ਪੰਜਾਬ ਦੇ ਨੌਜਵਾਨ ਵਰਗ ਨੂੰ ਸਹੀ ਦਿਸ਼ਾ ਦੇਣੀ ਬੇਹੱਦ ਜਰੂਰੀ: ਕੁਲਵੰਤ ਸਿੰਘ
ਹਰਜਿੰਦਰ ਸਿੰਘ ਭੱਟੀ
- ਵਿਧਾਇਕ ਕੁਲਵੰਤ ਸਿੰਘ ਨੇ ਕਿਹਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਮੁਹਿੰਮ ਦੇ ਮਿਲ ਰਹੇ ਨੇ ਸਕਾਰਾਤਮਕ ਨਤੀਜੇ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 28 ਮਈ 2025 - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਨਸ਼ਿਆਂ ਵਿਰੁੱਧ ਮੁਹਿੰਮ ਸਫਲਤਾਪੂਰਵਕ ਚਲਾਈ ਜਾ ਰਹੀ ਹੈ, ਜਿਸ ਦੇ ਬੜੇ ਹੀ ਸਾਕਾਰਤਮਕ ਨਤੀਜੇ ਸਾਹਮਣੇ ਆ ਰਹੇ ਹਨ। ਇਹ ਗੱਲ ਅੱਜ ਪਿੰਡ ਠਸਕਾ, ਹੁਸੈਨਪੁਰ, ਤੜੌਲੀ ਅਤੇ ਪਿੰਡ ਝਾਂਮਪੁਰ ਵਿਖੇ ਰੱਖੇ ਗਏ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਕਰਨ ਦੇ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਕਹੀ।
ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਦੇ ਲਈ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੇ ਨੌਜਵਾਨ ਵਰਗ ਨੂੰ ਕੱਢਣ ਦੀ ਲੋੜ ਹੈ, ਜਿਸ ਦੇ ਲਈ ਸਰਕਾਰ ਵੱਲੋਂ ਲਗਾਤਾਰ ਠੋਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ, ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ, ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ, ਇਸ ਦੇ ਦੌਰਾਨ ਉਹਨਾਂ ਨੂੰ ਕਿੱਤਾ ਮੁਖੀ ਕੋਰਸ ਵੀ ਕਰਵਾਏ ਜਾ ਰਹੇ ਹਨ ਤਾਂ ਕਿ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਭਰਨ ਦੇ ਲਈ ਮਿਹਨਤ ਕਰ ਸਕਣ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਦੇ ਤਹਿਤ ਜਿਨ੍ਹਾਂ - ਜਿਨ੍ਹਾਂ ਪਿੰਡਾਂ ਦੇ ਵਿੱਚ ਉਹਨਾਂ ਨੂੰ ਜਾਣ ਦਾ ਮੌਕਾ ਮਿਲਦਾ ਹੈ, ਉਥੋਂ ਦੇ ਨੌਜਵਾਨ ਵਰਗ, ਬੱਚੇ ਅਤੇ ਖਾਸ ਕਰਕੇ ਔਰਤਾਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ- ਯੁੱਧ ਨਸ਼ਿਆਂ ਵਿਰੁੱਧ- ਮੁਹਿੰਮ ਦੇ ਵਿੱਚ ਅਗਾਂਹ ਹੋ ਕੇ ਹਿੱਸਾ ਲੈ ਰਹੇ ਹਨ , ਹਰ ਕੋਈ ਆਪੋ- ਆਪਣੇ ਢੰਗ- ਤਰੀਕੇ ਨਾਲ ਇਸ ਮੁਹਿੰਮ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ ਤਾਂ ਕਿ ਨੌਜਵਾਨ ਵਰਗ ਨੂੰ ਨਸ਼ਿਆਂ ਦੀ ਥਾਂ ਤੇ ਖੇਡ ਮੈਦਾਨ ਵੱਲ ਤੋਰਿਆ ਜਾ ਸਕੇ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕੋਈ ਵੀ ਮੁਹਿੰਮ ਜਾਂ ਸਕੀਮ ਤਾਂ ਹੀ ਸਹੀ ਮਾਇਨਿਆਂ ਦੇ ਵਿੱਚ ਲਾਗੂ ਹੋ ਸਕਦੀ ਹੈ, ਜੇਕਰ ਉਸ ਦੇ ਵਿੱਚ ਸੂਬੇ ਦੀ ਜਨਤਾ ਅਗਾਂਹ ਹੋ ਕੇ ਪਹਿਲ ਕਦਮੀ ਕਰੇ ਅਤੇ ਇਸ ਗੱਲ ਦੀ ਸਾਨੂੰ ਤਸੱਲੀ ਹੈ ਕਿ ਲੋਕਾਂ ਨੇ, ਖਾਸ ਕਰਕੇ ਨੌਜਵਾਨ ਵਰਗ, ਯੁੱਧ ਨਸ਼ਿਆਂ ਵਿਰੁੱਧ - ਮੁਹਿੰਮ ਦੇ ਵਿੱਚ ਪਹਿਲ ਕਦਮੀ ਕਰਦਾ ਪ੍ਰਤੀਤ ਹੋ ਰਿਹਾ ਹੈ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਯੁੱਧ ਮੁਹਿੰਮ ਅਗਾਂਹ ਵੀ ਜਾਰੀ ਰਹੇਗੀ ਅਤੇ ਨੌਜਵਾਨਾਂ ਨੂੰ ਇਸ ਦੇ ਲਈ ਜਾਗਰੂਕ ਕੀਤਾ ਜਾਂਦਾ ਰਹੇਗਾ। ਉਹਨਾਂ ਕਿਹਾ ਕਿ ਨੌਜਵਾਨ ਵਰਗ ਦੇ ਲਈ ਪੰਜਾਬ ਦੇ ਵਿੱਚ ਇੱਕ ਅਜਿਹਾ ਖੁਸ਼ਹਾਲੀ ਭਰਿਆ ਮਾਹੌਲ ਦਿੱਤਾ ਜਾਵੇਗਾ, ਤਾਂ ਕਿ ਉਹ ਖੁਦ ਆਪਣੀ ਮਰਜ਼ੀ ਨਾਲ ਉਤਸ਼ਾਹ ਦੇ ਰੂਪ ਵਿੱਚ ਇਸ ਮੁਹਿੰਮ ਦੇ ਵਿੱਚ ਸ਼ਾਮਿਲ ਹੋਣ। ਇਸ ਦੇ ਲਈ ਪਿੰਡਾਂ ਦੇ ਚੁਣੇ ਹੋਏ ਨੁਮਾਇੰਦੇ -ਪੰਚਾਇਤ ਮੈਂਬਰ ਉਹਨਾਂ ਨੂੰ ਪੂਰਾ ਸਹਿਯੋਗ ਕਰ ਰਹੇ ਹਨ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜਿਹੜੀਆਂ ਪੰਚਾਇਤਾਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਆਪਣੇ ਪੱਧਰ ਤੇ ਪਿੰਡਾਂ ਦੇ ਵਿੱਚ ਲਾਗੂ ਕਰ ਰਹੀਆਂ ਹਨ, ਅਜਿਹੀਆਂ ਪੰਚਾਇਤਾਂ ਦੇ ਅਜਿਹੇ ਫੈਸਲਿਆਂ ਤੋਂ ਹੋਰਨਾਂ ਨੂੰ ਵੀ ਪਾਏਦਾਰ ਨਸੀਹਤ ਮਿਲਦੀ ਹੋਵੇਗੀ। ਇਸ ਮੌਕੇ ਤੇ ਹਰਪ੍ਰੀਤ ਕੌਰ ਪਤਨੀ ਹਰਵਿੰਦਰ ਸਿੰਘ ਸਰਪੰਚ ਪਿੰਡ ਝਾਂਮਪੁਰ,ਹਰਪਾਲ ਸਿੰਘ- ਸਰਪੰਚ ਪਿੰਡ ਤੜੌਲੀ,
ਮਹਿਮਾ ਸਿੰਘ -ਸਰਪੰਚ ਪਿੰਡ ਠਸਕਾ,
ਅਨੁਰਾਧਾ ਪਤਨੀ ਰਣਧੀਰ ਸਿੰਘ ਸਰਪੰਚ ਪਿੰਡ ਹੁਸੈਨਪੁਰ,ਮਲਕੀਤ ਸਿੰਘ ਬਲਾਕ ਪ੍ਰਧਾਨ,
ਰਜੇਸ਼ ਰਾਣਾ ਬਲਾਕ ਪ੍ਰਧਾਨ,
ਗੁਰਪ੍ਰੀਤ ਸਿੰਘ ਕੁਰੜਾ, ਹਲਕਾ ਕੋਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ,ਕੁਲਦੀਪ ਸਿੰਘ ਸਮਾਣਾ,
ਅਕਬਿੰਦਰ ਸਿੰਘ ਗੋਸਲ,ਹਰਮੇਸ਼ ਸਿੰਘ ਕੁੰਬੜਾ,ਜਸਪਾਲ ਸਿੰਘ ਮਟੌਰ,ਹਰਪਾਲ ਸਿੰਘ ਬਰਾੜ,ਮਨਪ੍ਰੀਤ ਸਿੰਘ- ਬੜਮਾਜਰਾ,
ਅਵਤਾਰ ਸਿੰਘ ਮੌਲੀ,
ਗੁਰਮੀਤ ਕੌਰ -ਐਮ.ਸੀ.,ਹਰਮੀਤ ਸਿੰਘ, ਵੀ ਹਾਜ਼ਰ ਸਨ ।