ਪਿੰਡ ਜਖ਼ਵਾਲੀ ਦੇ ਲੋਕਾਂ ਨੂੰ ਨਹਿਰੀ ਪਾਣੀ ਖੇਤਾਂ ਨੂੰ ਲਾਉਣਾ ਹੋਇਆ ਨਸੀਬ: ਗੁਰਦੀਪ ਸਿੰਘ/ਗੁਰਮੀਤ ਸਿੰਘ ਵੈਦਵਾਨ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 11 ਜੂਨ 2025:- ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਦੇ ਵਿੱਚ ਚੱਲ ਰਹੀ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦਿਆ ਅਤੇ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਦੇ ਉਪਰਾਲੇ ਸਦਕਾ ਪਿੰਡ ਜਖ਼ਵਾਲੀ ਦੇ ਲੋਕਾਂ ਨੂੰ ਨਹਿਰੀ ਪਾਣੀ ਖੇਤਾਂ ਨੂੰ ਲਾਉਣਾ ਨਸੀਬ ਹੋਇਆ ਹੈ। ਇਸ ਮੌਕੇ ਸਰਪੰਚ ਗੁਰਦੀਪ ਸਿੰਘ ਜਖਵਾਲੀ ਅਤੇ ਗੁਰਮੀਤ ਸਿੰਘ ਵੈਦਵਾਨ (ਮਿੱਠੂ ਮੌਲੀ) ਵੱਲੋ ਮੋਗੇ ਖੋਲ੍ਹਕੇ ਪਿੰਡ ਜਖ਼ਵਾਲੀ ਦੇ ਕਿਸਾਨਾਂ ਲਈ ਨਹਿਰੀ ਪਾਣੀ ਦੀ ਸਹੂਲਤ ਮੁਹੱਈਆ ਕਰਵਾਈ ਗਈ। ਸਰਪੰਚ ਗੁਰਦੀਪ ਸਿੰਘ ਜਖਵਾਲੀ ਅਤੇ ਗੁਰਮੀਤ ਸਿੰਘ ਵੈਦਵਾਨ (ਮਿੱਠੂ ਮੌਲੀ) ਵੱਲੋਂ ਖੁਸ਼ੀ ਸਾਝੀ ਕਰਦਿਆ ਕਿਹਾ ਕੀ ਪੂਰੇ ਪੰਜਾਬ ਦੇ ਲੋਕਾਂ ਨੂੰ ਨਹਿਰੀ ਪਾਣੀ ਦੇਣਾ ਪੰਜਾਬ ਸਰਕਾਰ ਅਤੇ ਵਿਧਾਇਕ ਲਖਵੀਰ ਸਿੰਘ ਰਾਏ ਉਹਨਾਂ ਦੀ ਚੰਗੀ ਸੋਚ ਅਤੇ ਪੰਜਾਬ ਪੱਖੀ ਸਰਕਾਰ ਕਿਹਾ ਜਾ ਸਕਦਾ ਹੈ । ਉਹਨਾਂ ਨੇ ਸਾਂਝੇ ਤੌਰ ਤੇ ਦੱਸਿਆ ਕੀ ਪਿੰਡ ਜਖਵਾਲੀ ਦੇ ਸੂਹੇ ਵਿੱਚ ਮੋਗੇ ਲਗਾਏ ਗਏ ਹਨ। ਜਿਨਾਂ ਦੇ ਨਾਲ ਇਲਾਕੇ ਕਿਸਾਨਾਂ ਦੇ ਨੂੰ ਨਹਿਰੀ ਪਾਣੀ ਮਿਲੇਗਾ ਤੇ ਧਰਤੀ ਦਾ ਹੇਠਲੇ ਪਾਣੀ ਦੀ ਬੱਚਤ ਹੋਵੇਂਗੀ।ਇਸ ਮੌਕੇ ਸਰਪੰਚ ਗੁਰਦੀਪ ਸਿੰਘ ਜਖਵਾਲੀ ਅਤੇ ਗੁਰਮੀਤ ਸਿੰਘ ਵੈਦਵਾਨ (ਮਿੱਠੂ ਮੌਲੀ),ਗੁਰਿੰਦਰ ਸਿੰਘ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਕਲੱਬ ਪ੍ਰਧਾਨ ਹਰਿੰਦਰ ਸਿੰਘ ਖਰੌੜ ਆਦਿ ਹਾਜ਼ਰ ਸਨ।