ਪਿੰਡ ਬੱਲ੍ਹੋ ਦੀ ਪੰਚਾਇਤ ਨੇ ਮਗਨਰੇਗਾ ਮਜ਼ਦੂਰਾਂ ਦੇ ਜੋਬ ਕਾਰਡ ਬਣਾਕੇ ਮਨਾਇਆ ਰੋਜ਼ਗਾਰ ਦਿਵਸ
ਅਸ਼ੋਕ ਵਰਮਾ
ਰਾਮਪੁਰਾ ਫੂਲ, 12 ਜੁਲਾਈ 2025 : ਇਥੋਂ ਨੇੜਲੇ ਪਿੰਡ ਬੱਲ੍ਹ ਦੀ ਗ੍ਰਾਮ ਪੰਚਾਇਤ ਨੇ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਦੇ ਮਕਸਦ ਨਾਲ ਪਿੰਡ ਦੀ ਯੂਥ ਲਾਇਬਰੇਰੀ ਵਿੱਚ ਮਜ਼ਦੂਰਾਂ ਦੇ ਮਗਨਰੇਗਾ ਦੇ ਜੌਬ ਕਾਰਡ ਬਣਾ ਕੇ ਰੁਜ਼ਗਾਰ ਦਿਵਸ ਮਨਾਇਆ ਗਿਆ । ਰੋਜ਼ਗਾਰ ਦਿਵਸ ਮਨਾਉਣ ਦੀ ਅਗਵਾਈ ਸਰਪੰਚ ਅਮਰਜੀਤ ਕੌਰ ਨੇ ਕੀਤੀ।
ਮਹਿਲਾ ਸਰਪੰਚ ਅਮਰਜੀਤ ਕੌਰ ਨੇ ਕਿਹਾ ਕਿ ਪਿੰਡ ਦੇ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਲਈ ਅਸੀਂ ਬਚਨ ਵੱਧ ਹਾਂ ਅਤੇ ਮਜ਼ਦੂਰ ਵੱਧ ਤੋਂ ਵੱਧ ਜੌਬ ਕਾਰਡ ਬਣਾ ਕੇ ਮਨਰੇਗਾ ਸਕੀਮ ਦਾ ਲਾਹਾ ਦਿਵਾਇਆ ਜਾਵੇਗਾਂ। ਉਹਨਾਂ ਕਿਹਾ ਕਿ ਜੋ ਪਿੰਡ ਦਾ ਨਾਗਰਿਕ 18 ਸਾਲ ਤੋਂ ਵੱਧ ਉਮਰ ਦਾ ਹੈ ਉਹ ਜੋਬ ਕਾਰਡ ਬਣਾਉਣ ਲਈ ਅਪਲਾਈ ਕਰ ਸਕਦਾ ਹੈ ਅਤੇ ਉਸ ਨੂੰ 100 ਦਿਨ ਦਾ ਰੁਜ਼ਗਾਰ ਮੁੱਹਈਆ ਕਾਰਵਾਇਆਜਾਵੇਗਾ।
ਰੁਜ਼ਗਾਰ ਗ੍ਰਾਮ ਸੇਵਕ ਅੰਗਰੇਜ਼ ਸਿੰਘ ਨੇ ਦੱਸਿਆ ਕਿ ਇਸ ਮੌਕੇ ਪਿੰਡ ਦੇ ਨਵੇਂ ਲਾਭਪਾਤਰੀਆਂ ਦੇ ਜੋਬ ਕਾਰਡ ਬਣਾਏ ਗਏ ਅਤੇ ਜਿੰਨ੍ਹਾਂ ਜੌਬ ਕਾਰਡਾਂ ਵਿੱਚ ਨਵੇਂ ਲਾਭਪਤਰੀ ਸ਼ਾਮਿਲ ਹੋਣ ਵਾਲੇ ਰਹਿੰਦੇ ਸਨ ਉਹਨਾਂ ਨੂੰ ਕਾਰਡਾਂ ਵਿੱਚ ਦਰਜ਼ ਕੀਤਾ ਗਿਆ ਇਸ ਮੌਕੇ ਪਰਮਜੀਤ ਸਿੰਘ ਭੁੱਲਰ ਵੀ. ਡੀ. ਓ, ਪੰਚ ਰਾਮ ਸਿੰਘ , ਹਾਕਮ ਸਿੰਘ , ਹਰਬੰਸ ਸਿੰਘ , ਜਗਸੀਰ ਸਿੰਘ , ਕਰਮਜੀਤ ਸਿੰਘ ਫ਼ੌਜੀ, ਕੇਵਲ ਸਿੰਘ ਪ੍ਰਧਾਨ, ਰਾਜਵੀਰ ਕੌਰ , ਨਰੇਗਾ ਮੇਟ ਬੇਅੰਤ ਕੌਰ ਅਤੇ ਸ਼ਿਵਾਨੀ ਹਾਜ਼ਰ ਸਨ ।