ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਮਹਿਤਾ ਤੋਂ ਅੰਮ੍ਰਿਤਸਰ ਜਾਣ ਵਾਲੀ ਬੱਸ ਨੂੰ ਦਿੱਤੀ ਹਰ ਝੰਡੀ
ਪਿਛਲੇ ਲੰਬੇ ਸਮੇਂ ਤੋਂ ਬੱਸ ਸੇਵਾਵਾਂ ਸਨ ਠੱਪ- ਜਲਾਲ ਤੋਂ ਵਾਇਆ ਸੈਦਪੁਰ, ਟਾਂਗਰਾ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ 12 ਜੂਨ-- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ, ਮਾਨ ਸਰਕਾਰ ਵੱਲੋਂ ਲੋਕ ਭਲਾਈ ਅਤੇ ਲੋਕ ਸਹੂਲਤਾਂ ਦੇਣ ਦੇ ਲਈ ਹਮੇਸ਼ਾਂ ਯਤਨਸ਼ੀਲ ਤੇ ਵਚਨਬੱਦ ਹੈ,ਉਥੇ ਸਰਕਾਰ ਨੇ ਲੋਕ ਸਹੂਲਤਾਂ ਵਿੱਚ ਇੱਕ ਕਦਮ ਹੋਰ ਵਧਾ ਕੇ ਮਹਿਤਾ ਚੌਕ ਅੰਮ੍ਰਿਤਸਰ ਰੂਟ ਦੀ ਪਿਛਲੇ ਲੰਬੇ ਸਮੇਂ ਤੋਂ ਬੰਦ ਪਈ ਬੱਸ ਸੇਵਾ ਨਿੱਜੀ ਉਪਰਾਲਿਆਂ ਸਦਕਾ ਮੰਤਰੀ ਸ:ਹਰਭਜਨ ਸਿੰਘ ਈ.ਟੀ.ਓ ਵੱਲੋ ਝੰਡੀ ਦੇ ਕੇ ਆਰੰਭ ਕਰਕੇ ਇਲਾਕੇ ਦੀ ਪਬਲਿਕ ਲਈ ਟਰਾਂਸਪੋਰਟ ਸਹੂਲਤ ਸ਼ੁਰੂ ਕੀਤੀ ਗਈ ਹੈ।
ਕੈਬਨਿਟ ਮੰਤਰੀ ਈ ਟੀ ਓ ਹਰਭਜਨ ਸਿੰਘ ਨੇ ਹਾਜਰ ਅਹੁਦੇਦਾਰਾਂ ਅਤੇ ਪਬਲਿਕ ਨੂੰ ਸੰਬੋਧਿਤ ਹੁੰਦਿਆਂ ਹੋਇਆਂ ਕਿਹਾ ਕੇ ਇਹ ਬੱਸ ਸੇਵਾ ਡਰਾਈਵਰਾਂ ਦੀ ਘਾਟ ਕਰਕੇ ਪਿਛਲੇ ਲੰਬੇ ਸਮੇ ਤੋ ਬੰਦ ਸੀ, ਜੋ ਸਰਕਾਰ ਵੱਲੋ ਨਵੀ ਭਰਤੀ ਕਰਨ ਨਾਲ ਮੁੜ ਚਲਾ ਕੇ ਇਲਾਕੇ ਦੀ ਪਬਲਿਕ ਨੂੰ ਸਰਕਾਰੀ ਸਫਰ ਸਹੂਲਤ ਪ੍ਰਦਾਨ ਕਰ ਦਿੱਤੀ ਗਈ ਹੈ। ਮੰਤਰੀ ਜੀ ਨੇ ਦੱਸਿਆ ਕਿ ਜਿਥੇ ਇਹ ਬੱਸ ਚੱਲਣ ਨਾਲ
ਪਿੰਡਾਂ ਦੇ ਨਵੇਂ ਰੂਟਾਂ ਤੇ ਅੱਜ ਤੋਂ ਹੀ ਦੌੜੇਗੀ ਰੋਡਵੇਜ਼ ਦੀ ਨਵੀਂ ਬੱਸ, ਹਰੀ ਝੰਡੀ ਦੇਣ ਮੌਕੇ ਉਹਨਾਂ ਦੱਸਿਆ ਕੇ ਇਹ ਮਹਿਤਾ ਚੌਂਕ ਤੋਂ ਉਦੋ ਨੰਗਲ, ਸੂੂਰੋਪੱਡਾ, ਨਾਥ ਦੀ ਖੂਹੀ, ਜਲਾਲ ਉਸਮਾ, ਮਹਿਸ਼ਮਪੁਰ, ਸੈਦਪੁਰ, ਕੋਟਹਿਆਤ, ਸਿੰਘਪੁਰਾ, ਜਸਪਾਲ, ਡੇਅਰੀਵਾਲ, ਸਰਜਾ, ਧੂਲਕਾ, ਬਾਣੀਆਂ, ਚੌਹਾਨ, ਟਾਂਗਰਾ, ਮੱਲੀਆਂ,ਜੰਡਿਆਲਾ ਗੁਰੂ ਤੋਂ ਮਾਨਾਂਵਾਲਾ ਹੁੰਦੀ ਹੋਈ ਅੰਮ੍ਰਿਤਸਰ ਪੁੱਜੇਗੀ ਜਿਸ ਨਾਲ ਹੋਰ ਵੀ ਦਰਜਨਾਂ ਪਿੰਡਾਂ ਨੂੰ ਲਾਭ ਮਿਲੇਗਾ
ਜਿਥੇ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੂੰ ਸਰਕਾਰੀ ਬੱਸ ਸੇਵਾ ਦੀ ਸਹੂਲਤ ਮਿਲੇਗੀ, ਓਥੇ ਖਾਸ ਤੌਰ ਤੇ ਅਧਾਰ ਕਾਰਡ ਦੀ ਸਹੂਲਤ ਵਾਲੀਆਂ ਮਹਿਲਾਵਾਂ ਨੂੰ ਮੁਫਤ ਸਫਰ ਦਾ ਵਧਰੇ ਲਾਭ ਪ੍ਰਾਪਤ ਹੋਵੇਗਾ।
ਇਹ ਬੱਸ ਮਹਿਤਾ ਚੌਂਕ ਤੋ ਰੋਜਾਨਾਂ ਸਮਾਂ ਸਵੇਰੇ 6-30 ਵਜੇ ਚੱਲਕੇ 8-30 ਦੇ ਕਰੀਬ ਅੰਮ੍ਰਿਤਸਰ ਪੁੱਜੇਗੀ ਅਤੇ ਇਸੇ ਤਰਾਂ ਇਸੇ ਤਰਾਂ ਸ਼ਾਮ ਨੂੰ ਸਮਾਂ 3: 30 ਵਜੇ ਅੰਮ੍ਰਿਤਸਰ ਤੋ ਚੱਲਕੇ 5.30 ਵਜੇ ਮਹਿਤਾ ਚੌਕ ਵਿਖੇ ਰੋਜਾਨਾਂ ਰਾਤ ਬੰਦ ਹੋਵੇਗੀ। ਇਹ ਸਹੂਲਤ ਪਬਲਿਕ ਹਿੱਤ ਵਿੱਚ ਭਵਿੱਖ ਵਿੱਚ ਵੀ ਜਾਰੀ ਰਹੇਗੀ।
ਇਸ ਮੌਕੇ ਤੇ ਪੰਜਾਬ ਰੋਡਵੇਜ਼ ਅੰਮ੍ਰਿਤਸਰ-1 ਡਿਪੂ ਦੇ ਜਨਰਲ ਮੈਨੇਜਰ ਸ:ਪਰਮਜੀਤ ਸਿੰਘ ਸੰਧੂ, ਪੰਜਾਬ ਰੋਡਵੇਜ਼ ਅੰਮ੍ਰਿਤਸਰ-2 ਡਿਪੂ ਦੇ ਜਨਰਲ ਮੈਨੇਜਰ ਸ:ਹਰਬਰਿੰਦਰ ਸਿੰਘ ਗਿੱਲ, ਅਤੇ ਉਹਨਾਂ ਦੇ ਸਟਾਫ ਦੇ ਸਰਵਸ੍ਰੀ ਮਨਿੰਦਰ ਸਿੰਘ ਇੰਸਪੈਕਟਰ, ਰਵਿੰਦਰ ਸਿੰਘ ਇੰਸਪੈਕਟਰ, ਅਤੇ ਹੋਰ ਅਧਿਕਾਰੀ/ਕਰਮਚਾਰੀ ਮੌਜੂਦ ਸਨ।