ਸਰਕਾਰੀ ਸਕੂਲ ਚਨਾਰਥਲ ਕਲਾਂ ਵਿਖੇ ਤੰਬਾਕੂ ਵਿਰੋਧੀ ਰੈਲੀ ਕੀਤੀ ਗਈ
ਦੀਦਾਰ ਗੁਰਨਾ
ਚਨਾਰਥਲ ਕਲਾਂ, 28 ਮਈ 2025 - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨਾਰਥਲ ਕਲਾਂ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਸ਼੍ਰੀਮਤੀ ਹਰਦੀਪ ਕੌਰ ਜੀ ਦੀ ਅਗਵਾਈ ਵਿੱਚ ਤੰਬਾਕੂ ਵਿਰੋਧੀ ਦਿਵਸ ਦੇ ਮੌਕੇ 'ਤੇ ਇੱਕ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ।
ਇਸ ਰੈਲੀ ਵਿੱਚ ਸਕੂਲ ਦੇ ਸਮੂਹ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਭਰਪੂਰ ਹਿੱਸਾ ਲਿਆ। ਵਿਦਿਆਰਥੀਆਂ ਨੇ ਤੰਬਾਕੂ ਦੇ ਨੁਕਸਾਨ ਬਾਰੇ ਪੋਸਟਰ ਤੇ ਨਾਅਰੇ ਲੈ ਕੇ ਪਿੰਡ ਦੇ ਮੁੱਖ ਗੇਟ ਰਾਹੀਂ ਨਿਕਲ ਕੇ ਲੋਕਾਂ ਨੂੰ ਤੰਬਾਕੂ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ।ਅਤੇ ਦੁਕਾਨਾਂ ਦੀ ਚੈਕਿੰਗ ਕੀਤੀ, ਤਾਂ ਜੋ ਕੋਈ ਦੁਕਾਨਦਾਰ ਸਕੂਲ ਦੇ ਨਜ਼ਦੀਕ ਤੰਬਾਕੂ ਵਾਲੇ ਉਤਪਾਦ ਨਾ ਵੇਚਦਾ ਹੋਵੇ ।
ਰੈਲੀ ਦਾ ਮੁੱਖ ਉਦੇਸ਼ ਲੋਕਾਂ ਨੂੰ ਤੰਬਾਕੂ ਵਰਤੋਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਅਤੇ ਨਵੀਂ ਪੀੜ੍ਹੀ ਵਿੱਚ ਤੰਦਰੁਸਤੀ ਸੰਬੰਧੀ ਚੇਤਨਾ ਜਗਾਉਣਾ ਸੀ। ਪ੍ਰਿੰਸੀਪਲ ਸ਼੍ਰੀਮਤੀ ਹਰਦੀਪ ਕੌਰ ਨੇ ਇਸ ਮੌਕੇ ਲੋਕਾਂ ਨੂੰ ਸੰਦੇਸ਼ ਦਿੰਦਿਆਂ ਆਖਿਆ ਕਿ ਤੰਬਾਕੂ ਸਿਹਤ ਲਈ ਘਾਤਕ ਹੈ ਅਤੇ ਇਸਦੀ ਵਰਤੋਂ ਤਿਆਗ ਕੇ ਅਸੀਂ ਇਕ ਤੰਦਰੁਸਤ ਸਮਾਜ ਵੱਲ ਕਦਮ ਵਧਾ ਸਕਦੇ ਹਾਂ।ਇਸ ਸਮੇਂ ਸਕੂਲ ਦੇ ਵਿਦਿਆਰਥੀਆਂ ਤੋਂ ਇਲਾਵਾ ਦੀਪਕ ਸ਼ਰਮਾ, ਨਵਜੋਤ ਸਿੰਘ, ਹਰਮੇਸ਼ ਸਿੰਘ, ਵਿਜੇ ਕੁਮਾਰ, ਜਤਿੰਦਰਬੀਰ ਸਿੰਘ, ਸਤਿੰਦਰਜੀਤ ਸਿੰਘ, ਸੁਰੇਸ਼ ਕੁਮਾਰ ਤੇ ਕਰਮਜੀਤ ਸਿੰਘ ਜੋਗੀ ਹਾਜ਼ਰ ਸਨ ।