ਮਹਾਂਵਾਰੀ ਸਫਾਈ ਦਿਵਸ: ਮਹਾਂਵਾਰੀ ਦੀ ਔਰਤ ਦੇ ਸਰੀਰ ਵਿੱਚ ਬਹੁਤ ਮਹੱਤਤਾ :ਡਾ: ਧੀਰਾ ਗੁਪਤਾ
ਅਸ਼ੋਕ ਵਰਮਾ
ਗੋਨਿਆਣਾ, 28 ਮਈ 2025: ਮਹਾਂਵਾਰੀ ਔਰਤ ਦੇ ਸਰੀਰ ਦੀ ਇੱਕ ਮਹੱਤਵਪੂਰਨ ਕ੍ਰਿਆ ਹੈ, ਜਿਸ ਸਬੰਧੀ ਪੂਰਨ ਜਾਣਕਾਰੀ ਅਤੇ ਜਾਗਰੂਕਤਾ ਜਰੂਰੀ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਸੀ.ਐਚ.ਸੀ. ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਧੀਰਾ ਗੁਪਤਾ ਨੇ ਕੀਤਾ। ਉਹ ਰਾਸ਼ਟਰੀ ਮਹਾਂਵਾਰੀ ਦੀ ਸਫ਼ਾਈ ਦਿਵਸ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਮਹੱਤਵਪੂਰਨ ਦਿਨਾਂ ਵਿੱਚ ਔਰਤਾਂ ਅਤੇ ਲੜਕੀਆਂ ਨੂੰ ਆਪਣੇ ਸਰੀਰ ਦੀ ਨਿਰੰਤਰ ਸਫ਼ਾਈ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸਫ਼ਾਈ ਦੀ ਕਮੀਂ ਔਰਤ ਦੇ ਸਰੀਰ *ਤੇ ਮਾੜੇ ਪ੍ਰਭਾਵ ਪਾ ਸਕਦੀ ਹੈ।
ਇਸ ਮੌਕੇ ਬੋਲਦਿਆਂ ਔਰਤ ਰੋਗਾਂ ਦੇ ਮਾਹਿਰ ਡਾ: ਮੋਨਿਕਾ ਨੇ ਕਿਹਾ ਕਿ ਇੰਨ੍ਹਾਂ ਦਿਨਾਂ ਦੌਰਾਨ ਸਾਫ਼ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਸਮੇਂ ਸਮੇਂ ਸਿਰ ਬਦਲਦੇ ਰਹਿਣਾ ਚਾਹੀਦਾ ਹੈ।
ਇਸ ਮੌਕੇ ਬੱਚਾ ਰੋਗ ਮਾਹਿਰ ਡਾ: ਮੋਨੀਸ਼ਾ ਗਰਗ ਨੇ ਵੀ ਸੰਬੋਧਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਇਸ ਦਿਵਸ ਦੇ ਸਬੰਧ ਵਿੱਚ ਬਲਾਕ ਦੇ ਸਾਰੇ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਸਮੇਤ ਸਬ ਸੈਂਟਰਾਂ *ਤੇ ਵੀ ਜਾਗਰੂਕਤਾ ਕੈਂਪ ਲਗਾਏ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਦਿਨੇਸ਼ ਕੁਮਾਰ ਸੈਣੀ, ਡਾ: ਪੰਕਜ ਕੁਮਾਰ, ਚੀਫ਼ ਫਾਰਮੇਸੀ ਅਫ਼ਸਰ ਅਪਰਤੇਜ ਕੌਰ, ਬੀ.ਐਸ.ਏ. ਬਲਜਿੰਦਰਜੀਤ ਸਿੰਘ, ਸੀ.ਐਚ.ਓ. ਗੁਰਜੀਤ ਕੌਰ, ਮਪਹ ਸੁਪਰਵਾਇਜ਼ਰ ਕਰਮਜੀਤ ਕੌਰ, ਮਪਹਵ ਰਾਮ ਕੁਮਾਰੀ, ਹਰਪ੍ਰੀਤ ਸਿੰਘ, ਕੰਪਿਊਟਰ ਆਪਰੇਟਰ ਨਿਸ਼ਾ, ਸੰਤੋਸ਼ ਰਾਣੀ ਆਦਿ ਸਮੇਤ ਵਿਭਾਗ ਦੇ ਹੋਰ ਕਰਮਚਾਰੀ ਹਾਜ਼ਰ ਸਨ।