← ਪਿਛੇ ਪਰਤੋ
ਪੰਜਾਬ 'ਚ ਤੜਕਸਾਰ ਬਦਮਾਸ਼ਾਂ ਦਾ ਪੁਲਿਸ ਵੱਲੋਂ ਐਨਕਾਊਂਟਰ!
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ 11 ਜੁਲਾਈ 2025-ਲੰਘੇ ਦਿਨ ਹੀ ਢਿੱਲਵਾਂ ਟੋਲ ਪਲਾਜ਼ਾ ਤੇ ਹੋਈ ਫਾਇਰਿੰਗ ਮਾਮਲੇ ਚ ਪੁਲਿਸ ਦੀਆਂ ਵੱਖ ਵੱਖ ਟੀਮਾਂ ਨੇ ਤਫਤੀਸ਼ ਅਮਲ ਚ ਲਿਆਉਂਦਿਆਂ ਫਾਇਰਿੰਗ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਸੀ। ਅਤੇ ਅੱਜ ਉਹਨਾਂ ਦੀ ਨਿਸ਼ਾਨਦੇਹੀ ਤੇ ਉਹਨਾਂ ਵੱਲੋਂ ਲੁਕੋਇਆ ਅਸਲਾ ਬਰਾਮਦਗੀ ਲਈ ਉਹਨਾਂ ਨੂੰ ਢਿੱਲਵਾਂ ਦੇ ਇਸ ਇਲਾਕੇ ਚ ਲਿਆਂਦਾ ਗਿਆ ਅਤੇ ਅਸਲਾ ਬਰਾਮਦਗੀ ਦੀ ਨਿਸ਼ਾਨਦੇਹੀ ਦੌਰਾਨ ਇੱਕ ਵਿਅਕਤੀ ਉੱਥੋਂ ਭੱਜਣ ਲੱਗਾ ਜਿਸ ਦੌਰਾਨ ਪੁਲਿਸ ਅਤੇ ਉਹਨਾਂ ਵਿਅਕਤੀਆਂ ਖਿਲਾਫ ਗੁੱਥਮ ਗੁੱਥਾ ਹੋ ਗਈ ਅਤੇ ਇੱਕ ਵਿਅਕਤੀ ਜਿਸ ਨੂੰ ਕਿ ਬਰਾਮਦਗੀ ਲਿਆਂਦਾ ਸੀ ਉਸਦੇ ਲੱਤ ਤੇ ਗੋਲੀ ਵੱਜੀ ਅਤੇ ਉਸਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਲਜਾਇਆ ਗਿਆ। ਇਸ ਇਸ ਦੌਰਾਨ ਐਸਐਸਪੀ ਕਪੂਰਥਲਾ ਗੌਰਵ ਤੂਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਮ 4 ਵਜੇ ਪ੍ਰੈੱਸ ਕਾਨਫਰੰਸ ਰਾਹੀਂ ਅਹਿਮ ਜਾਣਕਾਰੀ ਦਿਤੀ ਜਾਵੇਗੀ।
Total Responses : 934