ਵਿਸ਼ਵ ਹਾਇਪਰਟੈਂਸ਼ਨ ਜਾਗਰੂਕਤਾ ਮਹੀਨੇ ਸਬੰਧੀ ਮੈਡੀਕਲ ਅਫ਼ਸਰ ਅਤੇ ਸੀ.ਐਚ.ਓ ਨੂੰ ਦਿੱਤੀ ਸਿਖਲਾਈ
ਅਸ਼ੋਕ ਵਰਮਾ
ਬਠਿੰਡਾ, 28 ਮਈ 2025:ਪੰਜਾਬ ਸਰਕਾਰ ਅਤੇ ਸਿਵਲ ਸਰਜਨ ਬਠਿੰਡਾ ਡਾ ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਸੁਖਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਵਿਸ਼ਵ ਹਾਇਪਰਟੈਂਸ਼ਨ ਦਿਵਸ ਜਾਗਰੂਕਤਾ ਮਹੀਨਾ ਸਬੰਧੀ ਆਮ ਆਦਮੀ ਕਲੀਨਿਕ ਦੇ ਮੈਡੀਕਲ ਅਫ਼ਸਰ ਤੇ ਸੀ.ਐਚ.ਓ ਦੀ ਟ੍ਰੇਨਿਗ ਦਫ਼ਤਰ ਸਿਵਲ ਸਰਜਨ ਬਠਿੰਡਾ ਵਿਖੇ ਕਰਵਾਈ ਗਈ । ਡਾ ਸੁਖਜਿੰਦਰ ਸਿੰਘ ਗਿੱਲ ਨੇ ਟ੍ਰੇਨਿੰਗ ਦੌਰਾਨ ਦੱਸਿਆ ਕਿ ਹਾਇਪਰਟੈਂਸ਼ਨ ਵਾਲੇ ਮਰੀਜ ਦਾ ਸਰਵੇ ਕੀਤਾ ਜਾਵੇ ਅਤੇ ਉਹਨਾਂ ਰਿਕਾਰਡ ਆਨਲਾਈਨ ਰੱਖਿਆ ਜਾਂਵੇ ਆਸ਼ਾ ਵਰਕਰ ਅਤੇ ਪੈਰਾ ਮੈਡੀਕਲ ਸਟਾਫ਼ ਨੂੰ ਆਪਣੇ ਖੇਤਰ ਵਿਚ ਭੇਜਿਆ ਜਾਵੇ ਤਾਂ ਜੋ ਹਾਈਪਰਟੈਂਸ਼ਨ ਦੇ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਉਪਰੰਤ ਸਮੇਂ ਸਮੇਂ ਉਤੇ ਫਾਲੋ-ਅੱਪ ਵੀ ਯਕੀਨੀ ਬਣਾਇਆ ਜਾਵੇ ਤਾਂ ਜੋ ਇਸ ਬੀਮਾਰੀ ਨੂੰ ਕੰਟਰੋਲ ਕੀਤਾ ਜਾ ਸਕੇ।
ਉਹਨਾਂ ਦੱਸਿਆ ਕਿ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ । ਹਾਇਪਰਟੈਂਸ਼ਨ ਇੱਕ ਐਸੀ ਸਥਿਤੀ ਹੈ ਜੋ ਆਮ ਤੌਰ 'ਤੇ ਕਿਸੇ ਲੱਛਣ ਦੇ ਬਿਨਾਂ ਹੀ ਅੰਦਰੂਨੀ ਤੌਰ 'ਤੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਦਿਨ ਦੀ ਭੂਮਿਕਾ ਜੀਵਨ ਰੂਟੀਨ ਵਿੱਚ ਸਿਹਤਮੰਦ ਆਦਤਾਂ ਨੂੰ ਸ਼ਾਮਿਲ ਕਰਨ ਵੱਲ ਧਿਆਨ ਕੇਂਦਰਤ ਕਰਨਾ ਹੈ। ਇਸੇ ਸਬੰਧੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ 17 ਮਈ ਤੋਂ 17 ਜੂਨ ਤੱਕ ਵਿਸ਼ੇਸ਼ ਹਾਇਪਰਟੈਂਸ਼ਨ ਮਹੀਨਾ ਵਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ । ਛੋਟੀ ਉਮਰ ਦੇ ਵਿਅਕਤੀ ਹਾਈਪਰਟੈਂਸ਼ਨ ਦੇ ਸ਼ਿਕਾਰ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਜੇਕਰ ਇਸ ਬੀਮਾਰੀ ਨੂੰ ਸਮੇਂ ਸਿਰ ਕੰਟਰੋਲ ਨਹੀਂ ਕਰਦੇ ਤਾਂ ਇਹ ਸਰੀਰ ਦੇ ਹੋਰਨਾਂ ਅੰਗਾਂ ਉਤੇ ਮਾਰੂ ਪ੍ਰਭਾਵ ਪਾਉਂਦੀ ਹੈ ਅਤੇ ਜਾਨਲੇਵਾ ਵੀ ਹੋ ਸਕਦੀ ਹੈ। 30 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ ਆਪਣਾ ਬਲੱਡ ਪ੍ਰੈਸ਼ਰ ਚੈਕ ਕਰਵਾਂਉਦੇ ਰਹਿਣਾ ਚਾਹੀਦਾ ਹੈ ।
ਉਹਨਾਂ ਕਿਹਾ ਕਿ ਬਲੱਡ ਪ੍ਰੈਸ਼ਰ ਤੋਂ ਪੀੜਤ ਵਿਅਕਤੀ ਦਵਾਈ ਨੂੰ ਹਰ ਰੋਜ਼ ਸਮੇਂ ਸਿਰ ਖਾਣ ਤੋਂ ਇਲਾਵਾ ਸਮੇਂ ਸਮੇਂ 'ਤੇ ਬੀ.ਪੀ. ਦੀ ਜਾਂਚ ਸਮੇਤ ਹੋਰ ਲੋੜੀਂਦੇ ਟੈਸਟ ਕਰਵਾਉਂਦੇ ਰਹਿਣਾ ਚਾਹੀਦਾ ਹੈ।ਹਾਈਪਰਟੈਂਸ਼ਨ ਦੇ ਰਜਿਸਟਰਡ ਮਰੀਜ਼ਾਂ ਦੀ ਸਮੇਂ ਸਮੇਂ ਉਤੇ ਫਾਲੋਅੱਪ ਵੀ ਜ਼ਰੂਰੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਮਰੀਜ਼ ਸਮੇਂ ਸਿਰ ਦਵਾਈ ਦਾ ਸੇਵਨ ਕਰ ਰਹੇ ਹਨ। ਹਾਈਪਰਟੈਂਸ਼ਨ ਤੋਂ ਪੀੜਤ ਵਿਅਕਤੀ ਦਵਾਈ ਦੇ ਨਾਲ ਨਾਲ ਪੋਸ਼ਟਿਕ ਖੁਰਾਕ, ਸਵੇਰ ਦੀ ਸੈਰ ਅਤੇ ਯੋਗਾ ਕਰਨਾ ਵੀ ਯਕੀਨੀ ਬਣਾਉਣ। ਲੋਕਾਂ ਵਿਚ ਵੱਧ ਰਿਹਾ ਮਾਨਸਿਕ ਤਣਾਅ, ਗਲਤ ਖਾਣ-ਪੀਣ ਦੀਆਂ ਆਦਤਾਂ, ਮੋਟਾਪਾ, ਘੱਟ ਕਸਰਤ, ਸ਼ੂਗਰ, ਤੰਬਾਕੂ ਅਤੇ ਸ਼ਰਾਬ ਦਾ ਸੇਵਨ ਆਦਿ ਹਾਈਪਰਟੈਂਸ਼ਨ ਦਾ ਕਾਰਨ ਬਣਦੇ ਹਨ । ਇਸ ਲਈ ਆਪਣਾ ਚੰਗਾ ਖਾਣ ਪੀਣ ਰੱਖੇ ,ਰੋਜਾਨਾ ਕਸਰਤ ਕਰੋ । ਜੇਕਰ ਕਿਸੇ ਕੋਈ ਵਿਅਕਤੀ ਨੂੰ ਹਾਇਪਰਟੈਂਸ਼ਨ ਦੇ ਲੱਛਣ ਲੱਗਦੇ ਹਨ ਤਾਂ ਉਹ ਆਸ਼ਾ ਵਰਕਰ ਜਾਂ ਨਜਦੀਕੀ ਸਿਹਤ ਕੇਂਦਰ ਵਿੱਚ ਜਾ ਕੇ ਆਪਣਾ ਇਲਾਜ ਕਰਵਾ ਸਕਦਾ ਹੈ । ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ ਅਤੇ ਮਲਕੀਤ ਕੌਰ ਤੋਂ ਇਲਾਵਾ ਨਰਿੰਦਰ ਕੁਮਾਰ ਆਦਿ ਹਾਜ਼ਰ ਸਨ।ੀ.ਸੀ.ਸੀ ਨਰਿੰਦਰ ਕੁਮਾਰ, ਬੀ.ਈ.ਈ ਗਗਨਦੀਪ ਸਿੰਘ ਭੁੱਲਰ ,ਹਰਜਿੰਦਰ ਕੌਰ, ਡੀ.ਈ.ਓ ਇੰਦੂ ਗੁਪਤਾ ਅਤੇ ਸੁਖਵਿੰਦਰ ਸਿੰਘ ਹਾਜਰ ਸਨ ।