← ਪਿਛੇ ਪਰਤੋ
ਰੂਪਨਗਰ-ਚੰਡੀਗੜ੍ਹ ਹਾਈਵੇ ਤੇ ਪਿੰਡ ਭਿਓਰਾ ਦੇ ਨਜ਼ਦੀਕ ਫਲਾਈ ਓਵਰ ਦਾ ਕੰਮ ਚੱਲਣ ਕਾਰਨ ਟ੍ਰੈਫਿਕ ਰੂਟ ਬਦਲਿਆਂ
ਰੂਪਨਗਰ, 28 ਮਈ 2025: ਸੀਨੀਅਰ ਪੁਲਿਸ ਕਪਤਾਨ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਨੇ ਆਮ ਪਬਲਿਕ ਨੂੰ ਸੂਚਿਤ ਕਰਦਿਆਂ ਦੱਸਿਆ ਕਿ ਰੂਪਨਗਰ-ਚੰਡੀਗੜ੍ਹ ਹਾਈਵੇ ਤੇ ਪਿੰਡ ਭਿਓਰਾ ਦੇ ਨਜ਼ਦੀਕ ਫਲਾਈ ਓਵਰ ਦਾ ਕੰਮ ਚੱਲਣ ਕਾਰਨ ਜਾਮ ਲੱਗ ਰਹੇ ਹਨ ਜਿਸ ਤੋਂ ਬੱਚਣ ਲਈ ਅਗਲੇ ਤਿੰਨ ਮਹੀਨੇ ਤੱਕ ਐਸ.ਬੀ.ਐਸ. ਨਗਰ (ਨਵਾਂਸ਼ਹਿਰ) ਸਾਇਡ ਤੋਂ ਚੰਡੀਗੜ੍ਹ ਜਾਣ ਵਾਲੇ ਵਾਹਨ ਵਾਇਆ ਸ਼੍ਰੀ ਚਮਕੌਰ ਸਾਹਿਬ ਤੋਂ ਚੰਡੀਗੜ੍ਹ ਜਾ ਸਕਦੇ ਹਨ ਅਤੇ ਨੰਗਲ ਸਾਇਡ ਤੋਂ ਚੰਡੀਗੜ੍ਹ ਜਾਣ ਵਾਲੇ ਵਾਹਨ ਵਾਇਆ ਨਾਲਾਗੜ੍ਹ-ਬੱਦੀ ਤੋਂ ਚੰਡੀਗੜ੍ਹ ਜਾ ਸਕਦੇ ਹਨ।
Total Responses : 1290