ਨਸ਼ੇ ਤੋ ਹਮੇਸ਼ਾ ਦੂਰ ਰਹਿਣ ਲਈ ਇਸਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਹੋਣਾ ਜਰੂਰੀ -ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ
ਯੁੱਧ ਨਸ਼ਿਆ ਵਿਰੁੱਧ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ
ਨਸ਼ੇ ਬਰਬਾਦੀ ਦੇ ਰਾਹ ਵੱਲ ਲੈ ਕੇ ਜਾਂਦੇ ਹਨ - ਸਿਵਲ ਸਰਜਨ
ਮੋਗਾ 28 ਮਈ
ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਸੂਬੇ ਅੰਦਰ ਵਿਸ਼ੇਸ਼ ਜਾਗਰੂਕਤਾ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਹੈ ਜਿਸ ਦੌਰਾਨ ਜਿਲਾ ਮੋਗਾ ਦੇ ਅੰਦਰ ਵੀ ਵੱਖ ਵੱਖ ਥਾਵਾਂ ਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਕੜੀ ਦੌਰਾਨ ਹੀ ਸਿਹਤ ਵਿਭਾਗ ਮੋਗਾ ਵਲੋ ਸਿਵਲ ਹਸਪਤਾਲ ਮੋਗਾ ਤੋਂ ਯੁੱਧ ਨਸ਼ੇ ਵਿਰੁੱਧ ਜਾਗਰੂਕਤਾ ਰੈਲੀ ਦਾ ਅਯੋਜਨ ਕੀਤਾ, ਜਿਸ ਵਿੱਚ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ ।
ਇਸ ਰੈਲੀ ਨੂੰ ਵਿਧਾਇਕ ਮੋਗਾ ਡਾ ਅਮਨਦੀਪ ਕੌਰ ਅਰੋੜਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸਿਹਤ ਵਿਭਾਗ ਦੇ ਸਟਾਫ਼ ਤੋ ਇਲਾਵਾ ਵੱਖ ਵੱਖ ਐਨ ਜੀ ਓ ਅਤੇ ਹੋਰ ਆਗੂਆਂ ਨੇ ਭਾਗ ਲਿਆ।
ਵਿਧਾਇਕ ਡਾ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਨਫਰਤ ਨਸ਼ੇ ਨੂੰ ਕਰੋ - ਨਾ ਕਿ ਨਸ਼ਾ ਕਰਨ ਵਾਲੇ ਨੂੰ ਨਸ਼ਾ ਕਰਨ ਵਾਲੇ ਨਾਲ ਹਮਦਰਦੀ ਦਾ ਵਤੀਰਾ ਰੱਖੋ। ਨਸ਼ੇ ਵਿਰੁੱਧ ਇਹ ਜੰਗ ਜਾਰੀ ਰਹੇਗੀ ਅਤੇ ਰੰਗਲਾ ਪੰਜਾਬ ਬਣਾਉਣ ਦੇ ਲਈ ਲੋਕਾਂ ਦੇ ਵਿਸ਼ੇਸ਼ ਸਹਿਯੋਗ ਦੀ ਵੀ ਮੰਗ ਉਹਨਾਂ ਵੱਲੋਂ ਕੀਤੀ ਗਈ।
ਇਸ ਮੌਕੇ ਸਿਵਲ ਸਰਜਨ ਮੋਗਾ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਨੇ ਕਿਹਾ ਕਿ ਇਹ ਜਾਗਰੂਕਤਾ ਰੈਲੀ ਸਿਹਤਮੰਦ ਪੰਜਾਬ ਲਈ ਲਾਹੇਵੰਦ ਹੋਵੇਗੀ ਇਸ ਨਾਲ ਨਸ਼ਿਆ ਵਿਰੁੱਧ ਜਾਗਰੂਕਤਾ ਆਵੇਗੀ। ਇਸ ਮੌਕੇ ਡਾਕਟਰ ਰਾਜੇਸ਼ ਮਿੱਤਲ ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਨੇ ਕਿਹਾ ਕਿ ਨਸ਼ਾ ਕਰਨ ਵਾਲਾ ਵਿਅਕਤੀ ਪਹਿਲਾਂ ਸ਼ੌਕ ਨਾਲ ਨਸ਼ਾ ਕਰਦਾ ਹੈ ਅਤੇ ਫਿਰ ਇਹ ਮਜਬੂਰੀ ਬਣ ਜਾਂਦਾ ਹੈ ਜਿਸ ਨਾਲ ਮਨੁੱਖ ਨੂੰ ਨਸ਼ੇ ਦੀ ਲੱਤ ਲੱਗ ਜਾਂਦੀ ਹੈ।
ਡਾ ਗਗਨਦੀਪ ਸਿੰਘ ਨੇ ਕਿਹਾ ਕਿ ਨਸ਼ੇ ਮਨੁੱਖ ਨੂੰ ਬਰਬਾਦ ਕਰ ਦਿੰਦੇ ਹਨ ਇਸ ਲਈ ਹਰੇਕ ਮਨੁੱਖ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ । ਇਸ ਮੌਕੇ ਕੌਂਸਲਰ ਪੂਜਾ ਰਿਸ਼ੀ ਨਸ਼ਾ ਮੁਕਤੀ ਦਵਾਈ ਕੇਂਦਰ ਸਿਵਿਲ ਹਸਪਤਾਲ਼ ਮੋਗਾ ਨੇ ਕਿਹਾ ਕਿ ਹਮੇਸ਼ਾ ਨਸ਼ੇ ਤੋਂ ਪਰਹੇਜ਼ ਕਰੋ ਤੇ ਜ਼ਿੰਦਗੀ ਨੂੰ ਹਾਂ ਕਰੋ ਨਸ਼ੇ ਨੂੰ ਨਾ ਕਰੋ।
ਇਸ ਮੌਕੇ ਮੇਅਰ ਨਗਰ ਨਿਗਮ ਬਲਜੀਤ ਸਿੰਘ ਚਾਨੀ ਅਤੇ ਸੀਨੀਅਰ ਡਿਪਟੀ ਮੇਅਰ ਪਰਵੀਨ ਸ਼ਰਮਾ ਅਤੇ ਸਿਹਤ ਵਿਭਾਗ ਦੇ ਸਟਾਫ ਵੱਲੋਂ ਡਾਕਟਰ ਚਰਨਜੀਤ ਸਿੰਘ ਮਾਨਸਿਕ ਰੋਗਾਂ ਦੇ ਮਾਹਿਰ ਸਿਵਿਲ ਹਸਪਤਾਲ ਮੋਗਾ, ਡਾ ਕਰਨ ਮਿੱਤਲ, ਡਾ ਸਾਹਿਲ ਮਿੱਤਲ, ਡਾ ਅਰਬਾਜ਼ ਸਿੰਘ, ਡਾ ਮਾਨਿਕ ਸਿੰਗਲਾ, ਡਾ ਭੁਪਿੰਦਰ ਸਿੰਘ ਆਯੁਰਵੈਦਿਕ ਮੈਡੀਕਲ ਅਫਸਰ ਮੌਜੂਦ ਸਨ। ਇਸ ਰੈਲੀ ਵਿੱਚ ਐਮ ਐਲ ਐਮ ਨਰਸਿੰਗ ਕਾਲਜ ਅਤੇ ਐਲ ਐਲ ਆਰ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਤੋਂ ਇਲਾਵਾ ਮਲਟੀ ਪਰਪਜ ਹੈਲਥ ਵਰਕਰ ਫੀਮੇਲ ਸਰਕਾਰੀ ਸਿਵਲ ਹਸਪਤਾਲ ਦੇ ਵਿਦਿਆਰਥੀ, ਅਧਿਆਪਕ ਕਮਲਪ੍ਰੀਤ ਅਤੇ ਰੁਪਿੰਦਰ ਕੌਰ ਐਲ ਐਲ ਆਰ ਕਾਲਜ ਵੀ ਹਾਜ਼ਰ ਸਨ।