ਵੜਿੰਗ ਨੇ 'ਉਦਯੋਗ ਕ੍ਰਾਂਤੀ' 'ਤੇ 'ਆਪ' ਨੂੰ ਝਾੜ ਪਾਈ
ਪੁੱਛਿਆ: ਕੀ ਤੁਸੀਂ ਬਹੁਤ ਦੇਰ ਨਾਲ ਨਹੀਂ ਜਾਗੇ ਹੋ?
ਕਿਹਾ: ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਐਲਾਨ
ਚੰਡੀਗੜ੍ਹ, 11 ਜੂਨ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਪੰਜਾਬ ਵਿੱਚ 'ਉਦਯੋਗ ਕ੍ਰਾਂਤੀ' (ਉਦਯੋਗਿਕ ਕ੍ਰਾਂਤੀ) ਲਿਆਉਣ ਦੇ ਦਾਅਵਿਆਂ ਨੂੰ ਬਹੁਤ ਦੇਰੀ ਵਾਲਾ ਕਦਮ ਦਸਦੇ ਹੋਏ, ਕਿਹਾ ਹੈ ਕਿ ਇਹ ਐਲਾਨ ਸਿਰਫ ਲੁਧਿਆਣਾ ਪੱਛਮੀ ਜਿਮਨੀ ਚੋਣ ਦੇ ਕਾਰਨ ਕੀਤਾ ਗਿਆ ਹੈ, ਜਿਸ ਵਿੱਚ ਸੱਤਾਧਾਰੀ ਪਾਰਟੀ ਕਿਸੇ ਵੀ ਹਾਲਤ ਵਿੱਚ ਹਾਰਨ ਵਾਲੀ ਹੈ।
ਇਸ ਦੌਰਾਨ, ਉਨ੍ਹਾਂ ਦੋਸ਼ ਲਗਾਇਆ ਕਿ ਇਹ ਐਲਾਨ ਉਦੋਂ ਕੀਤਾ ਗਿਆ ਹੈ, ਜਦੋਂ ਚੋਣ ਪ੍ਰਕਿਰਿਆ ਚੱਲ ਰਹੀ ਸੀ ਅਤੇ ਇਹ ਆਦਰਸ਼ ਚੋਣ ਜਾਬਤੇ ਦਾ ਉਲੰਘਣ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਐਲਾਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਪ੍ਰੋਗਰਾਮ ਦੇ ਆਲੇ-ਦੁਆਲੇ ਪੈਦਾ ਕੀਤਾ ਗਿਆ ਪ੍ਰਚਾਰ 'ਆਪ' ਦੀ ਵਿਸ਼ੇਸ਼ਤਾ ਹੈ, ਜਿੱਥੇ ਇਸ਼ਤਿਹਾਰਾਂ ਅਤੇ ਪ੍ਰਚਾਰ 'ਤੇ ਬਜਟ ਪ੍ਰੋਜੈਕਟ ਦੀ ਅਸਲ ਲਾਗਤ ਤੋਂ ਵੱਧ ਹੈ।
ਉਨ੍ਹਾਂ ਕਿਹਾ ਕਿ ਸੂਬਾ ਵਿੱਤੀ ਤੌਰ 'ਤੇ ਮਾੜੇ ਹਾਲਾਤਾਂ ਵਿੱਚ ਹੈ ਅਤੇ ਸੂਬਾ ਸਰਕਾਰ ਉਧਾਰ ਲਏ ਪੈਸੇ 'ਤੇ ਗੁਜ਼ਾਰਾ ਕਰ ਰਹੀ ਹੈ ਤੇ ਸਾਲ ਦਰ ਸਾਲ ਕਰਜ਼ੇ ਨੂੰ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵਪਾਰ ਅਤੇ ਉਦਯੋਗ ਮਹੀਨਿਆਂ ਤੋਂ ਲਟਕੇ ਜੀਐਸਟੀ ਰਿਫੰਡ ਲਈ ਰੋ ਰਹੇ ਹਨ।
ਉਨ੍ਹਾਂ ਆਪ ਸਰਕਾਰ ਨੂੰ ਕਿਹਾ ਕਿ ਕਿਉਂਕਿ ਤੁਸੀਂ ਲੁਧਿਆਣਾ ਪੱਛਮੀ ਵਿੱਚ ਇੱਕ ਵੱਡੀ ਹਾਰ ਦੇਖ ਰਹੇ ਹੋ, ਇਸ ਲਈ ਤੁਸੀਂ 45 ਦਿਨਾਂ ਦੀ ਪ੍ਰਵਾਨਗੀ ਦਾ ਇੱਕ ਲੁਭਾਉਣ ਵਾਲਾ ਐਲਾਨ ਕਰਨ ਦਾ ਫੈਸਲਾ ਕੀਤਾ, ਜਿਸ 'ਤੇ ਸਪੱਸ਼ਟ ਤੌਰ 'ਤੇ ਕੋਈ ਵੀ ਵਿਸ਼ਵਾਸ ਨਹੀਂ ਕਰੇਗਾ। ਕਿਉਂਕਿ ਹਰ ਕੋਈ ਜਾਣਦਾ ਹੈ ਕਿ ਇਹ ਕਦੇ ਨਹੀਂ ਹੋਣ ਵਾਲਾ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਸ ਐਲਾਨ ਦਾ ਸਮਾਂ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਇਹ ਅਸਲ ਵਿੱਚ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ, ਜੋ ਕਿ ਲੁਧਿਆਣਾ ਪੱਛਮੀ ਜਿਮਨੀ ਚੋਣ ਕਾਰਨ ਲਾਗੂ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਪੱਛਮੀ ਵਿੱਚ ਚੋਣਾਂ ਹੋ ਰਹੀਆਂ ਹਨ, ਜੋ ਕਿ ਇੱਕ ਉਦਯੋਗਿਕ ਹੱਬ ਹੈ। ਚੋਣ ਪ੍ਰਕਿਰਿਆ ਦੇ ਵਿਚਕਾਰ ਇੱਕ ਆਕਰਸ਼ਕ ਐਲਾਨ ਕਰਕੇ, 'ਆਪ' ਨੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਅਜੇ ਵੀ ਇਸਦਾ ਸਵਾਗਤ ਕਰਦੀ, ਜੇਕਰ ਇਹ ਯਕੀਨੀ ਹੁੰਦਾ ਕਿ ਸਰਕਾਰ ਦੇ ਇਰਾਦੇ ਸੱਚੇ ਅਤੇ ਇਮਾਨਦਾਰ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਅਜਿਹੇ ਅਫਰ ਦੇ ਪਿੱਛੇ ਦਾ ਕਾਰਨ ਅਤੇ ਉਦੇਸ਼ ਸਿਰਫ ਲੁਧਿਆਣਾ ਪੱਛਮੀ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨਾ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ 19 ਜੂਨ ਨੂੰ ਇਹ ਸਭ ਕੁਝ ਭੁੱਲ ਜਾਣਗੇ।