ਪਾਣੀਆਂ ਦਾ ਮੁੱਦਾ: ਪੰਜਾਬ ਵਿਧਾਨ ਸਭਾ 'ਚ ਗਰਜੇ ਭਗਵੰਤ ਮਾਨ, ਕਰ'ਤੇ ਵੱਡੇ ਖੁਲਾਸੇ (ਵੇਖੋ ਵੀਡੀਓ)
ਚੰਡੀਗੜ੍ਹ, 11 ਜੁਲਾਈ 2025-ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੀਬੀਐਮਬੀ ਬਾਰੇ ਬਹਿਸ ਚੱਲ ਰਹੀ ਹੈ। ਸੀਐੱਮ ਮਾਨ ਨੇ ਕਿਹਾ ਕਿ ਹਾਲ ਹੀ ਵਿੱਚ ਇੱਕ ਸਰਬ ਪਾਰਟੀ ਮੀਟਿੰਗ ਹੋਈ ਸੀ। ਸਾਰੇ ਆਗੂਆਂ ਨੇ ਸਹਿਮਤੀ ਜਤਾਈ ਸੀ ਕਿ ਉਹ ਇਸ ਮੁੱਦੇ 'ਤੇ ਤੁਹਾਡੇ ਨਾਲ ਹਨ। ਪਰਸੋਂ ਮੈਂ ਐਸਵਾਈਐਲ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਦਿੱਲੀ ਗਿਆ ਸੀ। ਉੱਥੇ ਦੋ-ਤਿੰਨ ਘੰਟੇ ਚਰਚਾ ਚੱਲੀ। ਜਦੋਂ ਅਧਿਕਾਰੀ ਪੇਸ਼ਕਾਰੀ ਦਿੰਦੇ ਹਨ ਤਾਂ ਉਹ 1955 ਤੋਂ ਦੇਣਾ ਸ਼ੁਰੂ ਕਰ ਦਿੰਦੇ ਹਨ। ਉਸ ਤੋਂ ਬਾਅਦ ਸਾਰੇ ਸਾਲ ਗਿਣਾ ਦਿੰਦੇ ਹੈ। ਅਸੀਂ ਤਾਂ ਉਸ ਸਮੇਂ ਪੈਦਾ ਹੋਏ। ਅਸੀਂ 1975 ਮਾਡਲ ਹਾਂ। ਰਿਪੇਰੀਅਨ ਕਾਨੂੰਨ ਮੁਤਾਬਕ 25 ਸਾਲ ਬਾਅਦ ਸਮਝੌਤੇ ਰੀਵਿਊ ਹੁੰਦੇ ਹਨ ਪਰ ਕਦੋਂ ਹੋਏ।