ਡੇਂਗੂ, ਦਸਤ ਰੋਕੂ ਅਤੇ ਮੀਜਲ ਰੂਬੇਲਾ ਮੁਹਿੰਮ ਸਬੰਧੀ ਜਾਰੀ ਕੀਤੀ ਹਦਾਇਤਾਂ
ਰੋਹਿਤ ਗੁਪਤਾ
ਗੁਰਦਾਸਪੁਰ 23 ਜੁਲਾਈ
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਦੀ ਅਗੁਵਾਈ ਹੇਠ ਜਿਲਾ ਸਿਹਤ ਸੋਸਾਇਟੀ ਦੀ ਮੀਟਿੰਗ ਦਫਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ ਹੌਈ।
ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਬਰਸਾਤ ਦੇ ਮੋਸਮ ਦੇ ਮੱਦੇਨਜਰ ਦਸਤ ਦੀ ਬੀਮਾਰੀ ਫੈਲ ਜਾਂਦੀ ਹੈ। ਦਸਤ ਦੀ ਬੀਮਾਰੀ ਦੀ ਰੋਕਥਾਮ ਲਈ 2 ਮਹੀਨੇ ਤੱਕ ਦਸਤ ਰੋਕੂ ਮੁਹਿੰਮ ਚਲਾਈ ਗਈ ਹੈ। ਮੁਹਿੰਮ ਤਹਿਤ ਸਮੂਹ ਆਸ਼ਾ ਵਰਕਰਾਂ ਵੱਲੋਂ ਉਨ੍ਹਾਂ ਘਰਾਂ ਵਿੱਚ ors ਦੇ ਪੈਕੇਟ ਦਿੱਤੇ ਜਾਣਗੇ ਜਿਨ੍ਹਾਂ ਘਰਾਂ ਵਿੱਚ 5ਸਾਲ ਤੱਕ ਦੇ ਬੱਚੇ ਹਨ। ੳਆਰਐਸ ਦੇ ਪੈਕੇਟ ਮੁਫ਼ਤ ਵੰਡੇ ਜਾਣਗੇ । ਪਰਿਵਾਰਕ ਮੈਂਬਰਾਂ ਨੂੰ ੳਆਰਐਸ ਬਨਾਉਣਾ ਵੀ ਸਿਖਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਦਸਤ ਦੀ ਰੋਕਥਾਮ ਲਈ ੳਆਰਐਸ ਅਤੇ ਜਿੰਕ ਦਾ ਸੁਮੇਲ ਬਹੁਤ ਫਾਇਦੇਮੰਦ ਹੈ। ਤੀਵਰ ਦਸਤ ਹੋਣ ਤੇ ਘਰੇਲੂ ਉਪਚਾਰ ਦੀ ਜਗ੍ਹਾ ਡਾਕਟਰ ਦੀ ਸਲਾਹ ਮੰਨੀ ਜਾਵੇ ।
ਉਨ੍ਹਾਂ ਕਿਹਾ ਕਿ ਡੇੰਗੂ ਰੋਕਥਾਮ ਜਾਗਰੂਕਤਾ ਮੁਹਿੰਮ ਤੇਜ ਕੀਤੀ ਜਾਵੇ । ਸ਼ੱਕੀ ਡੇੰਗੂ , ਮਲੇਰੀਆ ਕੇਸਾਂ ਦੀ ਟੈਸਟਿੰਗ ਵਧਾਈ ਜਾਵੇ। ਘਰ-ਘਰ ਜਾ ਕੇ ਲਾਰਵਾ ਚੈਕ ਕੀਤਾ ਜਾਵੇ ਅਤੇ ਜਿੱਥੇ ਲਾਰਵਾ ਮਿਲਦਾ ਹੈ ਉਸ ਨੂੰ ਨਸ਼ਟ ਕੀਤਾ ਜਾਵੇ ।
ਬਰਸਾਤ ਦੇ ਮੌਸਮ ਦੇ ਮੱਦੇਨਜਰ
ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਪੀਣ ਲਈ ਸਾਫ ਪਾਣੀ ਦਾ ਇਸਤੇਮਾਲ ਕੀਤਾ ਜਾਵੇ । ਵਾਟਰ ਸੈਂਪਲਿੰਗ ਵੀ ਵਧਾਈ ਜਾ ਰਹੀ ਹੈ।
ਬਰਸਾਤ ਦੇ ਮੌਸਮ ਵਿੱਚ ਸੱਪ ਦੇ ਕੱਟਣ ਦੇ ਮਾਮਲੇ ਵੀ ਵੱਧ ਜਾਂਦੇ ਹਨ। ਫੀਲਡ ਸਟਾਫ਼ ਨੂੰ ਹਿਦਾਇਤ ਕੀਤੀ ਗਈ ਹੈ ਕਿ ਉਹ ਲੋਕਾਂ ਨੂੰ ਸੱਪ ਦੇ ਕੱਟਣ ਤੋ ਬਚਾਓ ਅਤੇ ਇਲਾਜ ਬਾਰੇ ਦੱਸਣ ।
ਉਨ੍ਹਾਂ ਕਿਹਾ ਕਿ ਸਮੂਹ ਸਿਹਤ ਸੰਸਥਾਵਾਂ 100 ਫੀਸਦੀ ਟੀਕਾਕਰਨ ਨੂੰ ਯਕੀਨੀ ਬਨਾਉਣ । ਟੀਕਾਕਰਨ ਦਾ ਸਾਰਾ ਰਿਕਾਰਡ ਆਨਲਾਈਨ ਕੀਤਾ ਜਾਵੇ । ਇਨ੍ਹਾਂ ਦਿਨੀ ਮੀਜਲ ਰੂਬੇਲਾ ਅਲੀਮੀਨੇਸ਼ਨ ਮੁਹਿੰਮ ਜਾਰੀ ਹੈ। ਜਿਨ੍ਹਾਂ ਬੱਚਿਆਂ ਨੂੰ ਇਹ ਟੀਕਾ ਨਹੀਂ ਲੱਗਾ ਹੈ ਉਨ੍ਹਾਂ ਦੀ ਭਾਲ ਕਰਕੇ ਟੀਕਾਕਰਨ ਕੀਤਾ ਜਾ ਰਿਹਾ ਹੈ ।
ਉਨ੍ਹਾਂ ਕਿਹਾ ਕਿ ਪਰਿਵਾਰ ਨਿਯੋਜਨ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ । ਬੱਚਿਆਂ ਦੇ ਜਨਮ ਵਿੱਚ ਅੰਤਰ ਰੱਖਣ ਲਈ ਪ੍ਰੇਰਿਤ ਕੀਤਾ ਜਾਵੇ । ਗਰਭਵਤੀ ਮਾਵਾਂ ਦਾ ਮਹੀਨਾਵਾਰ ਚੈਕਅਪ ਯਕੀਨੀ ਬਣਾਇਆ ਜਾਵੇ। ਹਾਈ ਰਿਸਕ ਕੇਸਾਂ ਦਾ ਸਪੈਸ਼ਲਿਸਟ ਡਾਕਟਰ ਤੋ ਚੈਕਅਪ ਕਰਾਇਆ ਜਾਵੇ। ਡਿਲੀਵਰੀ ਕੇਸਾਂ ਦੀ ਰੈਫਰਲ ਸਬੰਧੀ ਕਾਰਨ ਸਪਸ਼ਟ ਕੀਤੇ ਜਾਣ। ਏਐਨਸੀ ਰਜਿਸਟੇ੍ਸ਼ਨ 100ਫੀਸਦੀ ਹੋਵੇ। ਹਰੇਕ ਵਿਅਕਤੀ ਦੀ ਆਭਾ ਆਈਡੀ ਬਣਾਈ ਜਾਵੇ ।
ਇਸ ਮੌਕੇ ਏਸੀਐਸ ਡਾਕਟਰ ਪ੍ਰਭਜੋਤ ਕੌਰ ਕਲਸੀ, ਜਿਲਾ ਪਰਿਵਾਰ ਭਲਾਈ ਅਫਸਰ ਡਾਕਟਰ ਤੇਜਿੰਦਰ ਕੌਰ ,ਜਿਲਾ ਟੀਕਾਕਰਨ ਅਫਸਰ ਡਾ.ਮਮਤਾ, ਜਿਲਾ ਐਪੀਡਮੋਲੋਜਿਸਟ ਡਾਕਟਰ ਗੁਰਪ੍ਰੀਤ ਕੌਰ , ਜਿਲਾ ਸਿਹਤ ਅਫਸਰ ਡਾ. ਅੰਕੁਰ, ਸੀਨੀਅਰ ਮੈਡੀਕਲ ਅਫਸਰ ਡਾ. ਬ੍ਰਿਜੇਸ਼ , ਡਾ. ਲਲਿਤ ਮੋਹਨ , ਡਾ. ਨੀਲਮ ਕੁਮਾਰੀ , ਡਾਕਟਰ ਜਸਵਿੰਦਰ ਸਿੰਘ , ਡਾਕਟਰ ਅਮਰਦੀਪ ਸਿੰਘ ਬੈੰਸ, ਡਾਕਟਰ ਨਰੇਸ਼, ਡਾ. ਮੀਨਾਕਸ਼ੀ , ਡਾ. ਵਰਿੰਦਰ ਮੋਹਨ , ਡਾਕਟਰ ਇਸ਼ੀਤਾ, ਡਾਕਟਰ ਮੈਤਰੀ ਡਾ.ਕੁਲਜੀਤ ਕੌਰ , ਡਾ. ਵੰਦਨਾ, ਡਾਕਟਰ ਅਮਨਦੀਪ, ਡਾਕਟਰ ਸ਼ਿਲਪਾ ਆਦਿ ਹਾਜਰ ਸਨ।