ਐਚਐਮਈਐਲ ਨੇ ਇੰਟੀਗ੍ਰੇਟਡ ਸੇਫਟੀ ਟਰੇਨਿੰਗ ਪ੍ਰੋਗਰਾਮ ਸਫ਼ਲਤਾਪੂਰਵਕ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ , 28 ਜੁਲਾਈ 2025 : ਹਰ ਪੱਖ ਤੋਂ ਸੁਰੱਖਿਆ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਿਆਂ, ਐਚਪੀਸੀਐਲ-ਮਿਤਲ ਐਨਰਜੀ ਲਿਮਿਟਡ (ਐਚਐਮਈਐਲ) ਨੇ ਆਪਣੇ 18ਵੇਂ ਸਥਾਪਨਾ ਦਿਵਸ ਮੌਕੇ ਟੈਂਕਰ ਟਰੱਕ ਚਾਲਕਾਂ ਲਈ ਤਿੰਨ ਦਿਨਾਂ ਇੰਟੀਗ੍ਰੇਟਡ ਸੇਫਟੀ ਟਰੇਨਿੰਗ ਪ੍ਰੋਗਰਾਮ ਦਾ ਸਫਲਤਾਪੂਰਵਕ ਕਰਵਾਇਆ । ਐਚਐਮਈਐਲ ਮਾਰਕੀਟਿੰਗ ਵੱਲੋਂ ਇਹ ਪ੍ਰੋਗਰਾਮ ਇੱਕ ਮਹੱਤਵਪੂਰਨ ਪਹਲ ਸੀ, ਜਿਸਦਾ ਮਕਸਦ "ਇਨਸੀਡੈਂਟ ਐਂਡ ਇੰਜਰੀ ਫ੍ਰੀ" ਵਰਕਪਲੇਸ ਵੱਲ ਕਦਮ ਚੁੱਕਣਾ ਅਤੇ ਸੁਰੱਖਿਆ ਪ੍ਰਤੀ ਜਾਗਰੂਕਤਾ ਨਾਲ ਵਿਹਾਰਕ ਬਦਲਾਅ ਲਿਆਉਣਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਸ਼੍ਰੀ ਅਰੁਣ ਭਾਰਦਵਾਜ (ਵੀਪੀ – ਓਪਰੇਸ਼ਨਲ ਐਕਸੀਲੈਂਸ, ਐਚਐਮਈਐਲ), ਸ਼੍ਰੀ ਹੈਕਟਰ ਸਾਲਾਜ਼ਾਰ (ਵੀਪੀ – ਸੇਫਟੀ, ਐਚਐਮਈਐਲ), ਸ਼੍ਰੀ ਪੁਨੀਤ ਸ਼ਰਮਾ (ਆਰ.ਟੀ.ਓ. ਬਠਿੰਡਾ), ਸ਼੍ਰੀ ਪੰਕਜ ਬੰਸਲ (ਐਸ.ਡੀ.ਐਮ. ਤਲਵੰਡੀ ਸਾਬੋ), ਸ਼੍ਰੀ ਵਿਸ਼ਵਾਸ ਗੌਰ (ਹੈੱਡ – ਮਾਰਕੀਟਿੰਗ), ਸ਼੍ਰੀ ਗੁਲਸ਼ਨ ਗੋਂਬਰ (ਡੀ.ਜੀ.ਐੱਮ. – ਮਾਰਕੀਟਿੰਗ) ਅਤੇ ਕਰਨਲ ਆਰ.ਕੇ. ਸ਼ਰਮਾ (ਰੋਡ ਸੇਫਟੀ ਐਕਸਪਰਟ) ਨੇ ਦੀਪ ਜਗਾ ਕੇ ਕੀਤੀ।
ਇਸ ਮੌਕੇ ਆਰ.ਟੀ.ਓ. ਸ਼੍ਰੀ ਪੁਨੀਤ ਸ਼ਰਮਾ ਨੇ ਭਾਰਤ ਵਿੱਚ ਵਧ ਰਹੀਆਂ ਸੜਕ ਹਾਦਸਿਆਂ ਦੀ ਪਿੱਠਭੂਮੀ ਵਿੱਚ ਐਸੇ ਸੁਰੱਖਿਆ ਟਰੇਨਿੰਗ ਦੇ ਮਹੱਤਵ ਨੂੰ ਰੋਸ਼ਨ ਕਰਦੇ ਹੋਏ, ਟੈਂਕਰ ਟਰੱਕ ਚਾਲਕਾ ਨੂੰ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਅਰੁਣ ਭਾਰਦਵਾਜ ਨੇ ਖ਼ਤਰਨਾਕ ਪਦਾਰਥਾਂ ਦੀ ਢੋਆ ਢੁਆਈ ਵਿੱਚ ਟੈਂਕਰ ਟਰੱਕ ਚਾਲਕਾਂ ਦੀ ਭੂਮਿਕਾ ਨੂੰ ਉਜਾਗਰ ਕਰਦੇ ਹੋਏ ਸੁਰੱਖਿਆ ਨੂੰ ਇੱਕ ਆਦਤ ਸ ਵਜੋਂ ਅਪਣਾਉਣ ਦੀ ਲੋੜ ਉਤੇ ਜ਼ੋਰ ਦਿੱਤਾ। ਸ਼੍ਰੀ ਸਾਲਾਜ਼ਾਰ ਨੇ ਕਿਹਾ ਕਿ ਇਹ ਪਹਿਲ ਹਾਦਸਿਆਂ ਵਿੱਚ ਕਮੀ ਲਿਆਉਣ ਅਤੇ ਸੁਰੱਖਿਅਤ ਓਪਰੇਸ਼ਨ ਯਕੀਨੀ ਬਣਾਉਣ ਵਿੱਚ ਸਹਾਇਕ ਹੈ। ਸਿਖਲਾਈ ਦੌਰਾਨ 23 ਡਰਾਈਵਰਾਂ ਨੇ ਭਾਗ ਲਿਆ ਜਿਸ ਵਿੱਚ ਸੜਕ ਸੁਰੱਖਿਆ ਅੱਗ ਕਾਨੂੰਨੀ ਜਾਗਰੂਕਤਾ ਅਤੇ ਹੋਰ ਵੱਖ ਵੱਖ ਮੁੱਦਿਆਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬ੍ਰਹਮ ਕੁਮਾਰੀਆਂ ਨੇ ਡਰਾਈਵਰਾਂ ਨੂੰ ਤੰਦਰੁਸਤ ਰਹਿਣ ਅਤੇ ਚੰਗੀ ਸਿਹਤ ਲਈ ਨੁਕਤੇ ਦੱਸੇ। ਕਰਨਲ ਆਰ.ਕੇ. ਸ਼ਰਮਾ ਵੱਲੋਂ ਰਿਸਕ ਮਿਟੀਗੇਸ਼ਨ ਉੱਤੇ ਪ੍ਰੈਕਟਿਕਲ ਸੈਸ਼ਨ ਦਿੱਤਾ ਗਿਆ। ਇਸ ਮੌਕੇ ਤੇ ਸ਼੍ਰੀ ਹੈਕਟਰ ਸਾਲਾਜ਼ਾਰ, ਸ਼੍ਰੀ ਬੇਨੁਧਰ ਸੇਠੀ (ਡੀਜੀਐੱਮ – ਐਚਪੀਸੀਐਲ), ਸ਼੍ਰੀ ਵਿਸ਼ਵਾਸ ਗੌਰ, ਸ਼੍ਰੀ ਗੁਲਸ਼ਨ ਗੋਂਬਰ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।