ਐਨਜੀਟੀ ਦੀਆਂ ਦਿਸ਼ਾ ਨਿਰਦੇਸ਼ਾਂ ਦੀਆਂ ਉਡ ਰਹੀਆਂ ਨੇ ਧੱਜੀਆਂ
ਸੁਖਮਿੰਦਰ ਭੰਗੂ
ਲੁਧਿਆਣਾ 12 ਜੂਨ 2025
ਉੱਘੇ ਸਮਾਜ ਸੇਵੀ ਅਤੇ ਆਰਟੀਆਈ ਸਕੱਤਰ ਅਰਵਿੰਦ ਸ਼ਰਮਾ ਨੇ ਬਾਗਬਾਨੀ ਵਿਭਾਗ ਦੇ ਮੁਖੀ ਨੂੰ ਲਿਖਤੀ ਸ਼ਿਕਾਇਤ ਪੱਤਰ ਲਿਖ ਕੇ ਦੱਸਿਆ ਕਿ ਇੱਕ ਪਾਸੇ ਤਾਂ ਪਿਛਲੇ ਦਿਨੀ ਇੰਟਰਨੈਸ਼ਨਲ ਵਾਤਾਵਰਨ ਦਿਨ ਮਨਾਇਆ ਗਿਆ ਤੇ ਦੂਸਰੇ ਪਾਸੇ ਬੀ.ਸੀ.ਐਮ ਸਕੂਲ ਸ਼ਾਸਤਰੀ ਨਗਰ ਮਾਡਲ ਟਾਊਨ ਦੇ ਸਾਹਮਣੇ ਦਰੱਖਤ ਪੂਰੀ ਤਰ੍ਹਾਂ ਹੇਠਾਂ (ਮੀਟਰ x ਮੀਟਰ ਖੇਤਰ ਪਾਣੀ, ਹਵਾ, ਧੁੱਪ ਬਿਨਾ) ਢੱਕੇ ਹੋਣ ਕਾਰਨ ਟੁੱਟ ਰਹੇ ਹਨ ਅਤੇ ਸੁੱਕ ਰਹੇ ਹਨ।ਇਸ ਗੱਲ ਦਾ ਪ੍ਰਗਟਾਵਾ ਕਰਦੇ ਹੋਏ ਆਰਟੀਆਈ ਸਕੱਤਰ ਅਰਵਿੰਦ ਸ਼ਰਮਾ ਨੇ ਕਿਹਾ ਕਿ ਜੇ ਕਿਸੇ ਆਦਮੀ ਦਾ ਮੂੰਹ ਬੰਦ ਕਰ ਕੇ ਰੱਖੀਏ ਤਾਂ ਉਸਦਾ ਸਾਹ ਆਉਣਾ ਔਖਾ ਹੋ ਜਾਵੇਗਾ ਪਰ ਦੂਜੇ ਪਾਸੇ ਬੀ.ਸੀ.ਐਮ ਸਕੂਲ ਸ਼ਾਸਤਰੀ ਨਗਰ ਮਾਡਲ ਟਾਊਨ ਦੇ ਸਾਹਮਣੇ ਦਰੱਖਤ (ਪੌਦੇ) ਐਨ.ਜੀ.ਟੀ. ਦਿਸ਼ਾ-ਨਿਰਦੇਸ਼ਾਂ ਅਨੁਸਾਰ (ਮੀਟਰ × ਮੀਟਰ (ਇੱਕ) ਹੇਠਾਂ ਪੂਰੀ ਤਰ੍ਹਾਂ ਢੱਕੇ ਹੋਣ ਕਾਰਨ ਟੁੱਟ ਰਹੇ ਹਨ ਅਤੇ ਸੁੱਕ ਰਹੇ ਹਨ, ਪਾਣੀ, ਧੁੱਪ, ਹਵਾ ਨਾ ਮਿਲਣ ਕਾਰਨ, ਬਹੁਤ ਸਾਰੇ ਸੁੱਕ ਰਹੇ ਹਨ। ਲੁਧਿਆਣਾ ਬਾਗਵਾਨੀ ਵਿਭਾਗ ਵੱਲੋਂ ਖੁਦ ਐਨਜੀਟੀ ਦੀਆਂ ਦਿਸ਼ਾ ਨਿਰਦੇਸ਼ਾਂ ਨੂੰ ਨਹੀਂ ਮੰਨਿਆ ਜਾ ਰਿਹਾ। ਜੇ ਰੁੱਖ ਨੂੰ ਕਿਸੇ ਪਾਸਿਓਂ ਪਾਣੀ ਧੁੱਪ ਜਾਂ ਮਿੱਟੀ ਵਾਲੀ ਜਗ੍ਹਾ ਨਹੀਂ ਮਿਲੇਗੀ ਤਾਂ ਉਹ ਬਿਲਕੁਲ ਸੁੱਕ ਜਾਵੇਗਾ ਅਤੇ ਖਤਮ ਹੋ ਜਾਵੇਗਾ।। ਇਸ ਵਿਭਾਗ ਦਾ ਕੰਮ ਹੀ ਹੈ ਕਿ ਰੁੱਖਾਂ ਦੀ ਸੰਭਾਲ ਕਰਨਾ ਪਰ ਲੱਗਦਾ ਇਹ ਵੀ ਕੰਮ ਤੋਂ ਕੁਤਾਹੀ ਕਰ ਰਹੇ ਹਨ। ਜਦੋਂ ਬਾਗਬਾਨੀ ਵਿਭਾਗ ਦੇ ਜੂਨੀਅਰ ਇੰਜੀਨੀਅਰ ਕਿਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਸਾਡੇ ਵਿਭਾਗ ਵੱਲੋਂ ਐਨਜੀਟੀ ਦੀਆਂ ਹਦਾਇਤਾਂ ਪੂਰੀ ਤਰੀਕੇ ਨਾਲ ਬੀ ਐਂਡ ਆਰ ਵਿਭਾਗ ਨੂੰ ਦੱਸੀਆਂ ਜਾਂਦੀਆਂ ਹਨ। ਉਹਨਾਂ ਵੱਲੋਂ ਬੀ ਐਂਡ ਆਰ ਵਿਭਾਗ ਨੂੰ ਇਹ ਸ਼ਿਕਾਇਤ ਫਾਰਵਰਡ ਕਰ ਦਿੱਤੀ ਸੀ ਤੇ ਆਪਣੇ ਵੱਲੋਂ ਇਹ ਵੀ ਕਿਹਾ ਕਿ ਉਹਨਾਂ ਨੂੰ ਅਸੀਂ ਕਈ ਵਾਰ ਹਦਾਇਤ ਕੀਤੀ ਹੈ ਕਿ ਜੋ ਵੀ ਠੇਕੇਦਾਰ ਸੜਕ ਬਣਾਉਂਦਾ ਜਾਂ ਬਜਰੀ ਵਾਲੀ ਬਣਾਉਂਦਾ ਜਾਂ ਕੰਕਰੀਟ ਦੀ ਬਣਾਉਂਦਾ ਹੈ ਉਹਨਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਇੱਕ ਮੀਟਰ ਬਾਏ ਇੱਕ ਮੀਟਰ ਦਾ ਆਲੇ ਦੁਆਲੇ ਦਰਖਤ ਦੇ ਛੱਡਣਾ ਚਾਹੀਦਾ ਹੈ ਪਰ ਉਹ ਪਤਾ ਨਹੀਂ ਕਿਸ ਦੁਨੀਆ ਵਿੱਚ ਰਹਿੰਦੇ ਹਨ ਇਸ ਵੱਲ ਧਿਆਨ ਨਹੀਂ ਦੇ ਰਹੇ। ਦੂਜੇ ਪਾਸੇ ਜਦੋਂ ਬੀਐਨਆਰ ਵਿਭਾਗ ਦੇ ਐਕਸੀਅਨ ਅਰਵਿੰਦ ਅਗਰਵਾਲ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਮੇਰੀ ਬਦਲੀ ਹੋਈ ਨੂੰ ਤਕਰੀਬਨ ਤਿੰਨ ਹਫਤੇ ਹੋਏ ਹਨ ਮੈਂ ਆਪਣੇ ਵਿਭਾਗ ਦੇ ਐਸਡੀਓ ਨੂੰ ਹਦਾਇਤ ਕਰ ਦਿੱਤੀ ਹੈ ਕਿ ਜਿੰਨੇ ਵੀ ਦਰਖਤ ਹਨ ਉਹਨਾਂ ਦੇ ਆਲੇ ਦੁਆਲੇ ਇੱਕ ਮੀਟਰ ਬਾਏ ਇੱਕ ਮੀਟਰ ਦੀ ਜਗ੍ਹਾ ਬਣਾਈ ਜਾਵੇ ਤਾਂ ਜੋ ਰੁੱਖ ਪੂਰੀ ਤਰੀਕੇ ਨਾਲ ਸਾਹ ਲੈ ਸਕਣ।