Big Breaking: ਪੰਜਾਬ 'ਚ ਲੁੱਟ ਦੀ ਅਨੋਖੀ ਵਾਰਦਾਤ! ਟਾਇਰ ਪੈਂਚਰ ਕਰਕੇ ਲੁੱਟਿਆ ਟਰੱਕ....
ਟਾਇਰ ਪੈਂਚਰ ਕਰਕੇ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਟਰੱਕ ਡਰਾਈਵਰ ਨੂੰ ਲੁੱਟਿਆ, ਸਾਥੀ ਨੂੰ ਕੀਰਤਨ ਗੰਭੀਰ ਜ਼ਖਮੀ
ਰੋਹਿਤ ਗੁਪਤਾ
ਗੁਰਦਾਸਪੁਰ , 13 ਜੁਲਾਈ 2025-ਸੜਕ ਤੇ ਲੋਹੇ ਦੀਆਂ ਤਿੱਖੀਆਂ ਪੱਤੀਆਂ ਸੁੱਟ ਕੇ ਟ੍ਰਕ ਦਾ ਟਾਇਰ ਪੈਂਚਰ ਕਰਕੇ ਤਿੰਨ ਹਥਿਆਰਬੰਦ ਨੌਜਵਾਨਾਂ ਨੇ ਟਰੱਕ ਚਾਲਕ ਅਤੇ ਉਸਦੇ ਸਾਥੀ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ । ਹਮਲੇ ਕਾਰਨ ਟਰੱਕ ਡਰਾਈਵਰ ਦਾ ਸਾਥੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਚਾਲਕ ਸੁਖਪ੍ਰੀਤ ਸਿੰਘ ਅਨੁਸਾਰ ਮੋਟਰਸਾਈਕਲ ਤੇ ਆਏ ਤਿੰਨ ਹਮਲਾਵਰਾਂ ਵੱਲੋਂ ਉਸ ਦੀ ਜੇਬ ਵਿੱਚ ਪਏ 9000 ਰੁਪਏ ਅਤੇ ਗੱਡੀ ਵਿੱਚ ਰੱਖਿਆ ਉਸਦਾ ਤੇ ਉਸਦੇ ਸਾਥੀ ਦਾ ਪਰਸ ਵੀ ਲੁੱਟ ਲਏ ਗਏ।
ਡਰਾਈਵਰ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਠਾਨਕੋਟ ਤੋਂ ਬਰਨਾਲੇ ਵੱਲ ਨੂੰ ਜਾ ਰਿਹਾ ਸੀ ਜਦੋਂ ਮੁਕੇਰੀਆਂ ਬਾਈਪਾਸ ਨੇੜੇ ਪਹੁੰਚਿਆ ਤਾਂ ਉਸਦੇ ਟਰੱਕ ਦਾ ਅਗਲਾ ਟਾਇਰ ਪੈਂਚਰ ਹੋ ਗਿਆ । ਉਸਨੇ ਉਤਰ ਕੇ ਦੇਖਿਆ ਥਾ ਟਾਇਰ ਵਿੱਚ ਲੋਹੇ ਦੀ ਪੱਤੀ ਖੁੱਬੀ ਸੀ। ਉਹ ਚੈਕ ਹੀ ਕਰ ਰਿਹਾ ਸੀ ਕਿ ਪਿੱਛੋਂ ਮੋਟਰਸਾਈਕਲ ਤੇ ਤਿੰਨ ਹਥਿਆਰਬੰਦ ਨੌਜਵਾਨ ਆਏ ਅਤੇ ਆਉਂਦੇ ਹੀ ਉਸਦੇ ਸਾਥੀ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸਦੇ ਉਸਦੀ ਜੇਬ ਵਿੱਚ ਪਏ 9000 ਰੁਪਏ ਅਤੇ ਗੱਡੀ ਵਿੱਚ ਪਏ ਦੋਹਾਂ ਦੇ ਪਰਸ ਅਤੇ ਮੋਬਾਈਲ ਚੁੱਕ ਕੇ ਫਰਾਰ ਹੋ ਗਏ। ਉਸਨੇ ਦੱਸਿਆ ਕਿ ਉਸਨੇ ਆਪਣੇ ਸਾਥੀ ਨੂੰ ਹਸਪਤਾਲ ਦਾਖਲ ਕਰਵਾਇਆ ਜਿੱਥੇ ਉਸਦੀ ਮਰਹਮ ਪੱਟੀ ਕੀਤੀ ਗਈ ਅਤੇ ਪੁਲਿਸ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ।