ਸਾਉਣ ਦੇ ਪਹਿਲੇ ਸੋਮਵਾਰ ਅਚਲੇਸ਼ਵਰ ਧਾਮ ਵਿੱਚ ਲੱਗੀਆਂ ਰੌਣਕਾਂ
ਜਾਣੋ ਕਿਊ ਹੈ ਖਾਸ ਸ਼ਿਵ ਭਗਤਾਂ ਲਈ ਸਾਉਣ ਮਹੀਨਾ
ਰੋਹਿਤ ਗੁਪਤਾ
ਗੁਰਦਾਸਪੁਰ , 14 ਜੁਲਾਈ 2025 :
ਬਟਾਲਾ ਨਜ਼ਦੀਕ ਪ੍ਰਚੀਨ ਮੰਦਿਰ ਕਾਰਤਿਕ ਸਵਾਮੀ ਜੀ ਦੇ ਅਚਲੇਸ਼ਵਰ ਧਾਮ ਚ ਸਾਵਣ ਮਹੀਨੇ ਦੇ ਪਹਿਲੇ ਸੋਮਵਾਰ ਆਜ ਸਵੇਰ ਤੋ ਹੀ ਭਗਤਾਂ ਦਾ ਤਾਂਤਾ ਦੇਖਣ ਨੂੰ ਮਿਲਿਆ ਮੰਦਰ ਦੇ ਪੁਜਾਰੀ ਅਤੇ ਸ਼ਿਵ ਭਗਤਾਂ ਦਾ ਕਹਿਣਾ ਸੀ ਕਿ ਤੜਕ ਸਵੇਰੇ ਤੋਂ ਹੀ ਕਤਾਰਾ ਲੱਗਣੀਆਂ ਸ਼ੁਰੂ ਹੋ ਗਈਆਂ ਸਨ ਜਦੋਂ ਮੰਦਰ ਦੇ ਕਪਾਟ ਖੋਲੇ ਗਏ ਤਾਂ ਉਦੋਂ ਤੋਂ ਹੀ ਭਗਤਾਂ ਦਾ ਲਾਈਨਾਂ ਵਿੱਚ ਲਗ ਕੇ ਮੱਥਾ ਟੇਕਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ । ਉੱਥੇ ਹੀ ਮੰਦਿਰ ਪੁਜਾਰੀ ਨੇ ਦਸਿਆ ਕਿ ਇਸ ਸਾਉਣ ਮਹੀਨੇ ਚ ਹਰ ਸੋਮਵਾਰ ਰੱਖੇ ਜਾਣ ਵਾਲੇ ਵਰਤ ਦੀ ਮਹੱਤਤਾ ਅਤੇ ਇਸ ਬਾਰੇ ਵੀ ਜਾਣਕਾਰੀ ਦਿੱਤੀ ਕਿ ਸ਼ਿਵ ਭਗਤਾਂ ਲਈ ਸਾਵਣ ਮਹੀਨਾ ਕਿਉ ਖਾਸ ਹੈ ।