ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਈਡਨੈੱਸ ਤਹਿਤ ਅਧਿਆਪਕਾਂ ਨੂੰ ਅੱਖਾਂ ਦੀ ਸੰਭਾਲ ਸਬੰਧੀ ਦਿੱਤੀ ਸਿਖਲਾਈ
ਅਸ਼ੋਕ ਵਰਮਾ
ਬਠਿੰਡਾ, 14 ਜੁਲਾਈ 2025 :ਸਿਵਸ ਸਰਜਨ ਬਠਿੰਡਾ ਡਾ ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਟੀਕਾਕਰਣ ਅਫ਼ਸਰ ਕਮ ਨੋਡਲ ਅਫ਼ਸਰ ਐਨ.ਪੀ.ਸੀ.ਬੀ ਡਾ ਮੀਨਾਕਸ਼ੀ ਸਿੰਗਲਾ ਦੀ ਅਗਵਾਈ ਹੇਠ ਦਫ਼ਤਰ ਸਿਵਲ ਸਰਜਨ ਵਿਖੇ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲ ਦੇ ਨਾਮਜਦ ਅਧਿਆਪਕਾ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਤਾਂ ਜੋ ਇਹ ਅਧਿਆਪਕ ਹੋਰ ਅਧਿਆਪਕਾ ਨੂੰ ਟਰੇਨਿੰਗ ਦੇ ਸਕਣ। ਇਸ ਵਰਕਸ਼ਾਪ ਵਿੱਚ ਜਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ ਆਈ ਸਰਜਨ, ਜਿਲ੍ਹਾ ਡਿਪਟੀ ਮਾਸ ਮੀਡੀਆ ਅਫ਼ਸਰ ਮਲਕੀਤ ਕੌਰ ,ਰੋਹਿਤ ਜਿੰਦਲ, ਜਿਲ੍ਹਾ ਬੀ ਸੀ ਸੀ ਨਰਿੰਦਰ ਕੁਮਾਰ ਤੇ ਮਨਫੂਲ ਸਿੰਘ ਹਾਜਰ ਸਨ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਜਿਲ੍ਹਾ ਸਿਹਤ ਵਿਭਾਗ ਵੱਲੋਂ ਅੱਖਾਂ ਦੀ ਰੋਗ ਨਿਯੰਤਰਣ ਅਤੇ ਅੰਧਤਾ ਰੋਕਥਾਮ ਲਈ ਚੱਲ ਰਹੀ ਯੋਜਨਾ ਐਨ.ਪੀ.ਸੀ.ਬੀ (NPCB) ਦੇ ਤਹਿਤ ਅੱਜ ਸਥਾਨਕ ਸਕੂਲ ਅਧਿਆਪਕਾਂ ਲਈ ਵਿਸ਼ੇਸ਼ ਟ੍ਰੇਨਿੰਗ ਵਰਕਸ਼ਾਪ ਆਯੋਜਿਤ ਕੀਤੀ ਗਈ । ਇਸ ਟ੍ਰੇਨਿੰਗ ਸੈਸ਼ਨ ਵਿੱਚ ਬਲਾਈਡਨੈੱਸ ਨੂੰ ਰੋਕਣ ਲਈ ਸਮੇਂ-ਸਮੇਂ ’ਤੇ ਅੱਖਾਂ ਦੀ ਜਾਂਚ ਅਤੇ ਜਾਗਰੂਕਤਾ ਬਹੁਤ ਜ਼ਰੂਰੀ ਹੈ। ਸਕੂਲ ਅਧਿਆਪਕ ਬੱਚਿਆਂ ਦੀ ਨਜ਼ਰ ਦੀ ਦੇਖਭਾਲ ਵਿੱਚ ਮੁੱਖ ਭੂਮਿਕਾ ਨਿਭਾ ਸਕਦੇ ਹਨ । ਉਹਨਾਂ ਅਧਿਆਪਕਾਂ ਨੂੰ ਦੱਸਿਆ ਕਿ ਸਕੂਲ ਸਤਰ ਤੇ ਅੱਖਾਂ ਦੀ ਮੁਫ਼ਤ ਜਾਂਚ ਕਰਵਾਉਣ ਦੀ ਪ੍ਰਕਿਰਿਆ, ਬੱਚਿਆਂ ਵਿੱਚ ਅੱਖਾਂ ਦੇ ਆਮ ਰੋਗਾਂ ਦੀ ਪਛਾਣ, ਮੋਤੀਆਬਿੰਨ, ਚਸ਼ਮੇ ਦੀ ਲੋੜ ਅਤੇ ਹੋਰ ਸਮੱਸਿਆਵਾਂ ਬਾਰੇ ਜਾਣਕਾਰੀ, ਰਿਫਰਲ ਮਕੈਨਿਜ਼ਮ - ਜਿਨ੍ਹਾਂ ਬੱਚਿਆਂ ਨੂੰ ਅੱਗੇ ਇਲਾਜ ਦੀ ਲੋੜ ਹੈ, ਉਹਨਾਂ ਨੂੰ ਸਹੀ ਸਿਹਤ ਕੇਂਦਰ ਤੱਕ ਭੇਜਣ ਦੀ ਵਿਧੀ, ਅੱਖਾਂ ਦੀ ਸਿਹਤ ਲਈ ਰੋਜ਼ਾਨਾ ਅਭਿਆਸ ਅਤੇ ਸਾਵਧਾਨੀਆਂ ਆਦਿ ਬਾਰੇ ਜਾਣਕਾਰੀ ਦਿੱਤੀ ।
ਉਹਨਾਂ ਦੱਸਿਆ ਕਿ ਜਿਲ੍ਹੇ ਦੇ ਸਕੂਲਾਂ ਨੂੰ ਸਨੈਲਨ ਚਾਰਟ ਮਹੱਇਆ ਕਰਵਾ ਦਿੱਤੇ ਗਏ ਹਨ ਤਾਂ ਜੋ ਸਿੱਖਿਆ ਵਿਭਾਗ ਵੱਲੋਂ ਜਿਲ੍ਹਾ ਪੱਧਰ ਤੇ ਸਮੂਹ ਸਕੂਲਾਂ ਵਿੱਚ ਵਿਜਨ ਚਾਰਟ ਲਗਾਏ ਜਾਂਣ । ਉਹਨਾਂ ਦੱਸਿਆ ਕਿ ਟ੍ਰੇਨਿੰਗ ਵਿੱਚ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਹਿੱਸਾ ਲੈਕੇ ਅੱਖਾਂ ਦੀ ਸੰਭਾਲ ਬਾਰੇ ਤਕਨੀਕੀ ਜਾਣਕਾਰੀ ਪ੍ਰਾਪਤ ਕੀਤੀ ਹੈ ਅਤੇ ਇਹ ਅਧਿਆਪਕ ਹੋਰ ਅਧਿਆਪਕਾ ਨੂੰ ਵੀ ਆਪਣੇ ਵਾਂਗ ਟਰੇਡ ਕਰਨਗੇ। ਇਹ ਵੀ ਦੱਸਿਆ ਗਿਆ ਕਿ ਜਿਲ੍ਹਾ ਸਿਹਤ ਵਿਭਾਗ ਵੱਲੋਂ ਨਿਯਮਤ ਤੌਰ ’ਤੇ ਸਕੂਲ ਸਕ੍ਰੀਨਿੰਗ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਰਾਹੀਂ ਬੱਚਿਆਂ ਦੀ ਜਾਂਚ ਕਰਕੇ ਚਸ਼ਮੇ ਮੁਹੱਈਆ ਕਰਵਾਏ ਜਾਂਦੇ ਹਨ।ਇਸ ਮੌਕੇ ਉਹਨਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਵਿੱਚ ਨਜ਼ਰ ਦੀ ਸੰਭਾਲ ਬਾਰੇ ਜਾਗਰੂਕਤਾ ਵਧਾਉਣ ਅਤੇ ਸਮੇਂ-ਸਮੇਂ ਤੇ ਸਕੂਲ ਸਕ੍ਰੀਨਿੰਗ ਲਈ ਸਹਿਯੋਗ ਦੇਣ।