ਕੋਰਸਾਂ ਦੀ ਸਮਾਪਤੀ ਉਪਰੰਤ ਸਿਖਿਆਰਥਣਾਂ ਨੂੰ ਸਰਟੀਫਿਕੇਟ, ਸਿਲਾਈ ਮਸ਼ੀਨਾਂ ਅਤੇ ਬਿਊਟੀਸ਼ਨ ਟੂਲ ਕਿੱਟਾਂ ਵੰਡੀਆਂ
ਰੋਹਿਤ ਗੁਪਤਾ
ਬਟਾਲਾ, 25 ਜੁਲਾਈ 2025 - ਲੜਕੀਆਂ ਨੂੰ ਕਿੱਤਾ ਮੁਖੀ ਕੋਰਸ ਕਰਵਾ ਕੇ ਉਨ੍ਹਾਂ ਨੂੰ ਸਵੈ-ਰੁਜ਼ਗਾਰ ਅਤੇ ਹੋਰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਤਹਿਤ ਰਾਣੀ ਝਾਂਸੀ ਲੇਡੀਜ਼ ਵੈਲਫੇਅਰ ਸੁਸਾਇਟੀ ਬਟਾਲਾ ਵੱਲੋਂ ਪਿਛਲੇ ਕਈ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ 6-6 ਮਹੀਨੇ ਦੇ ਸਿਲਾਈ-ਕਢਾਈ ਅਤੇ ਬਿਊਟੀਸ਼ਨ ਕੋਰਸਾਂ ਦੀ ਸਮਾਪਤੀ ਉਪਰੰਤ ਅੱਜ ਬਟਾਲਾ ਵਿਖੇ ਇਕ ਸਮਾਗਮ ਦੇ ਦੌਰਾਨ ਇਨ੍ਹਾਂ ਸਿੱਖਿਅਤ ਲੜਕੀਆਂ ਨੂੰ ਸਰਟੀਫਿਕੇਟ, ਸਿਲਾਈ ਮਸ਼ੀਨਾਂ ਅਤੇ ਬਿਊਟੀਸ਼ਨ ਟੂਲ ਕਿੱਟਾਂ ਤਕਸੀਮ ਕੀਤੀਆਂ ਗਈਆਂ। ਸਮਾਜ ਸੇਵੀ ਕੰਮਾਂਂ ਵਿੱਚ ਲੰਬੇੇੇੇ ਸਮੇਂ ਤੋ ਕਾਰਜਸ਼ੀਲ ਰਾਣੀ ਝਾਂਸੀ ਲੇਡੀਜ਼ ਵੈਲਫੇਅਰ ਸੁਸਾਇਟੀ ਬਟਾਲਾ ਵੱਲੋਂ ਸੋਸਵਾ ਚੰਡੀਗੜ੍ਹ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸਿਲਾਈ ਕਢਾਈ ਕੋਰਸ ਦੀਆਂ 25 ਵਿਦਿਆਰਥਣਾਂ ਨੂੰ ਸਿਲਾਈ ਮਸ਼ੀਨਾ, ਬਿਊਟੀਸ਼ਨ ਕੋਰਸਾਂ ਦੀਆਂ 25 ਵਿਦਿਆਰਥਣਾਂ ਨੂੰ ਬਿਊਟੀਸ਼ਨ ਟੂਲ ਕਿੱਟਾਂ ਅਤੇ ਸਰਟੀਫਿਕੇਟ ਸਮਾਰੋਹ ਦੇ ਮੁੱਖ ਮਹਿਮਾਨ ਸੀ.ਡੀ.ਪੀ.ਓ ਵਰਿੰਦਰ ਸਿੰਘ ਅਤੇ ਤੇਜ ਪ੍ਰਤਾਪ ਸਿੰਘ ਕਾਹਲੋ ਪ੍ਰੋਗਰਾਮ ਅਫਸਰ, ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਵੱਲੋਂ ਤਕਸੀਮ ਕੀਤੇ ਗਏ।
ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਦੌਰ ਵਿਚ ਔਰਤਾਂ ਅਤੇ ਲੜਕੀਆਂ ਦਾ ਤਕਨੀਕੀ ਪੜ੍ਹਿਆ ਲਿਖਿਆ ਅਤੇ ਸਿੱਖਿਅਤ ਹੋਣਾ ਬਹੁਤ ਜ਼ਰੂਰੀ ਹੈ, ਉਹਨਾਂ ਰਾਣੀ ਝਾਂਸੀ ਲੇਡੀਜ਼ ਵੈਲਫੇਅਰ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਜਿਹੇ ਉਪਰਾਲੇ ਵੱਧ ਤੋਂ ਵੱਧ ਕਰਨੇ ਚਾਹੀਦੇ ਹਨ।
ਸਮਾਰੋਹ ਦੌਰਾਨ ਤਮੰਨਾ, ਜਸਪਿੰਦਰ, ਨਿਮਰਤ, ਜੱਸ, ਕਾਲਿਕਾ, ਲਾਕਸ਼ਮੀ, ਆਨੀ, ਮਧੂ, ਆਦਿ ਸਿੱਖਿਆਰਥਣਾਂ ਵੱਲੋਂ ਗਰੁੱਪ ਡਾਂਸ, ਗੀਤ ਸੋਲੋ ਡਾਂਸ, ਗਰੁੱਪ ਡਾਂਸ, ਕਵਿਤਾਵਾਂ ਦੀ ਪੇਸ਼ਕਾਰੀ ਕੀਤੀ ਗਈ। ਸਮਾਰੋਹ ਦੇ ਅਖੀਰ ਵਿੱਚ ਸੀ.ਡੀ.ਪੀ.ਓ ਵਰਿੰਦਰ ਸਿੰਘ, ਤੇਜ ਪ੍ਰਤਾਪ ਸਿੰਘ ਕਾਹਲੋ, ਸੁਪਰਡੰਟ ਮੈਡਮ ਸਵੀਟੀ, ਮੈਡਮ ਅਰਨਾ, ਆਂਗਣਵਾੜੀ ਵਰਕਰ ਰਜਵੰਤ ਕੌਰ, ਸਰੋਜ ਬਾਲਾ, ਰਾਜ ਰਾਣੀ, ਜਸਪਿੰਦਰ ਕੌਰ, ਕੁਲਦੀਪ ਸ਼ਰਮਾ, ਸਟੇਟ ਅਵਾਰਡੀ ਨੂੰ ਸੁਸਾਇਟੀ ਦੇ ਪ੍ਰਧਾਨ ਮੈਡਮ ਸੰਤੋਸ਼ ਰਾਣੀ, ਪ੍ਰੋਫੈਸਰ ਕਿਰਨ ਚੱਡਾ, ਪਰਮਪ੍ਰੀਤ ਕੌਰ ਨੇ ਆਈਆਂ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨ ਭੇਂਟ ਕੀਤੇ