ਪ੍ਰਗਟ ਸਿੰਘ ਨੇ ਮੇਰੀ ਜੰਗ ਨੂੰ ਹੋਰ ਵੀ ਸੁਖਾਲਾ ਕੀਤਾ : ਆਸ਼ੂ
ਲੁਧਿਆਣਾ : ਕਾਂਗਰਸੀ ਲੀਡਰ ਅਤੇ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਪੋਸਟ ਪਾ ਕੇ ਕਿਹਾ ਕਿ ਹਲਕਾ ਲੁਧਿਆਣਾ ਪੱਛਮੀ 'ਚ ਚੋਣ ਪ੍ਰਚਾਰ ਕਰਦੇ ਹੋਏ ਅੱਜ ਸਰਗੋਧਾ ਕਲੋਨੀ ਵਿਖੇ ਇਲਾਕਾ ਨਿਵਾਸੀਆਂ ਵੱਲੋਂ ਰੱਖੀ ਗਈ ਮੀਟਿੰਗ ਵਿੱਚ ਵਿਧਾਇਕ ਪ੍ਰਗਟ ਸਿੰਘ, ਮੇਰੀ ਧਰਮਪਤਨੀ ਮਮਤਾ ਆਸ਼ੂ, ਖੁਸ਼ਬਾਜ ਸਿੰਘ ਜਟਾਣਾ ਅਤੇ ਹੋਰ ਸਾਥੀਆਂ ਨਾਲ ਸ਼ਿਰਕਤ ਕਰ ਇਲਾਕਾ ਨਿਵਾਸੀਆਂ ਦੇ ਰੂਬਰੂ ਹੋਏ। ਮਨ ਨੂੰ ਬਹੁਤ ਹੀ ਸਕੂਨ ਮਿਲਿਆ ਜਦੋਂ ਆਪਣੇ ਸਾਰੇ ਪੁਰਾਣੇ ਸਾਥੀਆਂ ਅਤੇ ਪਰਿਵਾਰਾਂ ਨੂੰ ਆਪਣੇ ਸਾਹਮਣੇ ਬੈਠਾ ਦੇਖਿਆ ਅਤੇ ਉਹਨਾਂ ਵੱਲੋਂ ਦਿੱਤੇ ਪਿਆਰ ਨੇ ‘ਆਪ’ ਸਰਕਾਰ ਖ਼ਿਲਾਫ਼ ਮੇਰੀ ਇਸ ਜੰਗ ਨੂੰ ਹੋਰ ਵੀ ਸੁਖਾਲਾ ਅਤੇ ਜੋਸ਼ ਭਰਪੂਰ ਬਣਾ ਦਿੱਤਾ।