Balwant Mehta was lying in this type of Beech18takeoffBF_(1012941995) (Photo Courtesy Bill Larkins), Right; Balwant Mehta
Super Exclusive: ਗੁਜਰਾਤ ਦੇ ਇੱਕ ਸਰਵਿੰਗ ਮੁੱਖ ਮੰਤਰੀ ਵੀ ਹਵਾਈ ਸਫ਼ਰ ਦੌਰਾਨ ਫ਼ੌਤ ਹੋਏ ਸੀ -ਪਾਕਿਸਤਾਨੀ ਜੰਗੀ ਜਹਾਜ਼ ਨੇ ਜਹਾਜ਼ ਨੂੰ ਕੀਤਾ ਸੀ ਸ਼ੂਟ
ਗੁਜਰਾਤ ਦੇ ਇੱਕ ਸਰਵਿੰਗ ਮੁੱਖ ਮੰਤਰੀ ਵੀ ਹਵਾਈ ਸਫ਼ਰ ਦੌਰਾਨ ਫ਼ੌਤ ਹੋਏ ਸੀ :
ਇੱਕ ਪਾਕਿਸਤਾਨੀ ਜੰਗੀ ਜਹਾਜ਼ ਨੇ ਮੁੱਖ ਮੰਤਰੀ ਦੇ ਜਹਾਜ਼ ਨੂੰ ਸ਼ੂਟ ਕੀਤਾ ਸੀ :
ਗੁਰਪ੍ਰੀਤ ਸਿੰਘ ਮੰਡਿਅਣੀ -
ਲੁਧਿਆਣਾ , 12 ਜੂਨ 2025-
ਅੱਜ ਇੱਕ ਹਵਾਈ ਐਕਸੀਡੈਂਟ ਦੌਰਾਨ ਹੋਰ ਸੈਂਕੜੇ ਮੁਸਾਫ਼ਰਾਂ ਦੇ ਨਾਲ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸ਼ ਵਿਜੇ ਰੁਪਾਣੀ ਦੇ ਹਲਾਕ ਹੋਣ ਜਾਣ ਦੀ ਖ਼ਬਰ ਸੁਰਖ਼ੀਆਂ ਵਿੱਚ ਹੈ।ਇਹਤੋਂ 60 ਸਾਲ ਪਹਿਲਾਂ ਗੁਜਰਾਤ ਦੇ ਇੱਕ ਮੁੱਖ ਮੰਤਰੀ ਦੀ ਹਫਾਈ ਸਫ਼ਰ ਦੌਰਾਨ ਹਲਾਕਤ ਦੀ ਵੀ ਯਾਦ ਤਾਜ਼ਾ ਹੋ ਗਈ ਹੈ।
1965 ਵਾਲੇ ਹਿੰਦ-ਪਾਕਿ ਜੰਗੀ ਮਹੌਲ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਨੂੰ ਲੈ ਕੇ ਇੱਕ ਛੋਟੇ ਸਿਵਲੀਅਨ ਜਹਾਜ਼ ਨੇ ਸੂਬਾਈ ਰਾਜਧਾਨੀ ਅਹਿਮਦਾਬਾਦ ਤੋਂ ਪਾਕਿਸਤਾਨੀ ਸਰਹੱਦ ਦੇ ਨੇੜੇ ਅਰਬ ਸਾਗਰ ਦੇ ਕੰਢੇ ਵਸੇ ਸ਼ਹਿਰ ਮਿੱਠਾਪੁਰ ਲਈ ਉਡਾਣ ਭਰੀ । ਇਹ ਇੱਕ ਛੋਟਾ ਬੀਚ ਏਅਰ ਕਰਾਫ਼ਟ ਸੀ ਜੀਹਦੇ ਚ ਜਹਾਜ਼ੀ ਅਮਲੇ ਸਣੇ ਕੁੱਲ 8 ਮੁਸਾਫ਼ਰ ਸਵਾਰ ਸਨ। ਇਹਨਾਂ ਚ ਗੁਜਰਾਤ ਦੇ ਮੁੱਖ ਮੰਤਰੀ ਬਲਵੰਤ ਮਹਿਤਾ, ਉਹਨਾਂ ਦੀ ਪਤਨੀ ਸਰੋਜਨੀਬੇਨ ਮਹਿਤਾ, ਇੱਕ ਪੱਤਰਕਾਰ , ਮੁੱਖ ਦੇ ਨਾਲ 3 ਸਟਾਫ਼ ਮੈਂਬਰ ਅਤੇ ਹਵਾਈ ਜਹਾਜ਼ ਅਮਲੇ ਦੇ 2 ਮੈਂਬਰ ਸ਼ਾਮਲ ਸਨ।
19 ਸਤੰਬਰ 1965 ਵਾਲੇ ਦਿਨ ਮੁੱਖ ਮੰਤਰੀ ਬਲਵੰਤ ਮਹਿਤਾ ਨੂੰ ਲਿਜਾ ਰਿਹਾ ਇਹ ਜਹਾਜ਼ ਰਣ-ਕੱਛ ਉੱਤੋਂ ਦੀ ਉਡਾਣ ਭਰ ਰਿਹਾ ਸੀ ਤਾਂ ਇਹ ਇੱਕ ਪਾਕਿਸਤਾਨੀ ਜੰਗੀ ਜਹਾਜ਼ ਦੀ ਮਾਰੂ ਜੱਦ ਹੇਠ ਆ ਗਿਆ ।ਅਮਰੀਕਾ ਦੇ ਬਣੇ ਇਸ ਐੱਫ਼-86 ਪਾਕਿਸਤਾਨੀ ਸਾਈਬਰ ਜੈੱਟ ਜੰਗੀ ਜਹਾਜ਼ ਨੇ ਮੁੱਖ ਮੰਤਰੀ ਵਾਲੇ ਜਹਾਜ਼ ਨੂੰ ਸ਼ੂਟ ਕਰਕੇ ਡੇਗ ਦਿੱਤਾ।ਸਿੱਟੇ ਵਜੋਂ ਇਸ ਚ ਸਵਾਰ ਸਾਰੇ ਦੇ ਸਾਰੇ 8 ਵਿਅਕਤੀ ਫ਼ੌਤ ਹੋ ਗਏ।
Former Gujarat CM and BJP Punjab Incharge Vijay Rupani dies in Ahmedabad air crash, Jakhar pays tribute
 -Photo-By Bill Larkins-ed.jpg)
Balwant Mehta was flying in this type of Beech18takeoffBF_(1012941995) (Photo Courtesy Bill Larkins)
ਇਸ ਹਿੰਦੁਸਤਾਨੀ ਜਹਾਜ਼ ਨੂੰ ਸ਼ੂਟ ਕਰਨ ਵਾਲੇ ਪਾਕਿਸਤਾਨੀ ਜਹਾਜ਼ ਦੇ ਪਾਈਲਟ ਕੈਸ ਹੁਸੈਨ ਨੇ 4 ਦਹਾਕਿਆਂ ਬਾਅਦ ਚ ਇੱਕ ਬਿਆਨ ਰਾਹੀਂ ਦੱਸਿਆ ਕਿ ਮੈਂ ਹਿੰਦੋਸਤਾਨ ਜਹਾਜ਼ ਨੂੰ ਇੱਕ ਜਸੂਸੀ ਜਹਾਜ਼ ਸਮਝ ਕੇ ਸ਼ੂਟ ਕੀਤਾ ਸੀ।ਪਾਕਿਸਤਾਨੀ ਪਾਈਲਟ ਕੈਸ ਨੇ ਮਾਰੇ ਗਏ ਭਾਰਤੀ ਪਾਈਲਟ ਦੀ ਬੇਟੀ ਫ਼ਰੀਦਾ ਸਿੰਘ ਨੂੰ ਇੱਕ ਚਿੱਠੀ ਲਿਖ ਕੇ ਉਸ ਦੇ ਪਿਤਾ ਦੀ ਮੌਤ ਤੇ ਅਫ਼ਸੋਸ ਜ਼ਾਹਿਰ ਕੀਤਾ ਸੀ। 2011 ਚ ਲਿਖੇ ਗਏ ਇਸ ਅਫ਼ਸੋਸ ਸੁਨੇਹੇ ਵਿੱਚ ਕੈਸ ਹੁਸੈਨ ਨੇ ਦੱਸਿਆ ਕਿ ਮੈਨੂੰ ਤੇ ਮੇਰੇ ਸਾਥੀਆਂ ਪਹਿਲਾਂ ਤਾਂ ਇਸ ਗੱਲ ਦੀ ਖ਼ੁਸ਼ੀ ਕਿ ਮੈਂ ਭਾਰਤ ਦਾ ਇੱਕ ਜਸੂਸੀ ਜਹਾਜ਼ ਸੁੱਟ ਲਿਆ ਹੈ ਪਰ ਉਸੇ ਦਿਨ ਸ਼ਾਮ 7 ਵਜੇ ਆਲ ਇੰਡੀਆ ਰੇਡੀਓ ਤੋਂ ਇੱਕ ਸਿਵਲੀਅਨ ਜਹਾਜ਼ ਦੇ ਤਬਾਹ ਹੋਣ ਦੀ ਖ਼ਬਰ ਨਸ਼ਰ ਹੋਈ ਤਾਂ ਮੈਨੂੰ ਗ਼ਲਤੀ ਦਾ ਅਹਿਸਾਸ ਹੋਇਆ ਤੇ ਮੇਰਾ ਤੇ ਮੇਰੇ ਸਾਥੀਆਂ ਦਾ ਮਨ ਬਹੁਤ ਦੁਖੀ ਹੋਇਆ ।