ਨਿਉਜੀਲੈਂਡ ਵੱਸਦਾ ਹਰ ਸਿੱਖ ਪੰਜਾਬ, ਪੰਜਾਬੀਅਤ ਤੇ ਪੰਜਾਬੀ ਦੀ ਚੜ੍ਹਦੀ ਕਲਾ ਦੀ ਕਰਦਾ ਅਰਦਾਸ : ਪੂਰਨ ਸਿੰਘ ਟੋਰੰਗਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 11 ਜੂਨ, 2025
ਦੁਨੀਆ ਚ ਵੱਸਦੇ ਪੰਜਾਬੀ ਵਿਦੇਸ਼ਾਂ ਚ ਰਹਿੰਦੇ ਜ਼ਰੂਰ ਹਨ ਪਰ ਉਹਨਾਂ ਦਾ ਦਿਲ ਹਮੇਸ਼ਾ ਪੰਜਾਬ ਲਈ ਹੀ ਧੜਕਦਾ ਹੈ, ਇਹ ਸ਼ਬਦ ਸੇਵਾ ਦੇ ਪੁੰਜ , ਸਾਦਗੀ ਦੇ ਮੁੱਜਸਮੇ, ਕਾਰ ਸੇਵਾ ਵਾਲੇ ਸੰਤ ਬਾਬਾ ਸੇਵਾ ਸਿੰਘ ਨੌਰਾ (ਕਿਲਾ ਸ੍ਰੀ ਅਨੰਦਗੜ ਸਾਹਿਬ ). ਦੇ ਦੋਹਤੇ ਨਿਉਜੀਲੈਂਡ ਦੇ ਉੱਘੇ ਕਾਰੋਬਾਰੀ ਪੂਰਨਭਾਗ ਸਿੰਘ ਟੋਰੰਗਾ ਪ੍ਰਧਾਨ ਗੁਰਦੁਆਰਾ ਸਿੱਖ ਸੰਗਤ ਟੋਰੰਗਾ ਨੇ 15 ਜੂਨ ਨੂੰ ਟੋਰੰਗਾ ਵਿਖੇ ਸੰਤ ਬਾਬਾ ਸੇਵਾ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਦੀ ਤਿਆਰੀ ਮੌਕੇ ਕਹੇ। ਉਹਨਾਂ ਕਿਹਾ ਕਿ ਸਮਾਗਮ ਦੀ ਤਿਆਰੀ ਲਈ ਸਮੂਹ ਸਿੱਖ ਸੰਗਤਾਂ ਵੱਲੋਂ ਭਰਭੂਰ ਸੇਵਾ ਕੀਤੀ ਜਾ ਰਹੀ ਹੈ, ਇਸ ਮੌਕੇ ਗੁਰਦੁਆਰਾ ਦਸ਼ਮੇਸ਼ ਦਰਬਾਰ ਪਾਪਾਟੋਏ ਦੇ ਪ੍ਰਧਾਨ ਉੱਘੇ ਬਿਜਨਸਮੈਨ ਬੇਅੰਤ ਸਿੰਘ ਜਡੋਰ ਨੇ ਕਿਹਾ ਕਿ ਨਿਉਜੀਲੈਂਡ ਵਸਦਾ ਹਰ ਸਿੱਖ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਦੀ ਹਮੇਸ਼ਾਂ ਅਰਦਾਸ ਕਰਦਾ ਹੈ ਅਤੇ ਪੰਜਾਬ ਦੀ ਤਰੱਕੀ ਲਈ ਹਰ ਸੰਭਵ ਉਪਰਾਲੇ ਲਈ ਸਭ ਦਾ ਪੂਰਨ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਤੇ ਰਾਜਵਿੰਦਰ ਸਿੰਘ ਨੌਰਾ, ਲੈਕਚਰਾਰ ਅੰਮ੍ਰਿਤ ਪਾਲ ਸਿੰਘ ,ਤਜਿੰਦਰ ਸਿੰਘ ਨੌਰਾ, ਅਵਿਨਾਸ਼ ਸਿੰਘ ਨੌਰਾ, ਜਸਕਰਨ ਸਿੰਘ ਜੱਸੀ ਬੰਗਾ ਖੇਡ ਪ੍ਰਮੋਟਰ ਤੇ ਯੂਥ ਆਗੂ, ਅੰਮ੍ਰਿਤ ਪਾਲ ਸਿੰਘ ਜਡੋਰ ਵੀ ਹਾਜ਼ਰ ਸਨ