ਗੁਰਦਾਸ ਮਾਨ ਦੇ ਭਰਾ ਗੁਰਪੰਥ ਸਿੰਘ ਮਾਨ ਨਮਿੱਤ ਅੰਤਿਮ ਅਰਦਾਸ ਭਲਕੇ 12 ਜੂਨ ਨੂੰ
ਚੰਡੀਗੜ੍ਹ, 11 ਜੂਨ 2025 : ਪੰਜਾਬੀ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਦੇ ਛੋਟੇ ਭਰਾ ਗੁਰਪੰਥ ਸਿੰਘ ਮਾਨ ਨਮਿੱਤ ਅੰਤਿਮ ਅਰਦਾਸ ਭਲਕੇ 12 ਜੂਨ ਨੂੰ ਹੋਵੇਗੀ। ਸ਼੍ਰੀ ਅਖੰਡ ਪਾਠ ਦੇ ਭੋਗ ਤੋਂ ਬਾਅਦ ਇਹ ਅਰਦਾਸ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ,ਸੈਕਟਰ 34, ਚੰਡੀਗੜ੍ਹ ਵਿਖੇ
ਹੋਵੇਗੀ । ਸਮਾਂ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗਾ। ਚੇਤੇ ਰਹੇ ਕਿ ਗੁਰਪੰਥ ਸਿੰਘ ਕੁਝ ਸਮੇਂ ਦੀ ਬਿਲਰੀ ਤੋਂ ਬਾਅਦ ਦੋ ਦਿਨ ਪਹਿਲਾਂ ਫੋਰਟਿਸ ਹਸਪਤਾਲ ਮੋਹਾਲੀ ਵਿੱਚ ਅਕਾਲ ਚਲਾਣਾ ਕਰ ਗਏ ਸਨ।
ਬਾਬੂਸ਼ਾਹੀ ਨੈਟਵਰਕ ਦੇ Editor ਬਲਜੀਤ ਬੱਲੀ ਨੇ ਗੁਰਪੰਥ ਸਿੰਘ ਦੇ ਅਚਾਨਕ ਵਿਛੋੜੇ ਤੇ ਗਹਿਰਾ ਦੁੱਖ ਜ਼ਾਹਿਰ ਕੀਤਾ ਹੈ ਅਤੇ ਮਨ ਪਰਿਵਾਰ ਨਾਂ ਹਮਦਰਦੀ ਜ਼ਾਹਿਰ ਕੀਤੀ ਹੈ .
