ਵਿਧਾਨ ਸਭਾ ਵਿਚ 5 ਬਿੱਲ ਸਰਬ ਸੰਮਤੀ ਨਾਲ ਪਾਸ, CM ਮਾਨ ਨੇ ਦਿੱਤੇ ਵੱਡੇ ਬਿਆਨ, ਪੜ੍ਹੋ
ਚੰਡੀਗੜ੍ਹ, 11 ਜੁਲਾਈ 2025: ਪੰਜਾਬ ਵਿਧਾਨ ਸਭਾ ਵਿੱਚ ਬਲਦਾਂ ਦੀ ਦੌੜ ਨਾਲ ਸਬੰਧਤ ਬਿਲ ਸਮੇਤ ਕੁੱਲ ਪੰਜ ਬਿੱਲ ਸਰਬ ਸੰਮਤੀ ਨਾਲ ਪਾਸ ਕਰ ਲਏ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਵਿੱਚ ਇਸ ਮੌਕੇ ਵੱਡੇ ਬਿਆਨ ਦਿੱਤੇ ਅਤੇ ਕਿਹਾ ਕਿ ਇਹ ਸਾਰੇ ਬਿੱਲ ਵਿਧਾਇਕਾਂ ਦੀ ਪੂਰੀ ਸਹਿਮਤੀ ਨਾਲ ਪਾਸ ਹੋਏ ਹਨ।
ਭਗਵੰਤ ਮਾਨ ਨੇ ਕਿਹਾ ਮੈਂ ਕੱਲ ਵੀ ਮੋਦੀ ਖਿਲਾਫ ਬੋਲਿਆ ਸੀ ਅੱਜ ਵੀ ਬੋਲਿਆ ਹਾਂ ਉਹਨਾਂ ਨੇ ਮੋਦੀ ਨੂੰ ਕਿਹਾ ਕਿ ਦੇਸ਼ ਦੇ 140 ਕਰੋੜ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੋ
ਭਗਵੰਤ ਮਾਨ ਦੇ ਮੁੱਖ ਬਿਆਨ :
ਭਗਵੰਤ ਮਾਨ ਨੇ ਕਿਹਾ, "ਦੇਸ਼ ਵਿੱਚ ਜਿਹੜਾ ਸੱਚ ਬੋਲੇਗਾ, ਉਹਦੇ ਖਿਲਾਫ ਐਫਆਈਆਰ ਹੋਵੇਗੀ।"
ਉਨ੍ਹਾਂ ਨੇ ਭਾਜਪਾ ਸਰਕਾਰ 'ਤੇ ਸਖਤ ਨਿਸ਼ਾਨਾ ਸਾਧਿਆ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਸਵਾਲ ਚੁੱਕਦੇ ਹੋਏ ਪੁੱਛਿਆ, "ਕੇਜਰੀਵਾਲ ਨੂੰ ਅੱਠ ਮਹੀਨੇ ਜੇਲ ਵਿੱਚ ਰੱਖਿਆ ਗਿਆ, ਉਹਦਾ ਕੀ ਕਸੂਰ ਸੀ?"
ਉਨ੍ਹਾਂ ਨੇ ਕਿਹਾ ਕਿ ਮਨੀਸ਼ ਸਿਸੋਦੀਆ, ਸਤਿੰਦਰ ਜੈਨ ਅਤੇ ਸੰਜੇ ਸਿੰਘ ਵੀ ਜੇਲ੍ਹ ਜਾ ਚੁੱਕੇ ਹਨ, ਪਰ ਇਹ ਸਾਰੇ ਨੇਤਾ ਦਿੱਲੀ ਵਾਸੀਆਂ ਦੀ ਸੇਵਾ ਕਰਦੇ ਰਹੇ। ਭਾਜਪਾ ਸਰਕਾਰ ਨੇ ਉਨ੍ਹਾਂ ਦੇ ਕੰਮਾਂ ਵਿੱਚ ਰੁਕਾਵਟ ਪਾਈ ਅਤੇ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹ ਭੇਜ ਦਿੱਤਾ।
ਭਗਵੰਤ ਮਾਨ ਨੇ ਦਿਲੇਰੀ ਨਾਲ ਕਿਹਾ, "ਗ੍ਰਿਫਤਾਰੀਆਂ ਵੀ ਹੋਣਗੀਆਂ, ਅਸੀਂ ਜੇਲ੍ਹਾਂ ਵਿੱਚ ਵੀ ਜਾਵਾਂਗੇ, ਕੋਈ ਚਿੰਤਾ ਨਹੀਂ। ਸੱਚ ਦੇ ਨਾਲ ਖੜੇ ਹਾਂ ਅਤੇ ਖੜੇ ਰਹਾਂਗੇ।"
ਬਾਜਵਾ ਦੀ ਐਫਆਈਆਰ 'ਤੇ ਭਗਵੰਤ ਮਾਨ ਦੀ ਪ੍ਰਤੀਕਿਰਿਆ
ਪ੍ਰਤਾਪ ਸਿੰਘ ਬਾਜਵਾ ਵੱਲੋਂ ਦਰਜ ਕਰਵਾਈ ਗਈ ਐਫਆਈਆਰ 'ਤੇ ਭਗਵੰਤ ਮਾਨ ਨੇ ਕਿਹਾ, "ਅਮਨ ਅਰੋੜਾ ਅਤੇ ਹਰਪਾਲ ਚੀਮਾ ਦਾ ਨਾਮ ਤਾਂ ਐਫਆਈਆਰ ਵਿੱਚ ਪਾ ਦਿੱਤਾ ਗਿਆ ਹੈ।"
ਜਦੋਂ ਪੱਤਰਕਾਰ ਨੇ ਪੁੱਛਿਆ ਕਿ ਕੀ ਤੁਹਾਡਾ (ਭਗਵੰਤ ਮਾਨ) ਅਤੇ ਕੇਜਰੀਵਾਲ ਦਾ ਨਾਮ ਵੀ ਐਫਆਈਆਰ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ, ਤਾਂ ਭਗਵੰਤ ਮਾਨ ਨੇ ਬੇਝਿਜਕ ਕਿਹਾ, "ਕੋਈ ਚੱਕਰ ਨਹੀਂ, ਮੇਰਾ ਨਾਮ ਵੀ ਐਫਆਈਆਰ ਵਿੱਚ ਪਾ ਲਓ।"
ਵਿਧਾਨ ਸਭਾ ਦੀ ਕਾਰਵਾਈ :
ਇਸ ਦੌਰਾਨ, ਸਦਨ ਵਿੱਚ ਪੰਜ ਬਿੱਲ ਪੇਸ਼ ਕੀਤੇ ਗਏ, ਜਿਹੜੇ ਸਰਬ ਸੰਮਤੀ ਨਾਲ ਪਾਸ ਹੋ ਗਏ।
ਬਲਦਾਂ ਦੀ ਦੌੜ ਨਾਲ ਜੁੜੇ ਬਿਲ ਦੀ ਪਾਸਦਾਰੀ 'ਤੇ ਵਿਧਾਇਕਾਂ ਨੇ ਖੁਸ਼ੀ ਜਤਾਈ।