ਮੀਹ ਪੈਂਦੇ ਚ ਚੋਰਾਂ ਨੇ ਲਾਈ ਦੁਕਾਨਾਂ ਨੂੰ ਸੰਨ ਕਰਤਾ ਵੱਡਾ ਕਾਰਾ
* ਬੇਖੌਫ ਚੋਰਾਂ ਨੇ ਨਹੀਂ ਬਖਸ਼ਿਆ ਸੁਲਤਾਨਪੁਰ ਲੋਧੀ ਦਾ ਬੀਡੀਪੀਓ ਦਫ਼ਤਰ
* ਵੱਖ-ਵੱਖ ਦੁਕਾਨਾਂ ਦੇ ਕਰੀਬ 10 ਦੇ ਲਗੇ AC'ਆਂ ਦਾ ਸਾਮਾਨ ਚੋਰੀ
* ਹਰ ਰੋਜ਼ ਸ਼ਹਿਰ ਵਿੱਚ ਹੋ ਰਹੀਆਂ ਵੱਡੇ ਪੱਧਰ ਤੇ ਚੋਰੀਆਂ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 23 ਜੁਲਾਈ 2025 - ਸੁਲਤਾਨਪੁਰ ਲੋਧੀ ਇਲਾਕੇ ਚ ਸਰਗਰਮ ਹੋਏ ਚੋਰ ਗਿਰੋਹ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦੇ ਕੇ ਆਤੰਕ ਮਚਾ ਰਹੇ ਹਨ। ਜਿਸ ਦੇ ਚਲਦਿਆਂ ਲੋਕਾਂ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਦੇ ਹੱਥ ਇਹਨਾਂ ਚੋਰਾਂ ਦੇ ਤੱਕ ਪਹੁੰਚਣ ਵਿੱਚ ਨਾ ਕਾਮਯਾਬ ਸਾਬਤ ਹੋ ਰਹੇ ਹਨ। ਚੋਰ ਪਹਿਲਾਂ ਲੋਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਪਰ ਹੁਣ ਇਹਨਾਂ ਬੇਖੌਫ ਚੋਰਾਂ ਨੇ ਬੀਡੀਪੀਓ ਦਫਤਰ ਦੀ ਬਣੀ ਮਾਰਕੀਟ ਦੇ ਵਿੱਚ ਕਰੀਬ 10 ਦੁਕਾਨਾਂ ਨੂੰ ਵੀ ਨਹੀਂ ਬਖਸ਼ਿਆ।
ਦੁਕਾਨਦਾਰਾ ਦੇ ਅਨੁਸਾਰ ਇਹਨਾਂ ਚੋਰਾਂ ਵੱਲੋਂ ਕਰੀਬ 10 ਏਸੀਆਂ ਦੀਆਂ ਕਾਪਰ ਪਾਈਪਾਂ ਅਤੇ ਹੋਰ ਕੀਮਤੀ ਸਮਾਨ ਚੋਰੀ ਕੀਤਾ ਗਿਆ ਹੈ। ਜਿਸ ਦਾ ਨੋਟਿਸ ਲੈਂਦਿਆਂ ਹੋਇਆਂ ਦੁਕਾਨਦਾਰਾਂ ਵੱਲੋਂ ਲਿਖਤ ਸ਼ਿਕਾਇਤ ਤੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਧਰ ਮਾਮਲੇ ਨੂੰ ਲੈ ਕੇ ਥਾਣਾ ਮੁਖੀ ਸੁਲਤਾਨਪੁਰ ਲੋਧੀ ਇੰਸਪੈਕਟਰ ਸੋਨਮਦੀਪ ਕੌਰ ਨੇ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਚੁੱਕਾ ਹੈ ਜਲਦ ਹੀ ਚੋਰ ਸਲਾਖਾਂ ਦੇ ਪਿੱਛੇ ਹੋਣਗੇ। ਜਾਂਚ ਆਰੰਭ ਦਿੱਤੀ ਗਈ ਹੈ। ਅਤੇ ਵੱਖ-ਵੱਖ ਸੀਸੀ ਟੀਵੀ ਦੇ ਫੁਟੇਜ ਕੰਗਾਲੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ 15 ਜੂਨ ਤੋਂ ਨਿਆਂਇਕ ਕੰਪਲੈਕਸ ਵਿਖੇ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਈਆਂ ਸਨ। ਅਜੇ ਵਕੀਲ ਸਾਹਿਬਾਨ ਛੁੱਟੀਆਂ ਮਨਾਉਣ ਲਈ ਕਿਧਰੇ ਰਵਾਨਾ ਹੋਣ ਦੀਆਂ ਵਿਉਂਤਾਂ ਹੀ ਬਣਾ ਰਹੇ ਸਨ ਕਿ ਪਹਿਲੇ ਦਿਨ ਹੀ ਇਸ ਗੱਲ ਦਾ ਫਾਇਦਾ ਚੁੱਕਦਿਆਂ ਹੋਇਆਂ ਬੇਖੌਫ ਚੋਰਾਂ ਵੱਲੋਂ ਨਿਆਂਇਕ ਕੰਪਲੈਕਸ ਨੂੰ ਨਿਸ਼ਾਨਾ ਬਣਾਉਂਦਿਆਂ ਇੱਥੇ ਵੱਖ-ਵੱਖ ਵਕੀਲਾਂ ਦੇ ਚੈਂਬਰਾਂ ਵਿੱਚ ਲੱਗੇ ਏਅਰ ਕੰਡੀਸ਼ਨਰਾਂ ਦਾ ਸਮਾਨ ਚੋਰੀ ਕਰ ਲਿਆ ਗਿਆ ਸੀ ਇਸ ਤੋਂ ਇਲਾਵਾ ਸ਼ਹਿਰ ਦੇ ਇੱਕ ਫੂਡ ਕੈਫੇ ਅਤੇ ਹੋਰ ਵੀ ਕਈ ਥਾਵਾਂ ਤੇ ਇਹਨਾਂ ਚੋਰਾਂ ਨੇ ਨਿਸ਼ਾਨਾ ਬਣਾਇਆ। ਸ਼ਹਿਰ ਵਿੱਚ ਹਰ ਰੋਜ਼ ਹੋ ਰਹੀਆਂ ਵਾਰਦਾਤਾਂ ਤੋਂ ਸ਼ਹਿਰਵਾਸੀ ਬੜਾ ਪਰੇਸ਼ਾਨ ਹਨ ਅਤੇ ਉਨਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਜਲਦੀ ਹੀ ਇਹਨਾਂ ਚੋਰਾਂ ਨੂੰ ਨੱਥ ਪਾਈ ਜਾਵੇ।
ਇਸ ਮੌਕੇ ਨਿਰਮਲ ਸਿੰਘ, ਪਿੰਟੂ ਅਰੋੜਾ, ਲੱਕੀ ਆਟੋ, ਹਰਜਿੰਦਰ ਸਿੰਘ ਮੈਕਸ ਗੈਸ, ਅਮਰਜੀਤ ਹਲਵਾਈ, ਕੁਲਵੀਰ ਸਿੰਘ ਮਿੰਟੂ, ਜਗਪ੍ਰੀਤ ਕਾਈ ਆਟੋ, ਬਲਵਿੰਦਰ ਸਿੰਘ ਧਾਲੀਵਾਲ ਵਿਨੀ ਪ੍ਰਿੰਟਿੰਗ ਪ੍ਰੈਸ , ਪ੍ਰਦੀਪ ਸਿੰਘ ਅਟਵਾਲ, ਗੁਰਪ੍ਰੀਤ ਸਿੰਘ ਢੋਟ, ਸੋਨੂੰ ਅਟਵਾਲ, ਬੰਬੇ ਸਟੂਡੀਓ ਵਾਲੇ, ਸ਼ਿੰਗਾਰਾ ਸਿੰਘ ਆਦਿ ਵੱਡੀ ਗਿਣਤੀ ਵਿੱਚ ਦੁਕਾਨਦਾਰਾਂ ਹਾਜ਼ਰ ਸਨ।