ਬਠਿੰਡਾ:"ਨਸ਼ਾ ਮੁਕਤੀ ਯਾਤਰਾ" ਦੀ ਸ਼ੁਰੂਆਤ 16 ਜੁਲਾਈ ਤੋਂ : ਡਿਪਟੀ ਕਮਿਸ਼ਨਰ
ਅਸ਼ੋਕ ਵਰਮਾ
ਬਠਿੰਡਾ, 14 ਜੁਲਾਈ 2025 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਦੇ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਦੇ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ 16 ਜੁਲਾਈ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 16 ਜੁਲਾਈ ਨੂੰ ਜ਼ਿਲ੍ਹੇ ਦੇ ਪਿੰਡ ਦੁਨੇਵਾਲਾ, ਗੋਲੇਵਾਲਾ, ਬਗੇਹਰ ਚੜ੍ਹਤ ਸਿੰਘ, ਸਵੈਚ, ਟਾਹਲਾ ਸਾਹਿਬ ਅਤੇ ਘੜੈਲਾ ਵਿਖੇ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸੇ ਤਰ੍ਹਾਂ 17 ਜੁਲਾਈ ਨੂੰ ਘੜੈਲੀ, ਜੇਠੂਕੇ, ਘੁੰਮਣ ਖ਼ੁਰਦ ਅਤੇ ਮੌੜ ਮੰਡੀ ਦੇ ਵਾਰਡ ਨੰਬਰ 1, 11, 13, 14, 15 ਵਿਖੇ, ਜੁਲਾਈ 18 ਨੂੰ ਭਗਤਾ ਭਾਈਕਾ, ਮਲੂਕਾ ਖੁਰਦ ਤੇ ਨਵਾ ਕੇਸਰ ਸਿੰਘ ਵਾਲਾ, 19 ਜੁਲਾਈ ਨੂੰ ਮੌੜ ਮੰਡੀ ਦੀ ਨਵੀਂ ਬਸਤੀ ਦੇ ਵਾਰਡ ਨੰਬਰ 9, 12, 16, 17, ਸੁੱਖਾ ਸਿੰਘ ਵਾਲਾ, ਭੈਣੀ ਚੂਹੜ ਤੇ ਕੋਠੇ ਮੰਡੀ ਕਲਾਂ ਵਿਖੇ ਨਸ਼ਾ ਮੁਕਤੀ ਯਾਤਰਾ ਤਹਿਤ ਪ੍ਰੋਗਰਾਮ ਕਰਵਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਨਸ਼ਾ ਮੁਕਤੀ ਯਾਤਰਾ ਤਹਿਤ 20 ਜੁਲਾਈ ਨੂੰ ਭਾਈ ਬਖਤੌਰ, ਜਿਉਂਦ, ਮੌੜ ਖੁਰਦ ਦੇ ਵਾਰਡ ਨੰਬਰ 6,7,8, ਤੇ 10 ਵਿਖੇ ਅਤੇ 22 ਜੁਲਾਈ ਨੂੰ ਘਸੋਖਾਨਾ, ਥੰਮਣਗੜ੍ਹ ਅਤੇ ਜਵਾਹਰ ਨਗਰ ਵਿਖੇ ਪ੍ਰੋਗਰਾਮ ਹੋਣਗੇ।
ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਨਸ਼ਾ ਮੁਕਤੀ ਯਾਤਰਾ ਤਹਿਤ ਵੱਧ ਤੋਂ ਵੱਧ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦਾ ਸਹਿਯੋਗ ਦਿੱਤਾ ਜਾਵੇ।