 29 ਜੁਲਾਈ 2025 - ਪੰਜਾਬੀ ਸਾਹਿਤ ਸਭਾ (ਰਜਿ .) ਮੁਹਾਲੀ ਦੀ ਜੁਲਾਈ ਮਹੀਨੇ ਦੀ ਮਾਸਿਕ ਇਕੱਤਰਤਾ ਮਿਤੀ27 ਜੁਲਾਈ, 2025 ਦਿਨ ਐਤਵਾਰ ਨੂੰ ਨਗਰ ਨਿਗਮ ਦੀ ਪਬਲਿਕ ਲਾਇਬ੍ਰੇਰੀ ਸੈਕਟਰ 69 ਮੁਹਾਲੀ ਵਿਖੇ ਡਾ਼ ਦੀਪਕ ਮਨਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਦੀ ਕਾਰਵਾਈ ਸਭਾ ਦੇ ਪ੍ਰਧਾਨ ਡਾ਼ ਸ਼ਿੰਦਰਪਾਲ ਸਿੰਘ ਨੇ ਚਲਾਈ।
ਆਰੰਭ ਵਿਚ ਡਾ਼ ਸਵੈਰਾਜ ਸੰਧੂ ਨੇ ਤਿੰਨ ਕਾਲੇ ਕਾਨੂੰਨਾਂ ਦੇ ਹਵਾਲੇ ਨਾਲ 1907 ਤੋਂ ਲੈ ਕੇ ਇਸ ਵੇਲੇ ਚੱਲੀ ਮਹਾਨ ਕਿਸਾਨੀ ਜੱਦੋਜਹਿਦ ਬਾਰੇ ਸਮੇਂ ਸਮੇਂ ਹੋਏ ਕਿਸਾਨੀ ਘੋਲਾਂ ਦਾ ਸੰਖੇਪ ਇਤਿਹਾਸ ਦੱਸਿਆ ਅਤੇ ਇਸ ਕਿਸਾਨੀ ਸੰਘਰਸ਼ ਦੇ ਵਿਜੈਈ ਹੋਣ ਬਾਹਦ ਇਸ ਦਾ ਯੂਪੀ, ਰਾਜਿਸਥਾਨ, ਹਰਿਆਣਾ ਦੇ ਕਿਸਾਨਾਂ ਤੇ ਆਲੇ ਦੁਆਲੇ ਦੇ ਗੈਰ ਸਿੱਖ ਲੋਕਾਂ ਦੇ ਮਨਾਂ ਤੇ ਪਏ ਪ੍ਰਭਾਵ ਨੂੰ ਮਿਸਾਲਾ ਦੇ ਕੇ ਬਿਆਨਿਆ।
ਪੰਜਾਬ ਵਿੱਚ ਚੱਲੀ ਖਾੜਕੂ ਲਹਿਰ, ਪੰਜਾਬ ਵਿਚ ਇਕ ਫਿਰਕੇ ਦਾ ਉਸ ਵੇਲੇ ਪਲਾਇਨ, ਬਲਿਊ ਸਟਾਰ, ਸ਼੍ਰੀ ਮਤੀ ਇੰਦਰਾ ਗਾਂਧੀ ਦਾ ਕਤਲ ਆਦਿ ਦੇ ਪਿਛੋਕੜ ਵਿਚ ਸਮੂਚੇ ਦੇਸ਼ ਦਾ ਪੰਜਾਬ ਦੇ ਸਿੱਖ ਭਾਈਚਾਰੇ ਵਿਰੂੱਧ ਨਫਰਤੀ ਵਤੀਰਾ ਜਿਸਨੂੰ ਬਾਡਰ ਫਿਲਮ ਦੇ ਸਿੱਖ ਸਿਪਾਹੀਆਂ ਨੇ ਵਤਨ ਲਈ ਜੂਝਣ ਕਰਕੇ ਉਨ੍ਹਾਂ ਦੀ ਲੋਕਮਨ ਵਿਚ ਤਸਵੀਰ ਬਣੀ। ਉਸ ਨੂੰ ਇਸ ਕਿਸਾਨੀ ਸਾਂਝੇ ਸ਼ੰਘਰਸ਼ ਨੇ ਮਰਮ ਲਾਈ। ਸਿੱਖਾਂ (ਕਿਸਾਨਾਂ) ਨਾਲ ਉਨ੍ਹਾਂ ਦੇ ਸੰਘਰਸ਼ ਵਿਚ ਦੇਸ਼ ਦਾ ਜਨਮਾਨਸ ਮੋਢੇ ਨਾਲ ਮੋਢਾ ਜੋੜ ਕੇ ਖਲੋਤਾ। ਇਹ ਪ੍ਰਾਪਤੀ ਕੋਈ ਛੋਟੀ ਪ੍ਰਾਪਤੀ ਨਹੀਂ ਹੈ।
ਦੂਜੇ ਦੌਰ ਵਿਚ ਕਨੇਡਾ ਤੋਂ ਪਿਛਲੇ ਦਿਨੀਂ ਪਰਤੇ ਐਡਵੋਕੇਟ ਪ੍ਰਮਿੰਦਰ ਸਿੰਘ ਗਿੱਲ, ਮੀਤ ਪ੍ਰਧਾਨ ਨੇ ਕਨੇਡਾ ਵਿਚਲੀਆਂ ਪੰਜਾਬੀ ਕਾਨਫ਼ਰੰਸਾਂ ਦੇ ਹਵਾਲੇ ਨਾਲ ਆਪਣੇ ਲੋਕਾਂ ਦੇ ਪੰਜਾਬੀ ਮਾਂ ਬੋਲੀ ਲਈ ਕੀਤੇ ਉਪਰਾਲਿਆਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਤੀਜੇ ਦੌਰ ਵਿਚ ਸਾਵਣ ਕਵੀ ਦਰਬਾਰ ਦਾ ਸੰਚਾਲਨ ਸ਼੍ਰੀ ਹਰਿੰਦਰ ਸਿੰਘ ਹਰ ਨੇ ਕੀਤਾ। ਇਸ ਵਿਚ ਹਾਜ਼ਰ ਕਵੀਆਂ ਨੇ ਗਾਕੇ ਅਤੇ ਪੜ੍ਹ ਕੇ ਆਪਣਾ ਕਲਾਮ ਸਾਂਝਾ ਕੀਤਾ।
ਇਨ੍ਹਾਂ ਵਿਚ ਕਵੀਆਂ ਸ੍ਰਵ ਭੁਪਿੰਦਰ ਮਟੌਰਵਾਲਾ, ਸਰਬਜੀਤ ਸਿੰਘ, ਸਰਦਾਰਾ ਸਿੰਘ ਚੀਮਾ, ਅਮਰਜੀਤ ਸਿੰਘ ਸੁੱਖਗੜ੍ਹ, ਬਿਕਰਮ ਸਿੰਘ ਚਾਵਲਾ, ਗੁਰਦਰਸ਼ਨ ਸਿੰਘ ਮਾਵੀ, ਧਿਆਨ ਸਿੰਘ ਕਾਹਲੋ, ਮਹਿੰਦਰ ਸਿੰਘ ਗੋਸਲ, ਮਲਕੀਅਤ ਸਿੰਘ ਨਾਗਰਾ, ਦਰਸ਼ਨ ਤਿਉਣਾ, ਬਲਵਿੰਦਰ ਸਿੰਘ ਢਿੱਲੋ, ਹਰਿੰਦਰ ਸਿੰਘ ਹਰ, ਰਤਨ ਬਾਬਕਵਾਲਾ, ਪ੍ਰੋਫੈਸਰ ਅਵਤਾਰ ਸਿੰਘ, ਅਜ਼ੀਤ ਸਿੰਘ, ਰਘਬੀਰ ਭੁੱਲਰ, ਮੌਜੇਵਾਲ, ਬਹਾਦਰ ਸਿੰਘ ਐਡਵੋਕੇਟ, ਰਜਿੰਦਰ ਸਿੰਘ ਧੀਮਾਨ, ਇੰਦਰਜੀਤ ਸਿੰਘ ਜਾਵਾ, ਸ਼੍ਰੀਮਤੀ ਦਵਿੰਦਰ ਕੌਰ ਢਿੱਲੋਂ, ਚਰਨਜੀਤ ਕੌਰ, ਸਿਮਰਜੀਤ ਕੌਰ ਗਰੇਵਾਲ ,ਬਲਜੀਤ ਕੌਰ ਅਤੇ ਸ਼੍ਰੀ ਕਸ਼ਮੀਰ ਸਿੰਘ ਨਾਗੀ ਨੇ ਸਾਵਣ ਦੇ ਮਹੀਨੇ ਤੇ ਗੀਤ ਪੇਸ਼ ਕੀਤੇ। ਆਖਿਰ ਵਿਚ ਡਾ਼ ਨਿਰਮਲ ਸਿੰਘ ਬਾਸੀ ਨੇ ਆਏ ਹੋਏ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ।