ਚੇਅਰਮੈਨ ਗੁਰਜੀਤ ਸਿੰਘ ਗਿੱਲ ਵੱਲੋਂ ਪਰਚੂਨ ਸਬਜੀ ਮੰਡੀ ਵਿੱਚੋਂ ਨਕਲੀ ਪਨੀਰ ਨਸ਼ਟ ਕਰਵਾਇਆ ਗਿਆ
ਸੁਖਮਿੰਦਰ ਭੰਗੂ
ਲੁਧਿਆਣਾ 12 ਜੁਲਾਈ 2025 - ਅੱਜ ਮਾਰਕੀਟ ਕਮੇਟੀ ਲੁਧਿਆਣਾ ਦੇ ਚੇਅਰਮੈਨ ਸਰਦਾਰ ਗੁਰਜੀਤ ਸਿੰਘ ਗਿੱਲ ਮੰਡੀ ਦਾ ਦੌਰਾ ਕੀਤਾ ਗਿਆ ਮੰਡੀ ਦਾ ਦੌਰਾ ਕਰਦੇ ਹੋਏ ਉਹਨਾਂ ਦੇਖਿਆ ਕਿ ਪਰਚੂਨ ਸਬਜੀ ਮੰਡੀ ਵਾਲੇ ਪਾਸੇ ਕਰੀਬ ਦੋ ਤਿੰਨ ਦੁਕਾਨਦਾਰ ਨਕਲੀ ਪਨੀਰ ਦਾ ਗੋਰਖਧੰਦਾ ਕਰ ਰਹੇ ਹਨ ਜਿਸ ਨੂੰ ਦੇਖਦਿਆਂ ਹੀ ਚੇਅਰਮੈਨ ਗੁਰਜੀਤ ਸਿੰਘ ਵੱਲੋ ਆਪ ਉਸ ਨਕਲੀ ਬਣੇ ਪਨੀਰ ਨੂੰ ਨਸ਼ਟ ਕਰਵਾ ਦਿੱਤਾ ਅਤੇ ਅੱਗੇ ਚੇਤਾਵਨੀ ਵੀ ਦਿੱਤੀ ਕਿ ਜੇਕਰ ਅੱਗੇ ਤੋਂ ਮੰਡੀ ਵਿੱਚ ਨਕਲੀ ਪਨੀਰ ਵੇਚਦੇ ਦੇਖੇ ਗਏ ਤਾਂ ਉਹਨਾਂ ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਚੇਅਰਮੈਨ ਗਿੱਲ ਵੱਲੋ ਸੇਹਤ ਵਿਭਾਗ ਨੂੰ ਵੀ ਅਪੀਲ ਕੀਤੀ ਤੁਸੀਂ ਗਈ ਕਿ ਨਕਲੀ ਪਨੀਰ ਵੇਚਣ ਵਾਲਿਆਂ ਵੱਲ ਧਿਆਨ ਕੀਤਾ ਜਾਵੇ ਤਾਂ ਜੋ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਰੰਗਲਾ ਪੰਜਾਬ ਦਾ ਸੁਪਨਾ ਪੂਰਾ ਕੀਤਾ ਜਾ ਸਕੇ ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਵਿੱਚੋਂ ਜਮਾਂਖੋਰਾਂ ਅਤੇ ਮਿਲਾਵਟ ਹੋਰਾਂ ਨੂੰ ਜੜ ਤੋਂ ਪੱਟ ਕੇ ਸੁੱਟ ਦਵੇਗੀ ਅਤੇ ਪੰਜਾਬ ਨੂੰ ਫਿਰ ਰੰਗਲਾ ਪੰਜਾਬ ਬਣਾਵੇਗੀ।