ਮਾਲੇਰਕੋਟਲਾ ਸੀਨੀਅਰ ਕਪਤਾਨ ਪੁਲਸ ਵੱਲੋਂ ਪੁਲਿਸ ਅਫ਼ਸਰ਼ਾਂ ਦੇ ਤਬਾਦਲੇ
ਹਰਸਿਮਰਨਜੀਤ ਸਿੰਘ ਸੀ. ਆਈ. ਏ. ਮਾਹੋਰਾਣਾ ਦੇ ਨਵੇਂ ਇੰਚਾਰਜ ਨਿਯੁਕਤ
ਮਾਲੇਰਕੋਟਲਾ, 12 ਜੂਨ,2025,ਐੱਸ.ਐੱਸ.ਪੀ.ਮਾਲੇਰਕੋਟਲਾ ਗਗਨਅਜੀਤ ਸਿੰਘ ਵੱਲੋਂ ਜ਼ਿਲੇ ਅੰਦਰ ਲੋਕਾਂ ਨੂੰ ਵਧੀਆ ਪੁਲਸ ਪ੍ਰਬੰਧ ਮੁਹੱਈਆ ਕਰਵਾਉਣ ਲਈ ਜਿਥੇ ਆਏ ਦਿਨ ਸ਼ਾਨਾਮਤੀ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਥਾਣਿਆਂ ਦੇ ਕੰਮ ਨੂੰ ਹੋਰ ਬਿਹਤਰ ਬਣਾਉਣ ਲਈ ਕਈ ਥਾਣਾ ਮੁਖੀਆਂ ਨੂੰ ਇੱਧਰ-ਉਧਰ ਬਦਲਿਆ ਗਿਆ ਹੈ ਅਤੇ ਬਦਲੇ ਗਏ ਅਧਿਕਾਰੀਆਂ ਨੂੰ ਤੁਰੰਤ ਅਪਣੇ ਨਵੇਂ ਅਹੁਦਿਆਂ ਦਾ ਚਾਰਜ ਸੰਭਾਲਣ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ।
ਜ਼ਿਲਾ ਪੁਲਸ ਮੁਖੀ ਦੇ ਦਫਤਰ ਤੋਂ ਜਾਰੀ ਹੋਈ ਸੂਚੀ ਮੁਤਾਬਕ ਮਾਲੇਰਕੋਟਲਾ ਥਾਣਾ ਸਿਟੀ-2 ਦੇ ਇੰਚਾਰਜ ਇੰਸਪੈਕਟਰ ਯਾਦਵਿੰਦਰ ਸਿੰਘ ਜੋ ਪਿਛਲੇ ਦਿਨੀਂ ਤਰੱਕੀ ਹੋ ਕੇ ਡੀ.ਐੱਸ. ਪੀ. ਬਣ ਗਏ ਹਨ। ਉਨ੍ਹਾਂ ਨੂੰ ਸੀਨੀਅਰ ਕਪਤਾਨ ਪੁਲਸ ਜ਼ਿਲਾ ਮਾਲੇਰਕੋਟਲਾ ਨਾਲ ਅਟੈਚ ਕੀਤਾ ਗਿਆ ਹੈ ਜਦਕਿ ਉਨ੍ਹਾਂ ਦੀ ਜਗ੍ਹਾ ਮਾਲੇਰਕੋਟਲਾ ਥਾਣਾ ਸਿਟੀ-2 ਦਾ ਇੰਸਪੈਕਟਰ ਗੁਰਪ੍ਰੀਤ ਕੌਰ ਨੂੰ ਨਵਾਂ ਐੱਸ.ਐੱਚ.ਓ. ਲਗਾ ਦਿੱਤਾ ਗਿਆ ਹੈ।
ਲੰਬੇ ਸਮੇਂ ਤੋਂ ਸੀ. ਆਈ. ਏ. ਸਟਾਫ ਮਾਹੋਰਾਣਾ ਦੇ ਇੰਚਾਰਜ ਚੱਲੇ ਆ ਰਹੇ ਇੰਸਪੈਕਟਰ ਹਰਜਿੰਦਰ ਸਿੰਘ ਨੂੰ ਬਦਲ ਕੇ ਪੁਲਸ ਲਾਈਨ ਭੇਜ ਦਿੱਤਾ ਗਿਆ ਹੈ ਜਦਕਿ ਮਾਲੇਰਕੋਟਲਾ ਸਪੈਸ਼ਲ ਬ੍ਰਾਂਚ ਦੇ ਇੰਚਾਰਜ ਇੰਸਪੈਕਟਰ ਹਰਸਿਮਰਨਜੀਤ ਸਿੰਘ ਨੂੰ ਸੀ. ਆਈ. ਏ. ਸਟਾਫ ਮਾਹੋਰਾਣਾ ਦਾ ਨਵਾਂ ਇੰਚਾਰਜ ਲਗਾ ਦਿੱਤਾ ਗਿਆ ਹੈ।