ਮੰਡੀ ਵਿੱਚ ਪਨੀਰ ਵੇਚਣ 'ਤੇ ਪੂਰਨ ਪਾਬੰਦੀ, ਨੋਟਿਸ ਕੀਤਾ ਜਾਰੀ
ਚੇਅਰਮੈਨ ਗੁਰਜੀਤ ਸਿੰਘ ਗਿੱਲ ਵੱਲੋਂ ਪਰਚੂਨ ਸਬਜੀ ਮੰਡੀ ਵਿੱਚੋਂ ਨਕਲੀ ਪਨੀਰ ਨਸ਼ਟ ਕਰਵਾਇਆ ਗਿਆ
ਸੁਖਮਿੰਦਰ ਭੰਗੂ
ਲੁਧਿਆਣਾ 28 ਜੁਲਾਈ 2025 : ਪਰਚੂਨ ਮੰਡੀ ਵਿੱਚ ਨਕਲੀ ਪਨੀਰ ਵੇਚਣ ਵਾਲਿਆਂ ਨੂੰ ਦੋ ਵਾਰ ਚੇਤਾਵਨੀ ਦੇਣ ਤੋਂ ਬਾਅਦ ਵੀ ਦੋ ਤਿੰਨ ਦੁਕਾਨਦਾਰ ਨਕਲੀ ਪਨੀਰ ਦਾ ਗੋਰਖਧੰਦਾ ਕਰਨੋ ਬਾਜ ਨਹੀਂ ਆ ਰਹੇ ਸਨ ਨਕਲੀ ਪਨੀਰ ਵੇਚਣ ਵਾਲਿਆਂ ਚ ਇੱਕ ਪੱਤਰਕਾਰ ਦਾ ਨਾਮ ਵੀ ਆ ਰਿਹਾ ਹੈ ਜੋ ਨਕਲੀ ਪਨੀਰ ਦੇ ਗੋਰਖਧੰਦੇ ਵਿੱਚ ਸ਼ਾਮਿਲ ਹੈ। ਚੇਅਰਮੈਨ ਗੁਰਜੀਤ ਗਿੱਲ ਵੱਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਮੰਡੀ ਵਿੱਚ ਪਨੀਰ ਵੇਚਣ ਤੇ ਪੱਕੇ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਇਹ ਨਕਲੀ ਪਨੀਰ ਮਾਫੀਆ ਕਾਫੀ ਲੰਬੇ ਸਮੇਂ ਤੋਂ ਮੰਡੀ ਵਿੱਚ ਸਰਗਰਮ ਸੀ ਜਿਸ ਨੂੰ ਅੱਜ ਖਤਮ ਕਰ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਨਕਲੀ ਪਨੀਰ ਨਾਲ ਲੋਕਾਂ ਦੀ ਜਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ ਇਸ ਮੌਕੇ ਚੇਅਰਮੈਨ ਗਿੱਲ ਵੱਲੋ ਸੇਹਤ ਵਿਭਾਗ ਡੀਐਚ ਓ ਅਮਰਜੀਤ ਕੌਰ ਨਾਲ ਵੀ ਫੋਨ ਤੇ ਗੱਲਬਾਤ ਕੀਤੀ ਗਈ ਹੈ ਤੇ ਕਿਹਾ ਗਿਆ ਕਿ ਸਿਹਤ ਵਿਭਾਗ ਦੀ ਟੀਮ ਨੂੰ ਭੇਜ ਕੇ ਨਕਲੀ ਪਨੀਰ ਦੇ ਸੈਂਪਲ ਭਰੇ ਜਾਣ।