ਇੰਟਰਨੈਟ ਦੀ ਤਾਰ ਪਾਉਂਦਿਆਂ ਫਟੀ ਗੈਸ ਪਾਈਪ ਲਾਈਨ, ਅੱਗ ਲੱਗਣ ਨਾਲ ਦੁਕਾਨ ਵਿੱਚ ਬੈਠੇ ਚਾਰ ਝੁਲਸੇ ਦੋ ਦੀ ਹਾਲਤ ਗੰਭੀਰ
ਰੋਹਿਤ ਗੁਪਤਾ
ਬਟਾਲਾ, 25 ਜੁਲਾਈ 2025 - ਬਟਾਲਾ ਦੇ ਉਮਰਪੁਰਾ ਇਲਾਕੇ ਦੇ ਵਿੱਚ ਸੜਕ ਤੋਂ ਲੰਘ ਰਹੀ ਗੈਸ ਪਾਈ ਫਟੀ ਜਿਸ ਕਰਕੇ ਚਾਰ ਲੋਕ ਗੰਭੀਰ ਜ਼ਖਮੀ ਜਿਨਾਂ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਕਰਾਇਆ ਗਿਆ ਹੈ। ਜਾਣਕਾਰੀ ਅਨੁਸਾਰ ਇੰਟਰਨੈਟ ਦੀ ਤਾਰ ਪਾਉਂਦੇ ਹੋਏ ਇਹ ਵੱਡਾ ਹਾਦਸਾ ਵਾਪਰਿਆ ਹੈ ਦੁਕਾਨ ਦੇ ਅੰਦਰ ਬੈਠੇ ਚਾਰ ਲੋਕ ਸਨ ਜੋ ਪਾਈਪ ਫਟਣ ਤੋਂ ਬਾਅਦ ਅੱਗ ਲੱਗਣ ਕਰਕੇ ਝੁਲਸ ਗਏ।
ਗੱਲਬਾਤ ਦੌਰਾਨ ਜਖਮੀ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਕੋਈ ਇੰਟਰਨੈਟ ਦੀ ਤਾਰ ਪੈ ਰਹੀ ਸੀ ਜੋ ਜਮੀਨ ਦੇ ਥੱਲੇ ਪੈ ਰਹੀ ਸੀ ਜਦੋਂ ਤਾਰ ਪੈਂਦੇ ਪੈਂਦੇ ਗੈਸ ਪਾਈਪ ਨੂੰ ਉਹ ਤਾਰ ਲੱਗੀ ਤਾਂ ਗੈਸ ਪਾਈ ਫਟ ਗਈ ਇੱਕਦਮ ਗੈਸ ਲੀਕ ਹੋਣ ਲੱਗੀ ਨਾਲ ਹੀ ਦੁਕਾਨ ਤੇ ਏਸੀ ਲੱਗਣ ਕਰਕੇ ਮੁਹੱਲੇ ਦੇ ਸੀ ਚਾਰ ਲੋਕ ਦੁਕਾਨ ਦੇ ਅੰਦਰ ਬੈਠੇ ਸੀ ਜਿਸ ਕਾਰਨ ਗੈਸ ਨੇ ਕਰੰਟ ਫੜਿਆ ਤੇ ਤੁਰੰਤ ਅੱਗ ਲੱਗ ਗਈ ਬਹੁਤ ਜ਼ੋਰ ਨਾਲ ਆਵਾਜ਼ ਵੀ ਆਈ ਅੱਗ ਲੱਗਣ ਕਰਕੇ ਦੁਕਾਨ ਦੇ ਅੰਦਰ ਬੈਠੇ ਤਿੰਨ ਲੋਕ ਜਖਮੀ ਹੋ ਗਏ ਜਿਨਾਂ ਵਿੱਚ ਇੱਕ ਬੱਚਾ ਵੀ ਹੈ ਗੱਲਬਾਤ ਦੌਰਾਨ ਡਾਕਟਰ ਨੇ ਕਿਹਾ ਦੋ ਲੋਕ ਸਾਡੇ ਕੋਲ ਅਡਲਟ ਜਖਮੀ ਆਏ ਹਨ ਜਿੰਨਾਂ ਵਿੱਚ ਇੱਕ ਬੱਚਾ ਹੈ ਔਰ ਦੋ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ।