ਡਾ. ਚਾਹਲ ਕੁਸ਼ਟ ਆਸ਼ਰਮ ਵਿੱਚ ਸਮਾਨ ਵੰਡਦੇ ਹੋਏ
ਦੀਦਾਰ ਗੁਰਨਾ
ਖੰਨਾ 14 ਜੁਲਾਈ 2025 : ਸਮਾਜ ਸੇਵਕ ਅਤੇ ਸੀਨੀਅਰ ਕਾਂਗਰਸੀ ਆਗੂ ਡਾ. ਗੁਰਮੁਖ ਸਿੰਘ ਚਾਹਲ ਨੇ ਸਮਾਜਿਕ ਸਰੋਕਾਰ ਦੀ ਉਦਾਹਰਣ ਪੇਸ਼ ਕਰਦੇ ਹੋਏ ਆਪਣੀ ਭਤੀਜੀ ਹਰਮਨ ਚਾਹਲ, ਜੋ ਕਿ ਕੈਨੇਡਾ ਵਿੱਚ ਰਹਿੰਦੀ ਹੈ, ਦਾ ਜਨਮ ਦਿਨ ਇੱਕ ਵਿਲੱਖਣ ਢੰਗ ਨਾਲ ਮਨਾਇਆ , ਇਸ ਮੌਕੇ ਉਨ੍ਹਾਂ ਖੰਨਾ ਦੇ ਕੁਸ਼ਟ ਆਸ਼ਰਮ ਦਾ ਦੌਰਾ ਕੀਤਾ ਅਤੇ ਉੱਥੇ ਰਹਿਣ ਵਾਲੇ ਸੇਕੜੇ ਲੋੜਵੰਦ ਲੋਕਾਂ ਨੂੰ ਜੁੱਤੀਆਂ ਅਤੇ ਚੱਪਲਾਂ ਭੇਟ ਕੀਤੀਆਂ , ਡਾ. ਚਾਹਲ ਨੇ ਕਿਹਾ ਕਿ ਸਾਨੂੰ ਅਜਿਹੀਆਂ ਥਾਵਾਂ 'ਤੇ ਵੱਧ ਤੋਂ ਵੱਧ ਸੇਵਾ ਅਤੇ ਸਹਾਇਤਾ ਪ੍ਰਦਾਨ ਕਰਨੀ ਚਾਹੀਦੀ ਹੈ , ਉਨ੍ਹਾਂ ਕਿਹਾ, "ਕੁਸ਼ਟ ਤੋਂ ਪੀੜਤ ਲੋਕਾਂ ਨੂੰ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ , ਉਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਅਤੇ ਰੋਜ਼ੀ-ਰੋਟੀ ਕਮਾਉਣਾ ਬਹੁਤ ਮੁਸ਼ਕਲ ਹੁੰਦਾ ਹੈ , ਅਜਿਹੀ ਸਥਿਤੀ ਵਿੱਚ, ਉਨ੍ਹਾਂ ਦੀ ਮਦਦ ਕਰਨਾ ਸਾਡਾ ਫਰਜ਼ ਬਣ ਜਾਂਦਾ ਹੈ "
ਉਨ੍ਹਾਂ ਸਮਾਜ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖਾਸ ਮੌਕਿਆਂ 'ਤੇ ਲੋੜਵੰਦਾਂ ਦੀ ਸੇਵਾ ਕਰਨ ਅਤੇ ਉਨ੍ਹਾਂ ਦਾ ਸਹਾਰਾ ਬਣਨ , ਇਹ ਸੇਵਾ ਹੀ ਮਨੁੱਖਤਾ ਦੀ ਅਸਲੀ ਸੇਵਾ ਹੈ , ਇਸ ਮੌਕੇ ਪੰਜਾਬੀ ਲੋਕ ਗਾਇਕ ਹੁਸ਼ਿਆਰ ਮਾਹੀ ਸਮਾਜ ਸੇਵਕ ਹਰਪਾਲ ਸਿੰਘ, ਅੰਮ੍ਰਿਤ ਸਿੰਘ ਜਰਗ, ਜਸਪਾਲ ਸਿੰਘ ਪਾਲੀ ਸਰਪੰਚ ਹੋਲ ਗੁਰਿੰਦਰ ਸਿੰਘ ਗਿੰਦਾ ਰਤਨਹੇੜੀ ਸਮੇਤ ਬਹੁਤ ਸਾਰੇ ਸਥਾਨਕ ਲੋਕ ਵੀ ਮੌਜੂਦ ਸਨ