← ਪਿਛੇ ਪਰਤੋ
ਬਾਈਕ ਸਵਾਰ ਲੁਟੇਰਿਆਂ ਵੱਲੋਂ ਔਰਤ ਦਾ ਪਰਸ ਖੋਹਿਆ
ਜਗਰਾਉਂ ਦੀਪਕ ਜੈਨ
ਸ਼ਹਿਰ ਅੰਦਰ ਨਿਡਰ ਹੋ ਕੇ ਘੁੰਮ ਰਹੇ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਹੁਣ ਚਿੱਟੇ ਦਿਨੀ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਕਰਕੇ ਪੁਲਿਸ ਨੂੰ ਚੈਲੇੰਜ ਕਰ ਰਹੇ ਹਨ ਅੱਗੇ ਹੀ ਇੱਕ ਘਟਨਾ ਅੱਜ ਸਿਖਰ ਦੁਪਹਿਰ ਸਥਾਨਕ ਕਮਲ ਚੌਂਕ ਵਿਖੇ ਵਾਪਰੀ ਜਦੋਂ ਸਵਾਰ ਦੋ ਲੁਟੇਰੇ ਜਿਨਾਂ ਨੇ ਮੂੰਹ ਢਕੇ ਹੋਏ ਸਨ ਇੱਕ ਔਰਤ ਦਾ ਪਰਸ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਔਰਤ ਤੇ ਰੌਲਾ ਪਾਉਣ ਮਗਰੋਂ ਲੋਕਾਂ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਪਰ ਲੁਟੇਰੇ ਦੁਪਹਿਰ ਨੂੰ ਵਰਦੀ ਗਰਮੀ ਵਿੱਚ ਟਰੈਫਕ ਨਾ ਹੋਣ ਕਾਰਨ ਤੇ ਸੜਕਾਂ ਸੁੰਨੀਆਂ ਹੋਣ ਕਾਰਨ ਮੌਕੇ ਤੋਂ ਫਰਾਰ ਹੋ ਗਏ।
Total Responses : 546