← ਪਿਛੇ ਪਰਤੋ
ਸੀ ਆਈਏ ਸਟਾਫ ਅਤੇ ਥਾਣਾ ਦਾਖਾ ਦੇ ਮੁਖੀ ਬਦਲੇ
ਦੀਪਕ ਜੈਨ
ਜਗਰਾਉਂ 11 ਜੂਨ 2025- ਪੁਲਿਸ ਜਿਲਾ ਲੁਧਿਆਣਾ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਆਈਪੀਐਸ ਵੱਲੋਂ ਅੱਜ ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਸੀਆਈਏ ਸਟਾਫ ਜਗਰਾਉਂ ਦੇ ਮੁਖੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੂੰ ਲਗਾਇਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਸੀ ਆਈ ਏ ਸਟਾਫ ਜਗਰਾਉਂ ਦੇ ਮੁਖੀ ਇੰਸਪੈਕਟਰ ਕਿੱਕਰ ਸਿੰਘ ਨੂੰ ਤਰੱਕੀ ਦੇ ਕੇ ਡੀਐਸਪੀ ਬਣਾ ਦਿੱਤਾ ਗਿਆ ਸੀ। ਜਿਸ ਕਾਰਨ ਉਹਨਾਂ ਦੀ ਜਗ੍ਹਾ ਤੇ ਇੰਸਪੈਕਟਰ ਅੰਮ੍ਰਿਤ ਪਾਲ ਸਿੰਘ ਨੂੰ ਸੀਆਈਏ ਦਾ ਇੰਚਾਰਜ ਲਗਾਇਆ ਗਿਆ ਹੈ। ਇਹ ਪਹਿਲਾਂ ਥਾਣਾ ਦਾਖਾ ਦੇ ਮੁਖੀ ਦੇ ਤੌਰ ਤੇ ਸੇਵਾਵਾਂ ਨਿਭਾ ਰਹੇ ਸਨ। ਇਸ ਤੋਂ ਇਲਾਵਾ ਸਭ ਇੰਸਪੈਕਟਰ ਹਮਰਾਜ ਸਿੰਘ ਚੀਮਾ ਨੂੰ ਪੁਲਿਸ ਲਾਈਨ ਜਗਰਾਉਂ ਤੋਂ ਬਦਲ ਕੇ ਥਾਣਾ ਦਾਖਾ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ।
Total Responses : 546