Big Breaking: ਸਾਬਕਾ ਮੁੱਖ ਮੰਤਰੀ ਨੇ ਭੱਜ ਕੇ ਬਚਾਈ ਜਾਨ... ਪੜ੍ਹੋ ਪੂਰਾ ਮਾਮਲਾ (ਵੀਡੀਓ ਵੀ ਦੇਖੋ)
ਹਿਮਾਚਲ ਪ੍ਰਦੇਸ਼, 13 ਜੁਲਾਈ 2025 - ਹਿਮਾਚਲ ਪ੍ਰਦੇਸ਼ ਦੇ ਵਿੱਚ ਵੱਡਾ ਹਾਦਸਾ ਹੋਣੋ ਟਲ ਗਿਆ। ਦਰਅਸਲ, ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਮੰਡੀ ਵਿੱਚ ਲੈਂਡਸਾਈਡ ਅਤੇ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕਰਨ ਅਤੇ ਰਾਹਤ ਸਮੱਗਰੀ ਵੰਡਣ ਗਏ ਸਨ। ਫਿਰ ਅਚਾਨਕ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਜ਼ਮੀਨ ਖਿਸਕ ਗਈ ਅਤੇ ਪਹਾੜ ਦੇ ਕਈ ਛੋਟੇ-ਵੱਡੇ ਟੁਕੜੇ ਸੜਕ 'ਤੇ ਡਿੱਗ ਗਏ। ਉੱਥੇ ਮੌਜੂਦ ਸਾਬਕਾ ਮੁੱਖ ਮੰਤਰੀ ਸਮੇਤ ਸਾਰੇ ਵਰਕਰਾਂ ਭੱਜ ਕੇ ਆਪਣੀ ਜਾਨ ਬਚਾਈ।
(ਵੀਡੀਓ ਵੀ ਦੇਖੋ)
ਇਹ ਲੈਂਡਸਾਈਡ ਖਿਸਕਣ ਦੀ ਘਟਨਾ ਮੰਡੀ ਜ਼ਿਲ੍ਹੇ ਦੇ ਸਰਾਜ ਇਲਾਕੇ ਵਿੱਚ ਵਾਪਰੀ। ਉਸ ਦੌਰਾਨ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਕਾਰਸੋਗ ਤੋਂ ਥੁਨਾਗ ਵਾਪਸ ਆ ਰਹੇ ਸਨ। ਫਿਰ ਸ਼ੰਕਰ ਡੇਰਹਾ ਨੇੜੇ ਪਹਾੜੀ ਤੋਂ ਅਚਾਨਕ ਪੱਥਰ ਡਿੱਗ ਗਏ। ਇਸ ਦੌਰਾਨ ਹਫੜਾ-ਦਫੜੀ ਮਚ ਗਈ ਅਤੇ ਸਾਬਕਾ ਮੁੱਖ ਮੰਤਰੀ ਸਮੇਤ ਉੱਥੇ ਮੌਜੂਦ ਲੋਕ ਭੱਜ ਕੇ ਆਪਣੀ ਜਾਨ ਬਚਾਈ। ਘਟਨਾ ਨਾਲ ਸਬੰਧਤ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਵਿੱਚ ਕੁੱਲ 68 ਵਿਧਾਨ ਸਭਾ ਹਲਕੇ ਹਨ, ਜਿਨ੍ਹਾਂ ਵਿੱਚੋਂ ਮੰਡੀ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਮੰਡੀ ਵਿੱਚ ਮੀਂਹ ਕਾਰਨ ਹੋਈਆਂ ਆਫ਼ਤਾਂ ਨੇ ਬੁਨਿਆਦੀ ਢਾਂਚੇ ਅਤੇ ਮਨੁੱਖੀ ਜੀਵਨ ਦੋਵਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਹਿਮਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਬਾਰਿਸ਼ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਵਿਧਾਨ ਸਭਾ ਹਲਕਿਆਂ ਲਈ ਸਹਾਇਤਾ ਦਾ ਐਲਾਨ ਕੀਤਾ ਹੈ।