← ਪਿਛੇ ਪਰਤੋ
15 ਦਿਨ ਲਗਾ ਕੇ ਕਰਮਚਾਰੀਆਂ ਨੇ ਕੀਤੀ ਪੀਣ ਵਾਲੇ ਪਾਣੀ ਦੀ ਪਾਈਪ ਠੀਕ, ਸਵੇਰੇ ਟੋਇਆ ਭਰਿਆ ਸ਼ਾਮ ਨੂੰ ਫਿਰ ਹੋਈ ਲੀਕ
ਜਗਰਾਉਂ ਦੀਪਕ ਜੈਨ
ਸਰਕਾਰੀ ਕਰਮਚਾਰੀਆਂ ਦੀਆਂ ਨਲਾਇਕੀਆਂ ਦਿਨ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜੇਹੀ ਹੀ ਇੱਕ ਨਲਾਇਕੀ ਉਦੋਂ ਸਾਹਮਣੇ ਆਈ ਜਦੋਂ ਸਥਾਨਕ ਭੱਧਰ ਕਾਲੀ ਤਲਾਬ ਮੰਦਰ ਵਾਲੇ ਪਾਸੇ ਨੂੰ ਜਾਂਦੀ ਸੜਕ ਤੇ ਹਨੁਮਾਨ ਮੰਦਰ ਦੇ ਨਜ਼ਦੀਕ ਪੀਣ ਵਾਲੇ ਪਾਣੀ ਦੀ ਅੰਡਰਗਰਾਊਂਡ ਪਾਈਪ ਲੀਕ ਕਰਨ ਲੱਗ ਗਈ ਅਤੇ ਕਰਮਚਾਰੀਆਂ ਵੱਲੋਂ 15 ਦਿਨ ਤੱਕ ਟੋਇਆ ਪੱਟ ਕੇ ਛੱਡ ਦਿੱਤਾ ਗਿਆ ਸੀ ਅਤੇ ਜਦੋਂ ਕੱਲ ਟੁੱਟੀ ਹੋਈ ਪਾਈਪ ਦੀ ਮੁਰੰਮਤ ਕਰਨ ਤੋਂ ਬਾਅਦ ਕਰਮਚਾਰੀਆਂ ਨੇ ਬਿਨਾਂ ਟੈਸਟ ਕੀਤੇ ਹੀ ਟੋਏ ਵਿੱਚ ਮਿੱਟੀ ਭਰ ਦਿੱਤੀ ਅਤੇ ਜਦੋਂ ਸ਼ਾਮ ਨੂੰ ਮੋਟਰਾਂ ਚੱਲੀਆਂ ਅਤੇ ਲਾਈਨ ਵਿੱਚੋਂ ਪਾਣੀ ਓਵਰਫਲੋ ਹੋ ਕੇ ਮੁੜ ਤੋਂ ਸੜਕਾਂ ਉੱਪਰ ਫਿਰਨ ਲੱਗ ਗਿਆ। ਇਸ ਨਾਲ ਜਿੱਥੇ ਅੱਤ ਦੀ ਗਰਮੀ ਵਿੱਚ ਲੋਕਾਂ ਨੂੰ ਪਿਛਲੇ 15 ਦਿਨ ਤੋਂ ਪੀਣ ਵਾਲੇ ਪਾਣੀ ਦੀ ਕਮੀ ਨੂੰ ਝੱਲਣਾ ਪਿਆ ਉੱਥੇ ਪਾਈਪ ਟੁੱਟੀ ਹੋਣ ਕਾਰਨ ਗੰਦੇ ਨਾਲੇ ਦਾ ਪਾਣੀ ਪੀਣ ਵਾਲੀ ਪਾਈਪ ਵਿੱਚ ਸ਼ਾਮਿਲ ਹੋਣ ਕਾਰਨ ਪੀਣ ਵਾਲਾ ਪਾਣੀ ਵੀ ਗੰਦਾ ਹੁੰਦਾ ਰਿਹਾ ਹੈ। ਪਰ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਇਸ ਸਮੱਸਿਆ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ।
Total Responses : 546