ਸਿਹਤ ਵਿਭਾਗ ਦੇ ਹੁਕਮਾਂ ਤੋਂ ਬਾਅਦ ਜਾਗਿਆ ਜਗਰਾਉਂ ਸਿਵਲ ਹਸਪਤਾਲ ਦਾ ਪ੍ਰਸ਼ਾਸਨ
ਦੀਪਕ ਜੈਨ
ਜਗਰਾਉਂ 14 ਜੁਲਾਈ। ਕਿਸੇ ਵੇਲੇ ਵਧੀਆ ਸਿਹਤ ਸੁਵਿਧਾਵਾਂ ਦੇ ਲਈ ਨੰਬਰ ਇੱਕ ਦਾ ਸੂਬੇ ਵਿੱਚ ਮੰਨਿਆ ਜਾਣ ਵਾਲਾ ਸਿਵਿਲ ਹਸਪਤਾਲ ਜਗਰਾਉਂ ਜੋ ਕਿ ਹੌਲੀ ਹੌਲੀ ਆਪਣੀ ਮਿਆਰ ਗਵਾਉਂਦਾ ਹੋਇਆ ਕਾਫੀ ਪਿੱਛੇ ਖਿਸਕ ਚੁੱਕਾ ਹੈ ਪਰ ਹੁਣ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਇੱਕ ਚਿੱਠੀ ਤੋਂ ਬਾਅਦ ਸਿਵਿਲ ਹਸਪਤਾਲ ਤੇ ਮੌਜੂਦਾ ਪ੍ਰਸ਼ਾਸਨ ਦੀ ਨੀਂਦ ਖੁੱਲੀ ਹੈ ਅਤੇ ਮੁੜ ਤੋਂ ਸਿਵਿਲ ਹਸਪਤਾਲ ਪ੍ਰਸ਼ਾਸਨ ਇਸ ਦੇ ਗਵਾਚੇ ਹੋਏ ਮਿਆਰ ਨੂੰ ਵਾਪਸ ਪਾਉਣ ਦੇ ਲਈ ਯਤਨਸ਼ੀਲ ਹੋਇਆ ਹੈ ਦੱਸ ਦਈਏ ਕਿ ਕਾਗਜਾਂ ਦੇ ਵਿੱਚ ਬੇਸ਼ੱਕ ਸਿਵਲ ਹਸਪਤਾਲ ਜਗਰਾਉਂ 80 ਬੈਡਾਂ ਦਾ ਦਰਜਾ ਪ੍ਰਾਪਤ ਹੈ ਪਰ ਜਮੀਨੀ ਪੱਧਰ ਤੇ ਇਸ ਵਿੱਚ ਮਹਿਜ਼ 35 ਬੈਡ ਹੀ ਮੌਜੂਦ ਸਨ ਪਰ ਹੁਣ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਚਿੱਠੀ ਤੋਂ ਬਾਅਦ ਸਿਵਲ ਹਸਪਤਾਲ ਨੂੰ ਜ਼ਮੀਨੀ ਪੱਧਰ ਤੇ ਵੀ 80 ਬੈਡਾਂ ਦਾ ਬਣਾਉਣ ਦੇ ਲਈ ਯਤਨ ਸ਼ੁਰੂ ਕਰ ਦਿੱਤੇ ਗਏ ਹਨ ਇਸ ਸੰਬੰਧ ਵਿੱਚ ਜਦੋਂ ਸਿਵਿਲ ਹਸਪਤਾਲ ਦੇ ਐਸਐਮਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸਦੇ ਚਲਦਿਆਂ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਮੌਜੂਦਾ ਕਿਸੇ ਵੀ ਅਨਸੁਖਾਣੀ ਘਟਨਾ ਤੇ ਵਾਪਰਨ ਦੀ ਸਥਿਤੀ ਚ ਸਿਵਿਲ ਹਸਪਤਾਲ ਦੇ ਅੰਦਰ ਮਰੀਜ਼ਾਂ ਸਾਂਭ ਸੰਭਾਲ ਲਈ ਸਾਰੇ ਪ੍ਰਬੰਧ ਪਹਿਲ ਦੇ ਆਧਾਰ ਤੇ ਕੀਤੇ ਜਾਣ। ਉਹਨਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਿਵਲ ਹਸਪਤਾਲ ਜੋ ਕਿ 80 ਬੈਡਾਂ ਦਾ ਹੈ ਇਸ ਵਿੱਚ ਮਰੀਜ਼ਾਂ ਦੀ ਸਾਂਭ ਸੰਭਾਲ ਅਤੇ ਉਹਨਾਂ ਨੂੰ ਦਾਖਲ ਕਰਨ ਦੇ ਲਈ ਅਸੀਂ ਬੈਡਾਂ ਦਾ ਪੂਰਾ ਪ੍ਰਬੰਧ ਕਰ ਲਿੱਤਾ ਹੈ। ਤਾਂ ਜੋ ਕਿਸੇ ਵੀ ਅਨੁਸਖਾਣੀ ਘਟਨਾ ਦੇ ਸਮੇਂ ਮਰੀਜ਼ਾਂ ਨੂੰ ਵਧੀਆ ਸਿਹਤ ਸੁਵਿਧਾਵਾਂ ਪ੍ਰਧਾਨ ਕੀਤੀਆਂ ਜਾ ਸਕਣ।
80 ਬੈਡਾਂ ਵਾਲੇ ਜਗਰਾਉਂ ਦੇ ਸਿਵਲ ਹਸਪਤਾਲ ਦੀ ਹਾਲੇ ਵੀ ਜਮੀਨੀ ਪੱਧਰ ਤੇ ਸੱਚਾਈ ਕੁਝ ਹੋਰ ਹੈ ਕਿਉਂਕਿ ਚਾਹੇ ਐਸਐਮਓ ਦੇ ਕਹਿਣ ਮੁਤਾਬਕ ਉਹ ਪਹਿਲ ਦੇ ਅਧਾਰ ਤੇ 80 ਬੈਡਾਂ ਨੂੰ ਪੂਰਾ ਕਰਨ ਵਿੱਚ ਯਤਨਸ਼ੀਲ ਹਨ ਤੇ ਜਲਦ ਹੀ ਇਸ ਟੀਚੇ ਨੂੰ ਪੂਰਾ ਕਰ ਲਿਆ ਜਾਵੇਗਾ।
ਸਿਵਿਲ ਹਸਪਤਾਲ ਦੇ ਐਸਐਮਓ ਚਾਹੇ 80 ਬੈੱਡਾਂ ਨੂੰ ਡੰਮੀ ਦੇ ਤੌਰ ਤੇ ਤਾਂ ਪੂਰਾ ਕਰ ਲੈਣਗੇ ਪਰ ਉਹਨਾਂ ਬੈਡਾਂ ਤੇ ਆਉਣ ਵਾਲੇ ਮਰੀਜ਼ਾਂ ਦੇ ਲਈ ਸਟਾਫ ਪੂਰਾ ਕਰਨਾ ਸ਼ਾਇਦ ਉਹਨਾਂ ਦੇ ਵੱਸ ਨਹੀਂ ਹੈ। ਜਿਸ ਸਿਹਤ ਵਿਭਾਗ ਵੱਲੋਂ ਪੱਤਰ ਜਾਰੀ ਕਰਕੇ 80 ਬੈਡ ਤਿਆਰ ਬਰ ਤਿਆਰ ਕਰਨ ਬਾਰੇ ਲਿਖਿਆ ਗਿਆ ਹੈ ਉਸ ਤੋਂ ਪਹਿਲਾਂ ਸਿਹਤ ਵਿਭਾਗ ਨੂੰ 80 ਬੈਡਾਂ ਤੇ ਆਏ ਮਰੀਜ਼ਾਂ ਦੇ ਲਈ ਸਟਾਫ ਦੀ ਕਮੀ ਨੂੰ ਦੂਰ ਕਰਨਾ ਯਕੀਨੀ ਬਣਾਇਆ ਜਾਣਾ ਜਰੂਰੀ ਹੈ ਕਿਉਂਕਿ ਆਏ ਮਰੀਜ਼ ਦੀ ਸੰਭਾਲ ਸਿਰਫ ਬੈਡਾਂ ਨੇ ਨਹੀਂ ਸਟਾਫ ਨੇ ਕਰਨੀ ਹੈ ਹੁਣ ਆਉਣ ਵਾਲੇ ਸਮੇਂ ਵਿੱਚ ਕੀ ਪਤਾ ਲੱਗੇਗਾ ਕਿ 80 ਬੈਡਾਂ ਦੀ ਕਪੈਸਿਟੀ ਵਾਲੇ ਹਸਪਤਾਲ ਨੂੰ 80 ਬੈਡਾਂ ਦੀ ਜਰੂਰਤ ਮੁਤਾਬਿਕ ਡਾਕਟਰ ਅਤੇ ਸਟਾਫ ਮੁਹਈਆ ਹੁੰਦਾ ਹੈ ਜਾਂ ਨਹੀਂ?