"ਸਾਫ ਸਫਾਈ ਪੁਰੀ ਤਾਂ ਖ਼ੁਸ਼ੀਆਂ ਕਿਵੇਂ ਰਹਿਣ ਅਧੂਰੀ" ਨਾਰੇ ਹੇਠ ਮੈਂਏਟਰੂਅਲ ਹਾਇਜੀਨ ਦਿਵਸ ਮਨਾਇਆ
ਰੋਹਿਤ ਗੁਪਤਾ
ਗੁਰਦਾਸਪੁਰ 28 ਮਈ
ਰਾਸ਼ਟਰੀ ਕਿਸ਼ੋਰ ਸਵਾਸਥ ਕਾਰੀਆਕ੍ਰਮ ਹੇਠ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਜਿਲੇ ਵਿੱਚ ਵੱਖ ਵੱਖ ਥਾਵਾਂ ਤੇ ਮੈਂਸਟਰੂਅਲ ਹਾਇਜੀਨ ਦਿਵਸ ਮਨਾਇਆ ਗਿਆ ।ਇਸ ਸਬੰਧੀ ਸਿਵਲ ਸਰਜਨ ਡਾਕਟਰ ਜਸਵਿੰਦਰ ਸਿੰਘ ਵੱਲੋਂ ਏਸੀਐਸ ਡਾਕਟਰ ਪ੍ਰਭਜੋਤ ਕੌਰ ਕਲਸੀ ਅਤੇ ਡੀਡੀਐਚੳ ਡਾ. ਵਿਨੋਦ ਕੁਮਾਰ ਦੀ ਮੋਜੂਦਗੀ ਵਿੱਚ ਆਈਈਸੀ ਮਟੀਰੀਅਲ ਜਾਰੀ ਕੀਤਾ ਗਿਆ ।
ਇਸ ਸਬੰਧੀ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਕੰਨਿਆ ਗੁਰਦਾਸਪੁਰ ਵਿਖੇ ਇੱਕ ਸਮਾਗਮ ਕੀਤਾ ਗਿਆ । ਸਮਾਗਮ ਦੌਰਾਨ ਬੱਚਿਆਂ ਵਿੱਚ ਚਾਰਟ ਮੇਕਿੰਗ ਅਤੇ ਹੋਰ ਮੁਕਾਬਲੇ ਕਰਵਾਏ ਗਏ। ਇਸ ਮੌਕੇ ਜਿਲ੍ਹਾ ਟੀਕਾਕਰਨ ਅਧਿਕਾਰੀ ਡਾਕਟਰ ਮਮਤਾ ਵਾਸੁਦੇਵ ਨੇ ਕਿਹਾ ਕਿ ਹਰ ਸਾਲ 28 ਮਈ ਨੂੰ ਕਿਸ਼ੋਰੀਆ ਅਤੇ ਮਹਿਲਾਵਾਂ ਲਈ ਮਾਸਿਕ ਧਰਮ ਦੀ ਜਾਣਕਾਰੀ ਲਈ ਇਹ ਦਿਵਸ ਮਨਾਇਆ ਜਾਂਦਾ ਹੈ। ਜਿਸਦਾ ਮੁੱਖ ਉਦੇਸ਼ ਮਾਹਵਾਰੀ ਦੌਰਾਨ ਸਾਫ ਸਫਾਈ ਦਾ ਧਿਆਨ ਰੱਖਣਾ ਹੈ। ਥੋੜੀ ਜਿਹੀ ਲਾਪਰਵਾਹੀ ਨਾਲ ਹੈਪੇਟਾਈਟਸ ਬੀ, ਸਰਵਾਈਕਲ ਕੈਂਸਰ, ਵਰਗੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।ਇਸ ਮੌਕੇ ਤੇ ਕਿਸ਼ੋਰੀਆਂ ਨੂੰ ਮਾਸਿਕ ਦੌਰਾਨ ਕਿੰਨਾ ਗੱਲਾਂ ਦੀ ਧਿਆਨ ਰੱਖਣਾ ਚਾਹੀਦਾ ਹੈ, ਸਾਫ ਸਫਾਈ ਦੀ ਮਹੱਤਤਾ ਅਤੇ ਸੇਨੇਟਰੀ ਨੇਪਕਿਨ ਦੀ ਮਹੱਤਤਾ ਬਾਰੇ ਚਰਚਾ ਕੀਤੀ ਗਈ।
ਸਕੂਲ ਹੈਲਥ ਨੋਡਲ ਅਫਸਰ ਡਾ. ਭਾਵਨਾ ਸ਼ਰਮਾ ਨੇ ਕਿਹਾ ਕਿ ਮਾਸਿਕ ਧਰਮ ਕੁੜੀਆਂ ਵਿਚ ਕਿਸ਼ੋਰ ਅਵਸਥਾ ਦਾ ਇਕ ਅੰਗ ਹੈ ਜਿਸ ਤੋਂ ਓਹਨਾ ਨੂ ਸ਼ਰਮਾਉਨ ਜਾਂ ਝਿਜਕਣ ਦੀ ਲੋੜ ਨਹੀਂ। ਸਗੋਂ ਉਹ ਖੁਲ ਕੇ ਆਪਣੀ ਮਾਤਾ ਨਾਲ ਗੱਲ ਕਰ ਸਕਦੀਆਂ ਹਨ। ਮਾਨਸਿਕ ਪ੍ਰੇਸ਼ਾਨ ਨਹੀਂ ਹੋਣਾ ਚਾਹੀਦਾ ਸਗੋਂ ਜਾਗਰੂਕਤਾ ਅਤੇ ਇਹਨਾ ਦਿਨਾਂ ਵਿਚ ਸਫਾਈ ਦਾ ਖਿਆਲ ਰੱਖਣਾ ਚਾਹੀਦਾ ਹੈ।
ਇਸ ਮੌਕੇ ਪ੍ਰਿੰਸੀਪਲ ਅਰਚਨਾ ਜੋਸ਼ੀ, ਡਾਕਟਰ ਦੀਪਿਕਾ, ਮੀਨਾਕਸ਼ੀ, ਸ਼ਰਨਜੀਤ ਕੌਰ , ਸਮਾਨੀਕਾ, ਮਾਸ ਮੀਡੀਆ ਅਫਸਰ ਰੁਪਿੰਦਰਜੀਤ ਕੌਰ
ਆਦਿ ਮੌਜੂਦ ਰਹੇ।